ਹੁਣ ਟਰੰਪ ਦੇ ਪੰਨੇ ਨੂੰ ਬਦਲਣ ਦਾ ਸਮਾਂ ਹੈ : ਕਮਲਾ ਹੈਰਿਸ

Saturday, Aug 31, 2024 - 04:38 PM (IST)

ਵਾਸ਼ਿੰਗਟਨ - ਅਮਰੀਕਾ ਦੀ ਉਪ -ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਦੌੜ 'ਚ ਪ੍ਰਵੇਸ਼ ਕਰਨ ਤੋਂ ਬਾਅਦ ਆਪਣੇ ਪਹਿਲੀ ਟੀ.ਵੀ. ਇੰਟਰਵਿਊ 'ਚ ਅਮਰੀਕਾ ਦੇ ਉਤਸ਼ਾਹੀ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਸਹੁੰ ਖਾਧੀ ਹੈ ਅਤੇ ਆਪਣੇ ਮੁਕਾਬਲੇਬਾਜ਼ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੁਟਕੀ ਲੈਂਦਿਆਂ ਕਿਹਾ, 'ਹੁਣ ਟਰੰਪ ਦਾ ਪੰਨਾ ਬੰਦ ਕਰਨ ਦਾ ਸਮਾਂ ਆ ਗਿਆ ਹੈ।' ਹੁਣ ਆਮ ਲੋਕ ਨਵਾਂ ਰਾਹ ਅਖਤਿਆਰ ਕਰਨਾ ਚਾਹੁੰਦੇ ਹਨ, ਇਸ ਰਾਹੀਂ ਅੱਗੇ ਵਧਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੱਧ ਵਰਗ ਦੇ ਲੋਕਾਂ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਹੈ ਅਤੇ ਇਸ ਨੂੰ ਮਜ਼ਬੂਤ ​​ਕਰਨ ਲਈ ਵੀ ਤਿਆਰ ਹਨ।

ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ

ਅਮਰੀਕਾ ਦੇ ਵਿਸ਼ਵ ਪ੍ਰਸਿੱਧ ਟੀ.ਵੀ. ਚੈਨਲ ਸੀ.ਐੱਨ.ਐੱਨ. ਨੂੰ ਆਪਣੇ ਚੱਲ ਰਹੇ ਸਾਥੀ ਟਿਮ ਵਾਲਜ਼ ਨਾਲ ਮਿਲ ਕੇ ਦਿੱਤੇ ਇਕ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਜਦੋਂ ਮੈਂ ਅਮਰੀਕੀ ਲੋਕਾਂ ਦੀਆਂ ਇੱਛਾਵਾਂ, ਉਨ੍ਹਾਂ ਦੇ ਟੀਚਿਆਂ ਅਤੇ ਉਨ੍ਹਾਂ ਪ੍ਰਤੀ ਉਤਸ਼ਾਹ ਨੂੰ ਦੇਖਦੀ  ਹਾਂ ਤਾਂ ਮੈਂ ਉਨ੍ਹਾਂ ਨੂੰ ਆਸ਼ਾਵਾਦੀ ਨਜ਼ਰ ਆਉਂਦੀ ਹਾਂ। ਹੈਰਿਸ ਦੇ 'ਰਨਿੰਗ-ਮੇਟ' ਵਾਲਜ਼ ਨੇ ਇਸ ਟੀ.ਵੀ. ਇੰਟਰਵਿਊ ’ਚ ਕਿਹਾ, "ਉਸ ਕੋਲ ਅਮਰੀਕੀ ਜਨਤਾ ਨੂੰ ਪ੍ਰੇਰਿਤ ਕਰਨ ਦੀ ਸ਼ਕਤੀ ਹੈ, ਇਸ ਲਈ ਮੈਂ ਬਹੁਤ ਉਤਸ਼ਾਹਿਤ ਹਾਂ ਅਤੇ ਸਾਡੇ ਦੋਵਾਂ ਦੇ ਮੁੱਲ ਇਕੋ ਜਿਹੇ ਹੀ  ਹਨ। ਗੱਲਬਾਤ  ਦੌਰਾਨ  ਹੈਰਿਸ ਨੇ ਦਾਨਾ ਬਾਸ਼ ਨਾਲ ਇਕ ਇੰਟਰਵਿਊ ’ਚ ਸਰਹੱਦ ਪਾਰ ਘੁਸਪੈਠ (ਮੈਕਸੀਕਨਾਂ ਤੋਂ) ਦਾ ਮੁਕਾਬਲਾ ਕਰਨ ਲਈ ਇਕ ਵਿਆਪਕ ਬਿੱਲ ਪੇਸ਼ ਕਰਨ ਦਾ ਵਾਅਦਾ ਵੀ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ

