ਨਿਊਜ਼ੀਲੈਂਡ ਨੇ ਨਸ਼ੀਲੇ ਪਦਾਰਥ ਦੀ ਖੇਪ ਕੀਤੀ ਬਰਾਮਦ, ਸੰਗਠਿਤ ਅਪਰਾਧ 'ਤੇ ਕੀਤੀ ਕਾਰਵਾਈ
Wednesday, Aug 16, 2023 - 12:27 PM (IST)
ਵੈਲਿੰਗਟਨ (ਏਜੰਸੀ): ਨਿਊਜ਼ੀਲੈਂਡ ਪੁਲਸ ਨੇ ਸੰਗਠਿਤ ਅਪਰਾਧ ਵਿਰੁੱਧ ਕਾਰਵਾਈ ਜਾਰੀ ਰੱਖੀ ਹੈ। ਇਸ ਦੇ ਤਹਿਤ ਇਸ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਮੈਥ ਬਸਟ ਮਤਲਬ ਨਸ਼ੀਲੇ ਪਦਾਰਥ ਦੀ ਖੇਪ ਦਾ ਪਰਦਾਫਾਸ਼ ਕਰਦਿਆਂ ਲਗਭਗ ਤਿੰਨ ਚੌਥਾਈ ਟਨ ਮੈਥਾਮਫੇਟਾਮਾਈਨ ਜ਼ਬਤ ਕੀਤਾ । ਪੁਲਸ ਮੰਤਰੀ ਗਿੰਨੀ ਐਂਡਰਸਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਮਾਉਈ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਮ੍ਰਿਤਕਾਂ ਦੀ ਗਿਣਤੀ 100 ਤੋਂ ਪਾਰ, ਬਾਈਡੇਨ ਕਰਨਗੇ ਖੇਤਰ ਦਾ ਦੌਰਾ (ਤਸਵੀਰਾਂ)
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਐਂਡਰਸਨ ਨੇ ਦੱਸਿਆ ਕਿ ਇਹ ਨਿਊਜ਼ੀਲੈਂਡ ਵਿੱਚ ਸੰਭਾਵਤ ਤੌਰ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਮੇਥ ਬਸਟ ਸੀ, ਜਿਸ ਨੂੰ ਮਾਰਚ ਵਿੱਚ ਆਕਲੈਂਡ ਦੇ ਮੈਨੁਕਾਊ ਵਿੱਚ ਸਰਚ ਵਾਰੰਟ ਦੌਰਾਨ 746.9 ਕਿਲੋਗ੍ਰਾਮ ਜ਼ਬਤ ਕੀਤਾ ਗਿਆ ਸੀ। ਐਂਡਰਸਨ ਨੇ ਕਿਹਾ ਕਿ "ਮੇਥਾਮਫੇਟਾਮਾਈਨ ਜ਼ਿੰਦਗੀਆਂ ਨੂੰ ਤਬਾਹ ਕਰ ਦਿੰਦੀ ਹੈ ਅਤੇ ਸਾਡੇ ਭਾਈਚਾਰਿਆਂ 'ਚ ਤਬਾਹੀ ਮਚਾ ਦਿੰਦੀ ਹੈ,"। ਐਂਡਰਸਨ ਨੇ ਅੱਗੇ ਕਿਹਾ ਕਿ ਇਸ ਕਾਰਵਾਈ ਨਾਲ ਗੈਂਗਾਂ ਅਤੇ ਸੰਗਠਿਤ ਅਪਰਾਧੀਆਂ ਨੂੰ ਵੀ ਵੱਡਾ ਵਿੱਤੀ ਨੁਕਸਾਨ ਹੋਵੇਗਾ। ਮੰਤਰੀ ਨੇ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਨੇ ਪੁਲਸ ਫੰਡਿੰਗ ਵਿੱਚ 50 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ ਅਤੇ ਦੱਸਿਆ ਕਿ ਗੈਂਗ ਨਾਲ ਨਜਿੱਠਣ ਲਈ ਪੁਲਸ ਨੂੰ ਹੋਰ ਸਾਧਨ ਪ੍ਰਦਾਨ ਕਰਨ ਲਈ ਸਬੰਧਤ ਕਾਨੂੰਨ ਸੋਧਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।