ਹੁਣ ਖ਼ਰੀਦੋ-ਫਰੋਖਤ ਦੀ ਕੋਸ਼ਿਸ਼ ਕਰਨ ਦਾ ਇਮਰਾਨ ਖਾਨ ਦਾ ਆਡੀਓ ਆਇਆ ਸਾਹਮਣੇ
Saturday, Oct 08, 2022 - 01:26 AM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਕ ਹੋਰ ਆਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੂੰ ਸੰਸਦ ਮੈਂਬਰਾਂ ਦੀ ਖ਼ਰੀਦੋ-ਫਰੋਖਤ ਕਰਨ ਦੀ ਕੋਸ਼ਿਸ਼ ਕਰਦੇ ਸੁਣਿਆ ਜਾ ਸਕਦਾ ਹੈ। ਨਾਲ ਹੀ ਅਪ੍ਰੈਲ ਵਿਚ ਸੰਸਦ ’ਚ ਬੇਭਰੋਸਗੀ ਮਤੇ ’ਚ ਪ੍ਰਧਾਨ ਮੰਤਰੀ ਅਹੁਦੇ ਤੋਂ ਖਾਨ ਨੂੰ ਬਰਖਾਸਤ ਕੀਤੇ ਜਾਣ ਤੋਂ ਪਹਿਲਾਂ ਸੰਸਦ ਮੈਂਬਰਾਂ ਦੀ ਖ਼ਰੀਦੋ-ਫ਼ਰੋਖਤ ਦੇ ਇਸ ਕੰਮ ਨੂੰ ਉਚਿਤ ਠਹਿਰਾਉਂਦੇ ਹੋਏ ਵੀ ਸੁਣਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਕੈਨੇਡਾ ’ਚ 20 ਘੰਟਿਆਂ ਤੋਂ ਜ਼ਿਆਦਾ ਕਰ ਸਕਣਗੇ ਕੰਮ
ਇਹ ਇਮਰਾਨ ਖਾਨ ਦਾ ਤੀਸਰਾ ਆਡੀਓ ਹੈ। ਇਸ ਤੋਂ ਪਹਿਲਾਂ ਇਸ ਹਫ਼ਤੇ ਉਨ੍ਹਾਂ ਦੇ 2 ਹੋਰ ਆਡੀਓ ਵੀ ਸਾਹਮਣੇ ਆਏ ਸਨ, ਜਿਨ੍ਹਾਂ ’ਚ ਉਹ ਵਾਸ਼ਿੰਗਟਨ ’ਚ ਨਿਯੁਕਤ ਪਾਕਿਸਤਾਨ ਦੇ ਰਾਜਦੂਤ ਵੱਲੋਂ ਮਾਰਚ ’ਚ ਮੁਸ਼ਕਲ ਭਾਸ਼ਾ ਵਿਚ ਭੇਜੇ ਗਏ ਸੰਦੇਸ਼ ਦਾ ਜ਼ਿਕਰ ਕਰ ਰਹੇ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਾਲੀਆ ਰਿਕਾਰਡਿੰਗ ’ਚ ਵੀ ਖਾਨ ਦੀ ਆਵਾਜ਼ ਹੈ, ਜਿਸ ਵਿਚ ਉਨ੍ਹਾਂ ਵਲੋਂ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ। ਤੁਹਾਨੂੰ ਇਹ ਗ਼ਲਤਫਹਿਮੀ ਹੈ ਕਿ ਹੁਣ ਅੰਕੜਿਆਂ ਦੀ ਖੇਡ ਖ਼ਤਮ ਹੋ ਗਈ ਹੈ। ਖਾਨ ਨੇ ਆਡੀਓ ’ਚ ਕਿਹਾ ਕਿ 48 ਘੰਟੇ ਲੰਬਾ ਸਮਾਂ ਹੁੰਦਾ ਹੈ। ਵੱਡੀਆਂ ਚੀਜ਼ਾਂ ਹੋ ਰਹੀਆਂ ਹਨ। ਮੈਂ ਆਪਣੇ ਕਦਮ ਚੁੱਕ ਰਿਹਾ ਹਾਂ, ਜਿਸ ਨੂੰ ਅਸੀਂ ਜਨਤਕ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਉਹ 