ਹੁਣ ਸਮਾਰਟਫੋਨ ਨਾਲ ਹੋਵੇਗੀ ਕੋਵਿਡ-19 ਦੀ ਜਾਂਚ, ਇਕ ਮਿੰਟ ਵਿੱਚ ਆਵੇਗਾ ਨਤੀਜਾ
Friday, Jun 25, 2021 - 10:17 AM (IST)
ਲੰਡਨ (ਭਾਸ਼ਾ) : ਕੋਵਿਡ-19 ਦਾ ਪਤਾ ਲਗਾਉਣ ਲਈ ਖੋਜਕਰਤਾਵਾਂ ਨੇ ਇਕ ਅਜਿਹੀ ਕਿਫ਼ਾਇਤੀ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਵਿਚ ਸਮਾਰਟਫੋਨ ਦੀ ਸਕ੍ਰੀਨ ਤੋਂ ਲਏ ਗਏ ਨਮੂਨਿਆਂ ਦੀ ਜਾਂਚ ਕਰਕੇ ਇਕ ਮਿੰਟ ਵਿਚ ਵਾਇਰਸ ਦਾ ਢੁੱਕਵਾਂ ਅਤੇ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕਦਾ ਹੈ। ਬ੍ਰਿਟੇਨ ਦੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜੀਆਂ ਨੇ ਸਮਾਰਟਫੋਨ ਦੀ ਸਕ੍ਰੀਨ ਤੋਂ ਲਏ ਸਵਾਬ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇਖਿਆ ਕਿ ਨੱਕ ਦੇ ਸਵਾਬ ਵਾਲੀ ਪੀ.ਸੀ.ਆਰ. ਜਾਂਚ ਵਿਚ ਇੰਫੈਕਟਡ ਪਾਏ ਗਏ ਲੋਕ ਸਮਾਰਟਫੋਨ ਸਕ੍ਰੀਨ ਤੋਂ ਲਏ ਗਏ ਸਵਾਬ ਦੀ ਜਾਂਚ ਵਿਚ ਵੀ ਇੰਫੈਕਟਡ ਪਾਏ ਗਏ। ਇਸ ਪ੍ਰਣਾਲੀ ਨੇ 81 ਤੋਂ 100 ਫ਼ੀਸਦੀ ਇੰਫੈਕਟਡ ਲੋਕਾਂ ਦੇ ਸਮਾਰਟਫੋਨ ’ਤੇ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ, ਜੋ ਕਿ ਢੁੱਕਵੀਂ ਜਾਂਚ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਤਿਆਰ ਕੀਤੀ ਸੁਪਰ ਵੈਕਸੀਨ, ਕਈ ਰੂਪ ਬਦਲਣ ’ਤੇ ਵੀ ਨਹੀਂ ਬਚ ਸਕੇਗਾ ਕੋਰੋਨਾ
ਖੋਜਕਰਤਾਵਾਂ ਨੇ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਨਮੂਨੇ ਇਕੱਠੇ ਕਰਨ ਵਿਚ ਇਕ ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ ਅਤੇ ਇਸ ਵਿਚ ਮੈਡੀਕਲ ਕਰਮੀ ਦੀ ਵੀ ਜ਼ਰੂਰਤ ਨਹੀਂ ਪੈਂਦੀ। ਯੂ.ਸੀ.ਐਲ. ਇੰਸਟੀਚਿਊਟ ਆਫ ਓਪਥਲਮੋਲਾਜੀ ਦੇ ਰੋਡਰਿਗੋ ਯੰਗ ਨੇ ਕਿਹਾ, ‘ਕਈ ਲੋਕਾਂ ਦੀ ਤਰ੍ਹਾਂ, ਮੈਂ ਵੀ ਖ਼ਾਸ ਤੌਰ ’ਤੇ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਮਹਾਮਾਰੀ ਦੇ ਸਮਾਜਕ ਅਤੇ ਆਰਥਿਤ ਪ੍ਰਭਾਵਾਂ ਨੂੰ ਲੈ ਕੇ ਪਰੇਸ਼ਾਨ ਸੀ।’ ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਨਾ ਸਿਰਫ਼ ਕੋਵਿਡ-19 ਦੀ ਵਿਆਪਕ ਪੱਧਰ ’ਤੇ ਜਾਂਚ ਨੂੰ ਆਸਾਨ ਬਣਾਏਗੀ, ਸਗੋਂ ਇਸ ਦੀ ਵਰਤੋਂ ਭਵਿੱਖ ਵਿਚ ਮਹਾਮਾਰੀ ਨੂੰ ਰੋਕਣ ਵਿਚ ਵੀ ਕੀਤੀ ਜਾ ਸਕੇਗੀ। ਇਸ ਪ੍ਰਣਾਲੀ ਤਹਿਤ ਜਾਂਚ ਲਈ ਡਾਇਗਨੋਸਿਸ ਬਾਇਓਟੈਕ ਵੱਲੋਂ ਇਕ ਮਸ਼ੀਨ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।