ਪ੍ਰਵਾਸੀ ਭਾਰਤੀਆਂ ਨੇ ਖੇਡ ਮੰਤਰੀ ਅੱਗੇ ਰੱਖੀ ਖਿਡਾਰੀਆਂ ਦੀ ਅਹਿਮ ਮੰਗ

Tuesday, Jul 28, 2020 - 08:40 AM (IST)

ਪ੍ਰਵਾਸੀ ਭਾਰਤੀਆਂ ਨੇ ਖੇਡ ਮੰਤਰੀ ਅੱਗੇ ਰੱਖੀ ਖਿਡਾਰੀਆਂ ਦੀ ਅਹਿਮ ਮੰਗ

ਮਿਲਾਨ, (ਸਾਬੀ ਚੀਨੀਆ)- ਪ੍ਰਵਾਸੀ ਭਾਰਤੀਆਂ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਗੱਲਬਾਤ ਕਰਦਿਆ ਵਿਦੇਸ਼ਾਂ ਵਿਚ ਵੱਸਦੇ ਕਬੱਡੀ ਖਿਡਾਰੀਆਂ ਦੀ "ਕਬੱਡੀ ਵਰਲਡ ਕੱਪ,ਨੂੰ ਲੈ ਕੇ ਇਕ ਅਹਿਮ ਮੰਗ ਖੇਡ ਮੰਤਰੀ ਅੱਗੇ ਰੱਖੀ ਹੈ, ਜਿਸ ਦਾ ਕਿ ਖਿਡਾਰੀਆਂ ਦੀ ਜ਼ਿੰਦਗੀ ਨਾਲ ਸਿੱਧਾ ਸਬੰਧ ਹੈ। ਪਿਛਲੇ ਦਿਨੀਂ ਜਦ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਪ੍ਰਵਾਸੀ ਭਾਰਤੀਆਂ ਨਾਲ ਆਨਲਾਈਨ ਗੱਲਬਾਤ ਕਰ ਰਹੇ ਸਨ ਤਾਂ ਉਸ ਵਕਤ ਸੀਨੀਅਰ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਸਵਿਟਜ਼ਰਲੈਂਡ , ਸੁਖਚੈਨ ਸਿੰਘ ਮਾਨ ਇਟਲੀ, ਪ੍ਰਭਜੋਤ ਸਿੰਘ ਅਤੇ ਦਿਲਬਾਗ ਸਿੰਘ ਚਾਨਾ ਨੇ ਖੇਡ ਮੰਤਰੀ ਨੂੰ ਆਖਿਆ ਕਿ ਜਦ ਵੀ ਪੰਜਾਬ ਸਰਕਾਰ ਕਬੱਡੀ ਵਰਲਡ ਕੱਪ ਕਰਵਾਉਂਦੀ ਹੈ ਤਾਂ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵਰਲਡ ਕੱਪ ਵਿਚ ਖੇਡਣ ਦੀ ਆਗਿਆ ਦਿੱਤੀ ਜਾਵੇ ਜਿਨ੍ਹਾਂ ਕੋਲ ਸਬੰਧਤ ਦੇਸ਼ਾਂ ਦੇ ਵਰਕ ਪਰਿਮਟ ਹਨ।

ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਹੋ ਰਹੇ ਕਬੱਡੀ ਵਰਲਡ ਕੱਪ ਵਿਚ ਸਿਰਫ ਤੇ ਸਿਰਫ ਪਾਸਪੋਰਟ ਹੋਲਡਰ ਖਿਡਾਰੀ ਹੀ ਖੇਡ ਸਕਦੇ ਹਨ, ਜਿਹੜੇ ਖਿਡਾਰੀਆਂ ਕੋਲ ਵਰਕ ਪਰਿਮਟ ਹਨ ਉਹ ਨਾ ਤਾਂ ਭਾਰਤੀ ਟੀਮ ਦਾ ਹਿੱਸਾ ਬਣ ਸਕਦੇ ਹਨ ਤੇ ਨਾ ਹੀ ਉਸ ਦੇਸ਼ ਵੱਲੋਂ ਖੇਡ ਸਕਦੇ ਹਨ ਜਿੱਥੋਂ ਦਾ ਉਨ੍ਹਾਂ ਕੋਲ ਵਰਕ ਪਰਿਮਟ ਹੈ ਜਦ ਕਿ ਸ਼ੁਰੂਆਤੀ ਦੌਰ ਵਿਚ ਅਜਿਹਾ ਨਹੀਂ ਸੀ।


author

Lalita Mam

Content Editor

Related News