ਹੁਣ ਟਰੰਪ ਦੀ ਧੀ ਇਵਾਂਕਾ ਦੀ ਨਿੱਜੀ ਸਹਾਇਕ ਨੂੰ ਵੀ ਹੋਇਆ ਕੋਰੋਨਾ

05/09/2020 10:05:56 PM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਦੀ ਨਿੱਜੀ ਸਹਾਇਕ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਵਾਈਟ ਹਾਊਸ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 3 ਹੋ ਗਈ ਹੈ। ਹਾਲਾਂਕਿ, ਉਹ ਕੁਝ ਹਫਤੇ ਤੋਂ ਇਵਾਂਕਾ ਦੇ ਨੇੜੇ-ਤੇੜੇ ਨਹੀਂ ਦੇਖੀ ਗਈ ਹੈ। ਉਹ 2 ਮਹੀਨੇ ਤੋਂ ਦੂਰ ਰਹਿ ਕੇ ਹੀ ਕੰਮ ਕਰ ਰਹੀ ਸੀ ਅਤੇ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਦਾ ਟੈਸਟ ਕਰਾਇਆ ਗਿਆ ਸੀ। ਉਨਾਂ ਵਿਚੋਂ ਸ਼ੁਰੂਆਤ ਵਿਚ ਕੋਈ ਲੱਛਣ ਨਹੀਂ ਸਨ। ਉਧਰ, ਇਵਾਂਕਾ ਅਤੇ ਉਨ੍ਹਾਂ ਦੇ ਪਤੀ ਜ਼ੈਰੇਡ ਕੁਸ਼ਨਰ ਦਾ ਟੈਸਟ ਕਰਾਇਆ ਗਿਆ ਜੋ ਨੈਗੇਟਿਵ ਆਇਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਠੀਕ ਦਿਨ ਪਹਿਲਾਂ ਹੀ ਉਪ ਰਾਸ਼ਟਰਪਤੀ ਮਾਇਕ ਪੇਂਸ ਦੀ ਪ੍ਰੈਸ ਸੈਕੇਟਰੀ ਕੈਟੀ ਮਿਲਰ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਟਰੰਪ ਨੇ ਉਨ੍ਹਾਂ ਨੂੰ ਬਿਹਤਰੀਨ ਯੂਵਾ ਮਹਿਲਾ ਦੱਸਦੇ ਹੋਏ ਕਿਹਾ ਸੀ ਕਿ ਉਹ ਪਹਿਲਾਂ ਬਿਲਕੁਲ ਠੀਕ ਸੀ ਅਤੇ ਅਚਾਨਕ ਪਾਜ਼ੇਟਿਵ ਪਾਈ ਗਈ। ਉਥੇ, ਧੀ ਇਵਾਂਕਾ ਦੀ ਨਿੱਜੀ ਸਹਾਇਕ ਦੀ ਬੀਮਾਰੀ ਦੀ ਖਬਰ 'ਤੇ ਟਰੰਪ ਨੇ ਆਖਿਆ ਕਿ ਉਹ ਹੁਣ ਖੁਦ ਆਪਣਾ ਨਿਯਮਤ ਟੈਸਟ ਕਰਾਉਣਗੇ।

ਸੀਨੀਅਰ ਅਧਿਕਾਰੀ ਮੁਤਾਬਕ, ਮਿਲਰ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਵਾਈਟ ਹਾਊਸ ਵਿਚ ਹੋਰ ਲੋਕਾਂ ਦਾ ਵੀ ਟੈਸਟ ਕੀਤਾ ਗਿਆ। ਵਾਈਟ ਹਾਊਸ ਇਹ ਯਕੀਨਨ ਕਰ ਰਿਹਾ ਹੈ ਕਿ ਸਾਰੇ ਸਟਾਫ ਨੇ ਮਾਸਕ ਪਾਏ ਰੱਖੇ ਹੋਣ। ਵੈਸਟ ਵਿੰਗ ਵਿਚ ਲਗਾਤਾਰ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ। ਉਥੇ ਸਟਾਫ ਦਾ ਟੈਸਟ ਕਰਾਉਣ ਦੇ ਨਾਲ ਹੀ ਇਲਾਕੇ ਨੂੰ ਸੈਨੇਟਾਈਜ਼ ਵੀ ਕੀਤਾ ਜਾ ਰਿਹਾ ਹੈ।

ਹਾਲ ਹੀ ਵਿਚ ਉਪ ਰਾਸ਼ਟਰਪਤੀ ਮਾਇਕ ਪੇਂਸ ਨੂੰ ਮਾਓ ਕਲੀਨਿਕ ਵਿਚ ਦੇਖਿਆ ਗਿਆ ਸੀ ਜਿਥੇ ਉਹ ਬਿਨਾਂ ਮਾਸਕ ਲਗਾਏ ਦੇਖੇ ਗਏ ਸਨ। ਉਹ ਬਿਨਾਂ ਮਾਸਕ ਪਾਏ ਦੇਖੇ ਗਏ ਸਨ ਜਦਕਿ ਉਸ ਕਲੀਨਿਕ ਦੀ ਪਾਲਸੀ ਵਿਚ ਮਾਸਕ ਲਗਾਉਣਾ ਸ਼ਾਮਲ ਹੈ। ਟਰੰਪ ਨੇ ਵੀ ਐਰੀਜ਼ੋਨਾ ਸੂਬੇ ਦੀ ਯਾਤਰਾ ਦੌਰਾਨ ਮਾਸਕ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ।


Khushdeep Jassi

Content Editor

Related News