ਨਿਊਯਾਰਕ 'ਚ ਨਵਾਂ ਕਾਨੂੰਨ ਪਾਸ, 21 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਖ਼ਰੀਦ ਸਕਣਗੇ 'ਰਾਈਫਲ'

Tuesday, Jun 07, 2022 - 12:10 PM (IST)

ਨਿਊਯਾਰਕ/ਅਮਰੀਕਾ (ਏਜੰਸੀ)- ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਕ ਨਵੇਂ ਕਾਨੂੰਨ 'ਤੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਸੂਬੇ ਵਿਚ ਹੁਣ 21 ਸਾਲ ਤੋਂ ਘੱਟ ਉਮਰ ਦੇ ਲੋਕ ਅਰਧ-ਆਟੋਮੈਟਿਕ ਰਾਈਫਲ ਨਹੀਂ ਖ਼ਰੀਦ ਸਕਣਗੇ। ਨਿਊਯਾਰਕ ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਜਿਹਾ ਵੱਡਾ ਕਦਮ ਚੁੱਕਣ ਵਾਲਾ ਪਹਿਲਾ ਸੂਬਾ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ

ਹੋਚੁਲ ਨੇ ਜਨਤਕ ਸੁਰੱਖਿਆ ਸਬੰਧੀ 10 ਬਿਲਾਂ 'ਤੇ ਦਸਤਖ਼ਤ ਕੀਤੇ, ਜਿਸ ਵਿਚੋਂ ਇਕ ਦੇ ਤਹਿਤ ਨਵੇਂ ਹਥਿਆਰਾਂ 'ਤੇ 'ਮਾਈਕ੍ਰੋਸਟੈਂਪਿੰਗ' ਦੀ ਲੋੜ ਹੋਵੇਗੀ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਬੰਦੂਕ ਸਬੰਧੀ ਅਪਰਾਧਾਂ ਵਿਚ ਕਮੀ ਆਏਗੀ। ਇਕ ਹੋਰ ਸੋਧੇ ਹੋਏ ਕਾਨੂੰਨ ਤਹਿਤ ਅਦਾਲਤ ਨੂੰ ਉਨ੍ਹਾਂ ਲੋਕਾਂ ਕੋਲੋਂ ਅਸਥਾਈ ਰੂਪ ਨਾਲ ਬੰਦੂਕ ਆਪਣੇ ਕਬਜ਼ੇ ਵਿਚ ਲੈਣ ਦਾ ਅਧਿਕਾਰ ਮਿਲ ਗਿਆ ਹੈ, ਜੋ ਖ਼ੁਦ ਜਾਂ ਦੂਜਿਆਂ ਲਈ ਖ਼ਤਰਾ ਹੋ ਸਕਦੇ ਹਨ।

ਇਹ ਵੀ ਪੜ੍ਹੋ: ਇਮਰਾਨ ਦੀ ਬੇਗਮ ਨਿਕਲੀ 'ਰਿਸ਼ਵਤਖੋਰ', ਠੇਕਾ ਦਿਵਾਉਣ ਦੇ ਬਦਲੇ ਅਰਬਪਤੀ ਤੋਂ ਲਈ 5 ਕੈਰੇਟ ਦੀ ਹੀਰੇ ਦੀ ਮੁੰਦਰੀ

ਹੋਚੁਲ ਨੇ ਬ੍ਰੋਂਕਸ ਵਿਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ, 'ਨਿਊਯਾਰਕ ਵਿਚ ਅਸੀਂ ਸਖ਼ਤ ਕਦਮ ਚੁੱਕ ਰਹੇ ਹਾਂ। ਅਸੀਂ ਕਾਨੂੰਨਾਂ ਨੂੰ ਸਖ਼ਤ ਕਰ ਰਹੇ ਹਾਂ, ਤਾਂ ਕਿ ਬੰਦੂਕਾਂ ਨੂੰ ਖ਼ਤਰਨਾਕ ਲੋਕਾਂ ਤੋਂ ਦੂਰ ਰੱਖਿਆ ਜਾ ਸਕੇ।' ਨਿਊਯਾਰਕ ਵਿਧਾਨ ਸਭਾ ਨੇ ਪਿਛਲੇ ਹਫ਼ਤੇ ਇਨ੍ਹਾਂ ਬਿੱਲਾਂ ਨੂੰ ਪਾਸ ਕੀਤਾ ਸੀ। ਜ਼ਿਕਰਯੋਗ ਹੈ ਕਿ ਬਫੇਲੋ ਸੁਪਰਮਾਰਕਿਟ ਵਿਚ 14 ਮਈ ਨੂੰ ਇਕ ਨਸਲੀ ਹਮਲੇ ਵਿਚ 10 ਗੈਰ-ਗੋਰੇ ਲੋਕ ਮਾਰੇ ਗਏ ਸਨ। ਉਥੇ ਹੀ ਇਸ ਘਟਨਾ ਦੇ 10 ਦਿਨ ਬਾਅਦ 24 ਮਈ ਨੂੰ ਟੈਕਸਾਸ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ 19 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਬ੍ਰਿਟੇਨ ਨੇ ਪੁਤਿਨ ਦੀ ਚਿਤਾਵਨੀ ਨੂੰ ਕੀਤਾ ਨਜ਼ਰਅੰਦਾਜ਼, ਯੂਕ੍ਰੇਨ ਨੂੰ ਕਰੇਗਾ ਤੋਪਾਂ ਦੀ ਸਪਲਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News