ਰੂਸੀ ਧਮਾਕੇ 'ਚ ਨਰਸ ਨੇ ਗਵਾਈਆਂ ਲੱਤਾਂ, ਬੁਆਏਫ੍ਰੈਂਡ ਨੇ ਹਸਪਤਾਲ 'ਚ ਰਚਾਇਆ ਵਿਆਹ, ਵੀਡੀਓ ਕਰ ਦੇਵੇਗਾ ਭਾਵੁਕ

Tuesday, May 03, 2022 - 04:15 PM (IST)

ਰੂਸੀ ਧਮਾਕੇ 'ਚ ਨਰਸ ਨੇ ਗਵਾਈਆਂ ਲੱਤਾਂ, ਬੁਆਏਫ੍ਰੈਂਡ ਨੇ ਹਸਪਤਾਲ 'ਚ ਰਚਾਇਆ ਵਿਆਹ, ਵੀਡੀਓ ਕਰ ਦੇਵੇਗਾ ਭਾਵੁਕ

ਕੀਵ (ਬਿਊਰੋ): ਰੂਸ ਅਤੇ ਯੂਕ੍ਰੇਨ ਵਿਚਾਲੇ 69 ਦਿਨਾਂ ਤੋਂ ਜੰਗ ਜਾਰੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਹਨ ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨਾਲ ਜ਼ਿੰਦਗੀ ਭਰ ਲਈ ਜੰਗ ਦਾ ਦਰਦ ਜੁੜ ਗਿਆ ਹੈ। ਲਿਸੀਚਾਂਸਕ ਦੀ ਰਹਿਣ ਵਾਲੀ 23 ਸਾਲਾ ਨਰਸ ਓਕਸਾਨਾ ਵੀ ਇਨ੍ਹਾਂ ਵਿੱਚੋਂ ਇੱਕ ਹੈ। ਰੂਸ-ਯੂਕ੍ਰੇਨ ਯੁੱਧ ਦੌਰਾਨ 27 ਮਾਰਚ ਨੂੰ ਓਕਸਾਨਾ ਦੇ ਪੈਰਾਂ ਕੋਲ ਇੱਕ ਬਾਰੂਦੀ ਸੁਰੰਗ ਫਟ ਗਈ, ਜਿਸ ਵਿੱਚ ਉਸ ਨੇ ਆਪਣੀਆਂ ਦੋਵੇਂ ਲੱਤਾਂ ਅਤੇ ਆਪਣੇ ਖੱਬੇ ਹੱਥ ਦੀਆਂ ਚਾਰ ਉਂਗਲਾਂ ਗੁਆ ਦਿੱਤੀਆਂ।

PunjabKesari

ਇਸ ਹਾਲਾਤ ਵਿਚ ਵੀ  ਓਕਸਾਨਾ ਦਾ ਸਾਥ ਉਸ ਦੇ ਬੁਆਏਫ੍ਰੈਂਡ ਵਿਕਟਰ ਨੇ ਨਹੀਂ ਛੱਡਿਆ। ਦੋਵਾਂ ਨੇ ਹਸਪਤਾਲ ਵਾਰਡ ਵਿਚ ਵਿਆਹ ਰਚਾਇਆ। ਦੋਵਾਂ ਦਾ ਇਕ ਇਕ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵਿਕਟਰ ਆਪਣੀ ਪਤਨੀ ਨੂੰ ਗੋਦੀ ਵਿਚ ਲੈ ਕੇ ਡਾਂਸ ਕਰ ਰਹੇ ਹਨ। ਇਸ ਦੌਰਾਨ ਹਸਪਤਾਲ ਦੇ ਬਾਕੀ ਮਰੀਜ ਦੋਵਾਂ ਦੀ ਖੁਸ਼ੀ ਵਿਚ ਸ਼ਾਮਲ ਹੋਏ।

