ਕੈਨੇਡਾ ਗੋਲੀਬਾਰੀ ਦੀ ਜਾਂਚ 2022 ਦੇ ਅਖੀਰ ਤੱਕ ਹੋਵੇਗੀ ਪੂਰੀ
Friday, Oct 23, 2020 - 10:22 AM (IST)

ਟੋਰਾਂਟੋ- ਕੈਨੇਡਾ ਸਰਕਾਰ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ 18 ਅਪ੍ਰੈਲ ਨੂੰ ਨੋਵਾ ਸਕੋਟੀਆ ਸੂਬੇ ਵਿਚ ਵੱਡੇ ਪੱਧਰ 'ਤੇ ਹੋਈ ਗੋਲੀਬਾਰੀ ਦੀ ਜਾਂਚ ਇਕ ਨਵੰਬਰ 2022 ਤੱਕ ਪੂਰੀ ਕਰੇਗਾ। ਕੈਨੇਡਾ ਦੇ ਜਨਤਕ ਸੁਰੱਖਿਆ ਨੇ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ।
ਅਪ੍ਰੈਲ ਵਿਚ ਵੱਡੇ ਪੱਧਰ 'ਤੇ ਗੋਲੀਬਾਰੀ ਹੋਈ ਸੀ, ਜਿਸ ਵਿਚ 22 ਲੋਕ ਮਾਰੇ ਗਏ ਸਨ। ਕੈਨੇਡਾ ਦੇ ਇਤਿਹਾਸ ਵਿਚ ਗੋਲੀਬਾਰੀ ਦੀ ਸਭ ਤੋਂ ਵੱਡੀ ਘਟਨਾ ਸੀ। ਬਿਆਨ ਵਿਚ ਦੱਸਿਆ ਗਿਆ ਕਿ ਨੋਵਾ ਸਕੋਟੀਆ ਵਿਚ ਅਪ੍ਰੈਲ ਵਿਚ ਹੋਈ ਘਟਨਾ 'ਤੇ ਪੁਲਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਉਹ ਕੈਨੇਡਾ ਸਰਕਾਰ ਅਤੇ ਨੋਵਾ ਸਕੋਟੀਆ ਨੂੰ ਆਪਣੀ ਜਾਂਚ, ਤੱਥ ਅਤੇ ਸਿਫਾਰਿਸ਼ ਦੇ ਆਧਾਰ 'ਤੇ ਇਕ ਮਈ 2022 ਨੂੰ ਅੰਤਰਿਮ ਰਿਪੋਰਟ ਸੌਂਪਣਗੇ ਜਦਕਿ ਫਾਈਨਲ ਰਿਪੋਰਟ ਇਕ ਨਵੰਬਰ 2022 ਤੱਕ ਸੌਂਪਣੀ ਹੋਵੇਗੀ। ਸਰਕਾਰ ਤੇ ਨੋਵਾ ਸਕੋਟੀਆ ਸੂਬਾ ਸਰਕਾਰ ਨੇ ਸ਼ੁਰੂ ਵਿਚ ਨੋਵਾ ਸਕੋਟੀਆ ਵਿਚ ਹਾਦਸੇ ਦੀ ਸੰਯੁਕਤ ਸਮੀਖਿਆ ਦੀ ਘੋਸ਼ਣਾ ਕੀਤੀ ਪਰ ਜਨਤਕ ਦਬਾਅ ਨੇ ਸਰਕਾਰ ਨੂੰ ਜਨਤਕ ਜਾਂਚ ਲਈ ਮਜਬੂਰ ਕੀਤਾ।