ਇਸ ਇੰਟਰਵਿਊ 'ਚ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ 'ਤੇ ਵਰ੍ਹਦਿਆਂ ਟਰੰਪ 'ਤੇ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਟਰੰਪ ਨੇ ਬਹੁਤ  ਵਾਅਦੇ ਕੀਤੇ ਸਨ ਪਰ ਉਨ੍ਹਾਂ ’ਚੋਂ ਇਕ ਵੀ ਪੂਰਾ ਨਹੀਂ ਕਰ ਸਕੇ। ਰਾਸ਼ਟਰਪਤੀ ਜੋਅ ਬਾਈਡੇਨ ਦੀ ਵੀ ਤਾਰੀਫ ਕਰਦਿਆਂ ਹੈਰਿਸ ਨੇ  ਕਿਹਾ, 'ਮੈਂ ਚਾਰ ਸਾਲਾਂ ਤੋਂ ਉਨ੍ਹਾਂ ਨਾਲ ਕੰਮ ਕੀਤਾ ਹੈ ਅਤੇ ਮੈਂ ਕਦੀ ਵੀ ਕਿਸੇ ਨੂੰ ਇੰਨਾ ਬੁੱਧੀਮਾਨ ਅਤੇ ਮੁਸ਼ਕਲ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਦੇ ਯੋਗ ਨਹੀਂ ਦੇਖਿਆ ਹੈ। ਇਜ਼ਰਾਈਲ ਨੂੰ ਹਥਿਆਰ ਦੇਣ ਦੇ ਬਾਈਡੇਨ ਦੇ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਹੈਰਿਸ ਨੇ ਕਿਹਾ ਕਿ ਇਜ਼ਰਾਈਲ ਨੂੰ ਸਵੈ-ਰੱਖਿਆ ਦਾ ਪੂਰਾ ਅਧਿਕਾਰ ਹੈ ਅਤੇ ਇਸ ਲਈ ਉਸ ਨੂੰ ਹਰ ਸੰਭਵ ਮਦਦ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਫਲਸਤੀਨ ਦੀ ਆਜ਼ਾਦੀ ਦਾ ਵੀ ਪੱਖ ਪੂਰਿਆ।

 ਕਮਲਾ ਹੈਰਿਸ ਨੂੰ ਇਕ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਡੋਨਾਲਡ ਟਰੰਪ ਵੱਲੋਂ ਆਪਣੇ ਕਾਲੇ ਪੁਰਖਾਂ ਅਤੇ ਉਸਦੇ ਭਾਰਤੀ ਵੰਸ਼ ਦੀ ਤਿੱਖੀ ਆਲੋਚਨਾ ਬਾਰੇ ਤੁਹਾਡਾ ਕੀ ਕਹਿਣਾ ਹੈ। ਵਿਅੰਗਮਈ ਮੁਸਕਰਾਹਟ ਨਾਲ ਜਵਾਬ ਦਿੰਦੇ ਹੋਏ ਹੈਰਿਸ ਨੇ ਕਿਹਾ, "ਇਹ ਪੁਰਾਣੀ ਕਹਾਣੀ ਸੁਣ ਕੇ ਥੱਕ ਗਈ ਹਾਂ ਅਤੇ ਪਲੇਬੁੱਕ ਹੈ, ਇਕ ਹੋਰ ਸਵਾਲ ਪੁੱਛੋ। ਉਨ੍ਹਾਂ ਨੂੰ ਇਜ਼ਰਾਈਲ-ਹਮਾਸ ਯੁੱਧ ਬਾਰੇ ਦੱਸਿਆ ਗਿਆ ਸੀ ਕਿ ਤੁਸੀਂ ਕਦਰਾਂ-ਕੀਮਤਾਂ ਬਦਲ ਦਿੱਤੀਆਂ ਹਨ ਅਤੇ ਕਿਹਾ ਕਿ ਮੁੱਲ ਨਹੀਂ ਬਦਲੇ। ਫਲਸਤੀਨ ਦੀ ਆਜ਼ਾਦੀ ਮੈਨੂੰ ਮਨਜ਼ੂਰ ਹੈ ਪਰ ਇਜ਼ਰਾਈਲ ਨੂੰ ਵੀ ਸਵੈ-ਰੱਖਿਆ ਦਾ ਅਧਿਕਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News