ਹੁਣ ਡੈੱਡ ਬਾਡੀ ਤੋਂ ਵੀ ਹਾਰਟ ਟਰਾਂਸਪਲਾਂਟ ਸੰਭਵ, ਵਧੇਰੇ ਲੋਕਾਂ ਨੂੰ ਮਿਲ ਸਕੇਗਾ ਨਵਾਂ ਜੀਵਨ
Monday, Jun 12, 2023 - 01:08 PM (IST)
ਲੰਡਨ - ਦੁਨੀਆ ਭਰ ਵਿੱਚ ਹਾਰਟ ਟਰਾਂਸਪਲਾਂਟ ਲਈ ਜ਼ਿਆਦਾਤਰ ਅਜਿਹੇ ਲੋਕਾਂ ਤੋਂ ਦਿਲ ਲਏ ਜਾਂਦੇ ਹਨ, ਜਿਨ੍ਹਾਂ ਦਾ ਬ੍ਰੇਨ ਡੈੱਡ ਹੋ ਚੁੱਕਾ ਹੈ। ਪਰ ਹਾਲ ਹੀ ਵਿਚ ਬ੍ਰਿਟੇਨ 'ਚ ਹੋਈ ਨਵੀਂ ਖੋਜ 'ਚ ਡਾਕਟਰਾਂ ਨੂੰ ਪੂਰੀ ਤਰ੍ਹਾਂ ਮ੍ਰਿਤਕ ਸਰੀਰ (ਡੈੱਡ ਬਾਡੀ) 'ਚੋਂ ਮਿਲੇ ਦਿਲ ਨੂੰ ਟਰਾਂਸਪਲਾਂਟ ਕਰਨ 'ਚ ਸਫ਼ਲਤਾ ਮਿਲੀ ਹੈ। ਮ੍ਰਿਤਕ ਸਰੀਰ ਦੇ ਦਿਲ ਨੂੰ ਟਰਾਂਸਪਲਾਂਟ ਵਿੱਚ ਇਸਤੇਮਾਲ ਕਰਨ ਦੀ ਨਵੀਂ ਖੋਜ ਨਾਲ 30 ਫ਼ੀਸਦੀ ਤੱਕ ਜ਼ਿਆਦਾ ਅੰਗ ਉਪਲਬਧ ਹੋਣਗੇ ਅਤੇ ਵਧੇਰੇ ਲੋਕਾਂ ਨੂੰ ਨਵਾਂ ਜੀਵਨ ਮਿਲ ਸਕੇਗਾ।
ਇਹ ਵੀ ਪੜ੍ਹੋ: ਕਈ ਦੇਸ਼ਾਂ ਨੇ ਆਪਣੀਆਂ ਯੂਨੀਵਰਸਿਟੀਆਂ ’ਚ ਜਾਂਚ ਦਾ ਦਾਇਰਾ ਵਧਾਇਆ, ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ
ਯੂਕੇ ਦੇ ਡਿਊਕ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਡਾਕਟਰ ਜੈਕਬ ਸ਼੍ਰੋਡਰ ਦੇ ਅਨੁਸਾਰ, ਉਨ੍ਹਾਂ ਮ੍ਰਿਤਕ ਸਰੀਰਾਂ ਤੋਂ ਵੀ ਦਿਲ ਨੂੰ ਟਰਾਂਸਪਲਾਂਟ ਲਈ ਲਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਖੂਨ ਦਾ ਸੰਚਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਹੋਵੇ। ਯੂਕੇ ਵਿੱਚ ਬਹੁਤ ਸਾਰੇ ਹਸਪਤਾਲਾਂ ਵਿਚ 180 ਮਰੀਜ਼ਾਂ ਦਾ ਹਾਰਟ ਟ੍ਰਾਂਸਪਲਾਂਟ ਕੀਤਾ ਗਿਆ। ਇਨ੍ਹਾਂ ਵਿਚੋਂ ਅੱਧਿਆਂ ਨੂੰ ਪੁਰਾਣੀ ਵਿਧੀ ਨਾਲ ਅਤੇ ਬਾਕੀਆਂ ਨੂੰ ਨਵੀਂ ਵਿਧੀ ਨਾਲ ਟਰਾਂਸਪਲਾਂਟ ਕੀਤਾ ਗਿਆ। 6 ਮਹੀਨੇ ਬਾਅਦ ਦੋਵਾਂ ਸ਼੍ਰੇਣੀ ਦੇ ਮਰੀਜ਼ਾਂ ਵਿਚ ਜੀਵਨ ਦਰ ਲੱਗਭਗ ਬਰਾਬਰ ਰਹੀ।
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਵਿਆਹ ਸਮਾਗਮ ਤੋਂ ਪਰਤ ਰਹੇ ਲੋਕਾਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 10 ਹਲਾਕ
ਆਮ ਤੌਰ 'ਤੇ ਹਾਰਟ ਟਰਾਂਸਪਲਾਂਟ ਦੀ ਮੌਜੂਦਾ ਪ੍ਰਕਿਰਿਆ ਤਹਿਤ ਪਹਿਲਾਂ ਡਾਕਟਰ ਮਰੀਜ਼ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਨ ਕਿ ਦਿਮਾਗ ਪੂਰੀ ਤਰ੍ਹਾਂ ਮਰ ਚੁੱਕਾ ਹੈ ਜਾਂ ਨਹੀਂ। ਉਸ ਸਰੀਰ ਨੂੰ ਵੈਂਟੀਲੇਟਰ 'ਤੇ ਰੱਖਿਆ ਜਾਂਦਾ ਹੈ ਤਾਂ ਜੋ ਦਿਲ ਆਪਣਾ ਕੰਮ ਕਰਦਾ ਰਹੇ ਅਤੇ ਅੰਗਾਂ ਨੂੰ ਉਦੋਂ ਤੱਕ ਆਕਸੀਜਨ ਮਿਲਦੀ ਰਹੇ ਜਦੋਂ ਤੱਕ ਉਨ੍ਹਾਂ ਨੂੰ ਕੱਢ ਨਾ ਲਿਆ ਜਾਵੇ। ਪਰ ਹੁਣ ਨਵੀਂ ਵਿਧੀ ਵਿੱਚ ਡਾਕਟਰਾਂ ਨੇ ਮ੍ਰਿਤਕ ਸਰੀਰ ਤੋਂ ਵੀ ਹਾਰਟ ਟਰਾਂਸਪਲਾਂਟ ਦਾ ਤਰੀਕਾ ਲੱਭਿਆ ਹੈ। ਇਸ ਵਿਚ ਡਾਕਟਰ ਮ੍ਰਿਤਕ ਸਰੀਰ ਤੋਂ ਪ੍ਰਾਪਤ ਦਿਲ ਨੂੰ ਮਸ਼ੀਨ ਵਿੱਚ ਪਾ ਕੇ ਮੁੜ ਸਰਗਰਮ ਕਰਦੇ ਹਨ। ਜੇਕਰ ਦਿਲ ਉਸ ਮਸ਼ੀਨ ਵਿੱਚ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਕਿ ਉਹ ਜੀਵਿਤ ਸਰੀਰ ਵਿੱਚ ਸੀ, ਤਾਂ ਉਸ ਨੂੰ ਟ੍ਰਾਂਸਪਲਾਂਟ ਵਿੱਚ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ 5 ਦਿਨਾਂ ਦਾ ਹਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।