ਅਫੀਰੀਕ ਮਹਾਦੀਪ ''ਚ 1 ਲੱਖ ਤੋਂ ਪਾਰ ਪਹੁੰਚੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ

5/22/2020 11:31:04 PM

ਅਦਿਸ ਅਬਾਬਾ - ਪੂਰੇ ਅਫਰੀਕੀ ਮਹਾਦੀਪ ਵਿਚ ਕੋਰੋਨਾਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਸ਼ੁੱਕਰਵਾਰ ਨੂੰ 1,00,000 ਤੋਂ ਪਾਰ ਪਹੁੰਚ ਗਈ ਹੈ। ਅਫਰੀਕੀ ਮਹਾਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਕੇਂਦਰ ਮੁਤਾਬਕ, ਪ੍ਰਭਾਵਿਤਾਂ ਦੀ ਗਿਣਤੀ ਵੀਰਵਾਰ ਨੂੰ 95201 ਅੰਕੜਿਆਂ ਤੋਂ ਵਧ ਕੇ ਸ਼ੁੱਕਰਵਾਰ ਨੂੰ 1,00,330 ਪਹੁੰਚ ਗਈ। ਇਸ ਦੌਰਾਨ ਕੋਰੋਨਾ ਦੇ 5129 ਨਵੇਂ ਮਾਮਲੇ ਸਾਹਮਣੇ ਆਏ ਹਨ। ਅਫਰੀਕੀ ਮਹਾਦੀਪ ਵਿਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3101 ਹੋ ਗਈ ਹੈ। ਵੀਰਵਾਰ ਤੱਕ ਮਿ੍ਰਤਕਾਂ ਦੀ ਗਿਣਤੀ 2997 ਸੀ ਅਤੇ ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ 104 ਹੋਰ ਲੋਕਾਂ ਦੀ ਮੌਤ ਹੋ ਗਈ ਹੈ।

ਸੀ. ਡੀ. ਸੀ. ਮੁਤਾਬਕ ਇਸ ਦੌਰਾਨ 1341 ਲੋਕਾਂ ਦੇ ਰੀ-ਕਵਰ ਹੋਣ ਤੋਂ ਬਾਅਦ ਇਸ ਦੀ ਕੁਲ ਗਿਣਤੀ ਵਧ ਕੇ 39,416 ਹੋ ਗਈ ਹੈ। ਕੇਂਦਰ ਮੁਤਾਬਕ ਗਲੋਬਲ ਮਹਾਮਾਰੀ ਦੀ ਲਪੇਟ ਵਿਚ ਮਹਾਦੀਪ ਦੇ ਸਾਰੇ 54 ਦੇਸ਼ ਆ ਚੁੱਕੇ ਹਨ। ਪ੍ਰਭਾਵਿਤਾਂ ਅਤੇ ਮੌਤਾਂ ਦੇ ਮਾਮਲੇ ਵਿਚ ਉੱਤਰੀ ਅਫਰੀਕੀ ਖੇਤਰ ਸਭ ਤੋਂ ਗੰਭੀਰ ਰੂਪ ਤੋਂ ਪ੍ਰਭਾਵਿਤ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਪਹਿਲਾਂ ਆਖਿਆ ਸੀ ਕਿ ਜੇਕਰ ਵਾਇਰਸ ਅਫਰੀਕੀ ਦੇਸ਼ਾਂ ਵਿਚ ਕੋਰੋਨਾਵਾਇਰਸ ਫੈਲ ਗਿਆ ਤਾਂ ਇਸ ਦੇ ਭਿਆਨਕ ਨਤੀਜੇ ਸਾਹਮਣੇ ਆ ਸਕਦੇ ਹਨ, ਜਿਸ ਦਾ ਅੰਦਾਜ਼ਾ ਰੁਜ਼ਾਨਾ ਆ ਰਹੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ।


Khushdeep Jassi

Content Editor Khushdeep Jassi