ਹੁਣ ਅਜਿਹੇ ਕੱਪੜੇ ਪਹਿਨਣ ਨਾਲ ਦੂਰ ਹੋਵੇਗੀ ਬਜ਼ੁਰਗਾਂ ਦੀ ਤੁਰਨ-ਫਿਰਨ ਸਬੰਧੀ ਪ੍ਰੇਸ਼ਾਨੀ

Friday, Jan 12, 2018 - 11:10 PM (IST)

ਟੋਰਾਂਟੋ—ਉਮਰ ਵਧਣ ਦੇ ਨਾਲ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਤੁਰਨ-ਫਿਰਨ 'ਚ ਆਉਂਦੀ ਹੈ। ਬਜ਼ੁਰਗਾਂ ਨੂੰ ਤੁਰਨ-ਫਿਰਨ ਦੌਰਾਨ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਵਿਗਿਆਨੀਆਂ ਨੇ ਰੋਬੋਟਸ ਵਾਲੇ ਅਜਿਹੇ ਕੱਪੜੇ ਬਣਾਏ ਹਨ, ਜੋ ਪਹਿਨਣ ਨਾਲ ਬਜ਼ੁਰਗਾਂ ਦੀ ਤੁਰਨ-ਫਿਰਨ ਸਬੰਧੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ। ਵਿਗਿਆਨੀਆਂ ਨੇ ਇਨ੍ਹਾਂ ਕੱਪੜਿਆਂ 'ਚ ਪਲਾਸਟਿਕ ਭਰਪੂਰ ਪਾਲੀਵਿਨਾਈਲ ਕਲੋਰਾਈਡ ਜੈੱਲ (ਪੀ. ਵੀ. ਸੀ.), ਮੈਸ਼ਨ ਇਲੈਕਟ੍ਰੋਡ ਆਦਿ ਦੀ ਵਰਤੋਂ ਕੀਤੀ ਹੈ।
ਇਹ ਅਧਿਐਨ ਜਰਨਲ 'ਸਮਾਰਟ ਮਟੀਰੀਅਲਸ ਐਂਡ ਸਟਰੱਕਚਰ' ਵਿਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ 'ਚ ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਪਹਿਨਣ ਨਾਲ ਕਮਜ਼ੋਰ ਮਾਸਪੇਸ਼ੀਆਂ ਨੂੰ ਸਹਾਰਾ ਮਿਲੇਗਾ ਅਤੇ ਬਜ਼ੁਰਗ ਆਸਾਨੀ ਨਾਲ ਚੱਲ ਸਕਣਗੇ। ਜਾਪਾਨ ਦੀ ਸ਼ਿਨਸ਼ੁ ਯੂਨੀਵਰਸਿਟੀ ਦੇ ਮਿਨੋਰੂ ਹੈਸ਼ੀਮੋਟੋ ਦਾ ਕਹਿਣਾ ਹੈ ਕਿ ਅਸੀਂ ਰੋਜ਼ਾਨਾ ਇਸਤੇਮਾਲ ਕੀਤੇ ਜਾਣ ਵਾਲੇ ਕੱਪੜੇ ਬਣਾਏ ਹਨ। ਇਨ੍ਹਾਂ ਨਾਲ ਪੈਰਾਂ ਦੀਆਂ ਕਮਜ਼ੋਰ ਮਾਸਪੇਸ਼ੀਆਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ ਸੋਚਿਆ ਕਿ ਬਿਜਲੀ ਦੇ ਪੀ. ਵੀ. ਸੀ. ਜੈੱਲ ਦਾ ਬਿਜਲਈ ਯੰਤਰਿਕ ਗੁਣ ਰੋਬੋਟਿਕ ਨਕਲੀ ਮਾਸਪੇਸ਼ੀਆਂ ਨੂੰ ਬਣਾਉਣ 'ਚ ਮਦਦਗਾਰ ਸਾਬਤ ਹੋਵੇਗਾ, ਇਸ ਲਈ ਅਸੀਂ ਪੀ. ਵੀ. ਸੀ. ਜੈੱਲ. 'ਤੇ ਖੋਜ ਸ਼ੁਰੂ ਕੀਤੀ। ਹੈਸ਼ੀਮੈਟੋ ਦਾ ਕਹਿਣਾ ਹੈ ਕਿ ਪੀ. ਵੀ. ਸੀ. ਜੈੱਲ ਨਾਲ ਤੇਜ਼ੀ ਨਾਲ ਚੱਲਣ 'ਚ ਆਸਾਨੀ ਹੋਵੇਗੀ। 


Related News