5 ਸੰਸਦ ਮੈਂਬਰਾਂ ਨੂੰ ਖ਼ਰੀਦ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਦੇ ਵੱਡੇ ਇਲਜ਼ਾਮ, ਕਿਹਾ-ਕੇਂਦਰ ਦੇ ਨਾਲ ਕਾਂਗਰਸ ਤੇ ‘ਆਪ’ ਸ਼੍ਰੋਮਣੀ ਕਮੇਟੀ ਨੂੰ ਬਣਾ ਰਹੀਆਂ ਨੇ ਨਿਸ਼ਾਨਾ
ਖਾਨ (69) ਨੇ ਆਡੀਓ ’ਚ ਕਿਹਾ ਕਿ ਮੈਂ ਇਹ ਸੰਦੇਸ਼ ਦਿੱਤਾ ਹੈ ਕਿ ਉਹ 5 ਸੰਸਦ ਮੈਂਬਰ ਬਹੁਤ ਮਹੱਤਵਪੂਰਨ ਹਨ ਅਤੇ ਉਨ੍ਹਾਂ ਨੂੰ ਕਹਿ ਦਿਓ ਕਿ ਜੇਕਰ ਉਹ ਇਨ੍ਹਾਂ 5 ਨੂੰ ਆਪਣੇ ਵੱਲ ਕਰ ਲੈਣਗੇ ਤਾਂ ਉਨ੍ਹਾਂ ਦਾ ਪੱਲੜਾ ਭਾਰੀ ਹੋ ਜਾਏਗਾ। ਇਸ ਸਮੇਂ ਦੇਸ਼ ਚੌਕਸ ਹੈ। ਲੋਕ ਚਾਹੁੰਦੇ ਹਨ ਕਿ ਅਸੀਂ ਕਿਸੇ ਵੀ ਤਰ੍ਹਾਂ ਭਰੋਸੇ ਦਾ ਵੋਟ ਹਾਸਲ ਕਰ ਲਈਏ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪ੍ਰਮੁੱਖ ਨੂੰ ਆਡੀਓ ’ਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਸ ਲਈ ਇਸ ਬਾਰੇ ਚਿੰਤਾ ਨਾ ਕਰੋ ਕਿ ਇਹ ਸਹੀ ਹੈ ਜਾਂ ਗ਼ਲਤ ਹੈ, ਜੇਕਰ ਉਹ ਇਕ ਸੰਸਦ ਮੈਂਬਰ ਨੂੰ ਵੀ ਆਪਣੇ ਵੱਲ ਕਰ ਲੈਂਦੇ ਹਨ ਤਾਂ ਇਹ ਇਕ ਵੱਡਾ ਫ਼ਰਕ ਪੈਦਾ ਕਰੇਗਾ। ਖਾਨ ਨੂੰ ਇਸ ਸਾਲ 10 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।
ਵੱਖ-ਵੱਖ ਮੌਕਿਆਂ ’ਤੇ ਕੀਤੀ ਗਈ ਗੱਲਬਾਤ ਨੂੰ ਜੋੜ ਕੇ ਬਣਾਈ ਗਈ ਆਡੀਓ ‘ਕਲਿੱਪ’ : ਪੀ. ਟੀ. ਆਈ.
ਇਮਰਾਨ ਖਾਨ ਦੀ ਪਾਰਟੀ ਪੀ. ਟੀ. ਆਈ. ਦੇ ਸੀਨੀਅਰ ਨੇਤਾ ਅਸਦ ਉਮਰ ਨੇ ਕਿਹਾ ਕਿ ਇਹ ਆਡੀਓ ‘ਕਲਿੱਪ’ ਵੱਖ-ਵੱਖ ਮੌਕਿਆਂ ’ਤੇ ਕੀਤੀ ਗਈ ਗੱਲਬਾਤ ਨੂੰ ਜੋੜ ਕੇ ਬਣਾਈ ਗਈ ਹੈ। ਪਾਰਟੀ ਦੇ ਇਕ ਹੋਰ ਨੇਤਾ ਫਵਾਦ ਚੌਧਰੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਆਡੀਓ ਕਿੱਥੇ ਅਤੇ ਕਿਵੇਂ ਬਣਾਈ ਜਾ ਰਹੀ ਹੈ।