ਜੀਵਾਣੂ ਭਰਪੂਰ ਝਿੱਲੀ ਨਾਲ ਬਣਿਆ ਫਿਲਟਰ ਕਰੇਗਾ ਪਾਣੀ ਨੂੰ ਸਾਫ

01/21/2019 9:39:01 PM

ਵਾਸ਼ਿੰਗਟਨ— ਵਿਗਿਆਨੀਆਂ ਨੇ ਪਾਣੀ ਨੂੰ ਫਿਲਟਰ ਕਰਨ ਵਾਲੀ ਇਕ ਨਵੀਂ ਟੈਕਨਾਲੋਜੀ ਵਿਕਸਿਤ ਕੀਤੀ ਹੈ, ਜਿਸ ਬਾਰੇ ਉਸ ਦਾ ਕਹਿਣਾ ਹੈ ਕਿ ਇਹ ਜੀਵਾਣੂ ਝਿੱਲੀਆਂ ਅਤੇ ਗ੍ਰਾਫੀਨ ਆਕਸਾਈਡ ਦੀ ਵਰਤੋਂ ਕਰਕੇ ਪਾਣੀ ਨੂੰ ਸ਼ੁੱਧ ਬਣਾਉਂਦੀ ਹੈ।

ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਵਿਸ਼ਵ 'ਚ ਹਰੇਕ 10 'ਚੋਂ ਇਕ ਤੋਂ ਵੱਧ ਵਿਅਕਤੀ ਨੂੰ ਪੀਣ ਵਾਲੇ ਪਾਣੀ ਦੀ ਮੁੱਢਲੀ ਸਹੂਲਤ ਹਾਸਲ ਨਹੀਂ ਹੈ ਅਤੇ 2025 ਤੱਕ ਵਿਸ਼ਵ ਦੀ ਅੱਧੀ ਆਬਾਦੀ ਨੂੰ ਪਾਣੀ ਦੀ ਘਾਟ ਝੱਲਣੀ ਪਵੇਗੀ।ਉਨ੍ਹਾਂ ਦੱਸਿਆ ਕਿ ਨਵੀਂ ਅਲਟਰਾਫਿਲਟ੍ਰੇਸ਼ਨ ਝਿੱਲੀ ਪਾਣੀ ਦੇ ਪ੍ਰਵਾਹ ਨੂੰ ਰੋਕਣ ਵਾਲੇ ਜੀਵਾਣੂਆਂ ਅਤੇ ਹੋਰ ਹਾਨੀਕਾਰਕ ਸੂਖਮ ਜੀਵਾਂ ਦੇ ਜਮ੍ਹਾ ਹੋਣ ਜਾਂ ਪੈਦਾ ਹੋਣ ਨੂੰ ਰੋਕ ਕੇ ਪਾਣੀ ਨੂੰ ਸਵੱਛ ਬਣਾਉਂਦੀ ਹੈ। ਗਿੱਲੀ ਪਰਤ 'ਤੇ ਸੂਖਮ ਜੀਵਾਂ ਦੇ ਜਮ੍ਹਾ ਹੋਣ ਨੂੰ ਬਾਇਓਫੋਓਲਿੰਗ ਕਿਹਾ ਜਾਂਦਾ ਹੈ ਅਤੇ ਜ਼ਿਆਦਾਤਰ ਝਿੱਲੀਆਂ 'ਚ ਇਹੀ ਸਮੱਸਿਆ ਹੁੰਦੀ ਹੈ, ਜਿਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਬਹੁਤ ਚੁਣੌਤੀਪੂਰਨ ਹੁੰਦਾ ਹੈ।

ਅਧਿਐਨ ਮੁਤਾਬਕ ਜੇ ਇਸ ਤਕਨੀਕ ਨੂੰ ਵੱਡੇ ਪੈਮਾਨੇ 'ਤੇ ਵਧਾਇਆ ਜਾਵੇ ਤਾਂ ਇਹ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਲਾਭ ਪਹੁੰਚਾ ਸਕਦੀ ਹੈ, ਜਿਥੇ ਸਾਫ ਪਾਣੀ ਦੀ ਘਾਟ ਹੈ। ਇਹ ਅਧਿਐਨ ਇਨਵਾਇਰਮੈਂਟਲ ਸਾਇੰਸ ਐਂਡ ਟੈਕਨਾਲੋਜੀ ਰਸਾਲੇ 'ਚ ਪ੍ਰਕਾਸ਼ਿਤ ਹੋਇਆ ਹੈ।


Baljit Singh

Content Editor

Related News