ਯੂਕ੍ਰੇਨ ਤੋਂ ਪਲਾਇਨ ਕਰਨ ਵਾਲੇ ਸ਼ਰਨਾਰਥੀਆਂ ਦੀ ਗਿਣਤੀ 20 ਲੱਖ ਤੱਕ ਪਹੁੰਚੀ: ਸੰਯੁਕਤ ਰਾਸ਼ਟਰ

Tuesday, Mar 08, 2022 - 05:03 PM (IST)

ਯੂਕ੍ਰੇਨ ਤੋਂ ਪਲਾਇਨ ਕਰਨ ਵਾਲੇ ਸ਼ਰਨਾਰਥੀਆਂ ਦੀ ਗਿਣਤੀ 20 ਲੱਖ ਤੱਕ ਪਹੁੰਚੀ: ਸੰਯੁਕਤ ਰਾਸ਼ਟਰ

ਜੇਨੇਵਾ (ਭਾਸ਼ਾ) : ਸੰਯੁਕਤ ਰਾਸ਼ਟਰ ਅਨੁਸਾਰ ਯੂਕ੍ਰੇਨ ਛੱਡ ਕੇ ਜਾਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਮੰਗਲਵਾਰ ਨੂੰ 20 ਲੱਖ ਤੱਕ ਪਹੁੰਚ ਗਈ, ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿਚ ਸਭ ਤੋਂ ਵੱਡਾ ਪਲਾਇਨ ਹੈ।

ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਟਵਿੱਟਰ 'ਤੇ ਲਿਖਿਆ, "ਅੱਜ ਯੂਕ੍ਰੇਨ ਛੱਡਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 20 ਲੱਖ ਹੋ ਗਈ ਹੈ।" ਇਹ ਜਾਣਕਾਰੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਸੁਰੱਖਿਅਤ ਗਲਿਆਰਿਆਂ ਤੋਂ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਮੰਗਲਵਾਰ ਨੂੰ ਉਮੀਦ ਦਿਖਾਈ ਦਿੱਤੀ।

ਰੂਸੀ ਹਮਲਿਆਂ ਤੋਂ ਬਚਣ ਲਈ ਉੱਥੋਂ ਦੇ ਅਧਿਕਾਰੀਆਂ ਨੇ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ , ਜਿਨ੍ਹਾਂ ਪੰਜ ਗਲਿਆਰਿਆਂ ਦਾ ਵਾਅਦਾ ਕੀਤਾ ਹੈ, ਉਨ੍ਹਾਂ ਵਿਚੋਂ ਇਕ ਪੂਰਬੀ ਸ਼ਹਿਰ ਸੁਮੀ ਵੀ ਹੈ।


author

cherry

Content Editor

Related News