ਇਜ਼ਰਾਈਲ-ਹਮਾਸ ਯੁੱਧ 'ਚ ਮਾਰੇ ਗਏ ਅਮਰੀਕੀ ਨਾਗਰਿਕਾਂ ਦੀ ਗਿਣਤੀ ਵੱਧ ਕੇ ਹੋਈ 22
Thursday, Oct 12, 2023 - 09:38 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ-ਹਮਾਸ ਯੁੱਧ ਵਿਚ ਮਾਰੇ ਗਏ ਅਮਰੀਕੀ ਨਾਗਰਿਕਾਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਇਕ ਦਿਨ ਪਹਿਲਾਂ ਇਸ ਯੁੱਧ ਵਿਚ 14 ਅਮਰੀਕੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਬਿਹਾਰ ਰੇਲ ਹਾਦਸਾ, ਟਰੇਨ ਦੇ ਲੀਹੋਂ ਲੱਥਣ ਕਾਰਨ 4 ਲੋਕਾਂ ਦੀ ਮੌਤ, 100 ਤੋਂ ਵਧੇਰੇ ਜ਼ਖ਼ਮੀ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, 'ਸਾਨੂੰ ਬਹੁਤ ਸਪੱਸ਼ਟ ਰੁਖ ਅਪਣਾਉਣਾ ਹੋਵੇਗਾ। ਅੱਤਵਾਦ ਨੂੰ ਬਿਲਕੁਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।' ਉਨ੍ਹਾਂ ਕਿਹਾ, 'ਇਜ਼ਰਾਈਲ ਅਮਰੀਕਾ ਦਾ ਸਹਿਯੋਗੀ ਹੈ ਅਤੇ ਅਸੀਂ ਹਮੇਸ਼ਾ ਮਿਲ ਕੇ ਕੰਮ ਕਰਦੇ ਰਹਾਂਗੇ।'
ਇਹ ਵੀ ਪੜ੍ਹੋ: ਹਮਾਸ ਖ਼ਿਲਾਫ਼ ਜੰਗ ਦੌਰਾਨ ਗੋਲਾ-ਬਾਰੂਦ ਲੈ ਕੇ ਪਹਿਲਾ ਅਮਰੀਕੀ ਜਹਾਜ਼ ਪਹੁੰਚਿਆ ਇਜ਼ਰਾਈਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8