NSO ਨੇ ਸਪਾਈਵੇਅਰ ਦੀ ਦੁਰਵਰਤੋਂ ਦੀ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਇਜ਼ਰਾਈਲੀ ਅਖ਼ਬਾਰ ''ਤੇ ਕੀਤਾ ਮੁਕੱਦਮਾ

02/27/2022 10:54:04 PM

ਤੇਲ ਅਵੀਵ-ਇਜ਼ਰਾਈਲ ਤਕਨੀਕੀ ਕੰਪਨੀ ਐੱਨ.ਐੱਸ.ਓ. ਗਰੁੱਪ ਨੇ ਐਤਵਾਰ ਨੂੰ ਇਕ ਇਜ਼ਰਾਈਲੀ ਅਖ਼ਬਾਰ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ। ਕੰਪਨੀ ਨੇ ਅਖ਼ਬਾਰ 'ਚ ਉਨ੍ਹਾਂ ਸਨਸਨੀਖੇਜ਼ ਖ਼ਬਰਾਂ ਪ੍ਰਕਾਸ਼ਿਤ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਇਜ਼ਰਾਈਲੀ ਪੁਲਸ ਨੇ ਦਰਜਨਾਂ ਜਨਤਕ ਸ਼ਖਸੀਅਤਾਂ 'ਤੇ ਨਜ਼ਰ ਰੱਖਣ ਲਈ ਉਸ ਦੇ ਸਪਾਈਵੇਅਰ ਦੀ ਗੈਰ-ਕਾਨੂੰਨੀ ਵਰਤੋਂ ਕੀਤੀ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਬੋਲੇ ਭਾਰਤੀ ਰਾਜਦੂਤ, ਸਾਰੇ ਬਾਰਡਰ ਖੋਲ੍ਹਣ ਦੀ ਕਰ ਰਹੇ ਕੋਸ਼ਿਸ਼

ਇਜ਼ਰਾਈਲੀ ਅਖ਼ਬਾਰ 'ਕੈਲਕਲਿਸਟ' 'ਚ ਹਾਲ ਦੇ ਹਫ਼ਤਿਆਂ 'ਚ ਛਪੀਆਂ ਉਨ੍ਹਾਂ ਖ਼ਬਰਾਂ ਨੂੰ ਲੈ ਕੇ ਹੰਗਾਮਾ ਮਚਾ ਦਿੱਤਾ ਹੈ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਪੁਲਸ ਨੇ ਖਾਸ ਸ਼ਖ਼ਸੀਅਤਾਂ ਦੀ ਨਿਗਰਾਨੀ ਲਈ ਐੱਨ.ਐੱਸ.ਓ. ਸਮੂਹ ਦੇ ਫੋਨ ਹੈਕਿੰਗ ਸਾਫ਼ਟਵੇਅਰ ਦਾ ਵਪਾਰਕ ਇਸਤੇਮਾਲ ਕੀਤਾ ਸੀ। ਹਾਲਾਂਕਿ, ਇਹ ਖ਼ਬਰਾਂ ਬਿਨਾਂ ਕਿਸੇ ਸਰੋਤ ਦੇ ਸਨ ਅਤੇ ਜਾਂਚ 'ਚ ਦੁਰਵਰਤੋਂ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਹਮਲੇ ਵਿਰੁੱਧ ਰੂਸ 'ਚ ਲੋਕਾਂ ਨੇ ਕੀਤਾ ਪ੍ਰਦਰਸ਼ਨ

ਐੱਨ.ਐੱਸ.ਓ. ਸਮੂਹ ਦਾ ਮੁਕੱਦਮਾ ਇਸ ਮਹੀਨੇ ਦੀ ਸ਼ੁਰੂਆਤ 'ਚ ਪ੍ਰਕਾਸ਼ਿਤ ਇਕ ਖਾਸ ਲੇਖ 'ਤੇ ਹੈ ਜਿਸ 'ਚ ਕਿਹਾ ਗਿਆ ਸੀ ਕਿ ਕੰਪਨੀ ਨੇ ਗਾਹਕਾਂ ਨੂੰ ਸਪਾਈਵੇਅਰ ਦੀ ਵਰਤੋਂ ਦੇ ਸਬੂਤ ਖਤਮ ਕਰਨ ਦੀ ਇਜਾਜ਼ਤ ਦਿੱਤੀ ਸੀ। ਕੰਪਨੀ ਨੇ ਇਜ਼ਰਾਈਲੀ ਅਖ਼ਬਾਰ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਉਸ ਨੇ ਖ਼ਬਰਾਂ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਨੂੰ 'ਇਕ ਪਾਸੜ, ਪੱਖਪਾਤੀ ਅਤੇ ਝੂਠਾ' ਕਰਾਰ ਦਿੱਤਾ ਹੈ। ਸਪਾਈਵੇਅਰ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਐੱਨ.ਐੱਸ.ਓ. ਨੂੰ ਹਰ ਪਾਸਿਓਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ : ਬੇਲਾਰੂਸ ਸਰਹੱਦ 'ਤੇ ਮੁਲਾਕਾਤ ਕਰਨਗੇ ਯੂਕ੍ਰੇਨ ਤੇ ਰੂਸ ਦੇ ਡਿਪਲੋਮੈਟ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News