PunjabKesari

ਘਰ ਜਾਂਦੇ ਸਮੇਂ ਵਰਤਿਆ ਸੀ ਹਾਦਸਾ
ਲਵੀਵ ਮੈਡੀਕਲ ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਓਕਸਾਨਾ ਆਪਣੇ ਬੁਆਏਫ੍ਰੈਂਡ ਵਿਕਟਰ ਨਾਲ ਜਦੋਂ ਘਰ ਜਾ ਰਹੀ ਸੀ। ਉਦੋਂ ਉਸ ਨੇ ਇੱਕ ਮਾਈਨ 'ਤੇ ਪੈਰ ਰੱਖ ਦਿੱਤਾ। ਇਸ ਮਗਰੋਂ ਜਦੋਂ ਉਹ ਵਿਕਟਰ ਨੂੰ ਬਾਰੂਦੀ ਸੁਰੰਗ ਬਾਰੇ ਚੇਤਾਵਨੀ ਦੇਣ ਲਈ ਮੁੜੀ ਤਾਂ ਧਮਾਕਾ ਹੋ ਗਿਆ। ਇਸ ਧਮਾਕੇ 'ਚ ਵਿਕਟਰ ਨੂੰ ਵੀ ਕੋਈ ਝਰੀਟ ਨਹੀਂ ਲੱਗੀ ਪਰ ਓਕਸਾਨਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਓਕਸਾਨਾ ਦਾ ਚਾਰ ਡਾਕਟਰਾਂ ਦੁਆਰਾ ਆਪਰੇਸ਼ਨ ਕੀਤਾ ਗਿਆ ਅਤੇ ਬਾਅਦ ਵਿੱਚ ਉਸਨੂੰ ਨੀਪ੍ਰੋ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਪ੍ਰੋਸਥੇਸਿਸ (ਨਕਲੀ ਅੰਗ) ਦੇ ਇਮਪਲਾਂਟੇਸ਼ਨ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੂੰ ਲਵੀਵ ਲਿਜਾਇਆ ਜਾਵੇਗਾ।

PunjabKesari
 ਪੜ੍ਹੋ ਇਹ ਅਹਿਮ ਖ਼ਬਰ- ਸ਼ਖ਼ਸ ਨੂੰ ਭੈਣ ਨਾਲ ਪਿਆਰ, ਹੋਏ 4 ਬੱਚੇ, ਰਿਸ਼ਤੇ ਨੂੰ ਕਾਨੂੰਨੀ ਬਣਾਉਣ ਲਈ ਲੜਾਈ ਜਾਰੀ

ਯੂਕ੍ਰੇਨ ਦੀ ਸੰਸਦ ਨੇ ਵੀ ਕੀਤਾ ਟਵੀਟ
ਓਕਸਾਨਾ ਅਤੇ ਵਿਕਟਰ ਪਿਛਲੇ ਛੇ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਜਦੋਂ ਓਕਸਾਨਾ ਜ਼ਖਮੀ ਹੋਈ, ਤਾਂ ਦੋਵਾਂ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਜ਼ਿੰਦਗੀ ਵਿਚ ਅੱਗੇ ਕੀ ਹੋਵੇਗਾ, ਇਸ ਲਈ ਇਕੱਠੇ ਰਹਿਣ ਨੂੰ ਹੋਰ ਮੁਲਤਵੀ ਨਹੀਂ ਕਰਨਾ ਚਾਹੀਦਾ। ਯੂਕ੍ਰੇਨ ਦੀ ਸੰਸਦ ਨੇ ਵੀ ਟਵੀਟ ਕਰਕੇ ਓਕਸਾਨਾ ਅਤੇ ਵਿਕਟਰ ਦੀ ਖਾਸ ਪ੍ਰੇਮ ਕਹਾਣੀ ਸਾਂਝੀ ਕੀਤੀ ਅਤੇ ਦੋਹਾਂ ਨੂੰ ਵਿਆਹ ਦੀ ਵਧਾਈ ਦਿੱਤੀ।

 


author

Vandana

Content Editor

Related News