ਲੜਾਕਾ ਨਹੀਂ, ਧਾਰਮਿਕ ਵਿਦਵਾਨ ਹੈ ਤਾਲਿਬਾਨ ਦਾ ਨਵਾਂ ਮੁਖੀ ਹੈਬਾਤੁੱਲਾ ਅਖੁੰਦਜਾਦਾ

05/26/2016 9:43:04 AM

ਕਾਬੁਲ— ਤਾਲਿਬਾਨ ਨੇ ਮੁੱਲਾ ਹੈਬਾਤੁੱਲਾ ਅਖੁੰਦਜਾਦਾ ਨੂੰ ਆਪਣਾ ਨਵਾਂ ਮੁੱਖੀ ਘੋਸ਼ਿਤ ਕੀਤਾ ਹੈ ਪਰ ਇਹ ਕੋਈ ਲੜਾਕਾ ਨਹੀਂ ਹੈ ਸਗੋਂ ਇਕ ਧਾਰਮਿਕ ਵਿਦਵਾਨ ਹੈ। ਮੁੱਲਾ ਅਖਤਰ ਮੰਸੂਰ ਮਗਰੋਂ ਮੁਖੀ ਬਣਿਆ  ਹੈਬਾਤੁੱਲਾ ਅਫਗਾਨਿਸਤਾਨ ਵਿਚ ਤਾਲਿਬਾਨ ਦੇ 5 ਸਾਲ ਦੇ ਸ਼ਾਸਨ ਦੌਰਾਨ ਉੱਚ ਜੱਜ ਰਹਿ ਚੁੱਕਾ ਹੈ। ਇਸ ਦੌਰਾਨ ਉਸ ਨੇ ਕਈ ਮਾਮਲਿਆਂ ਦਾ ਨਿਪਟਾਰਾ ਕੀਤਾ ਸੀ। ਤਕਰੀਬਨ 50 ਸਾਲ ਦਾ ਮੁੱਲਾ ਹੈਬਾਤੁੱਲਾ ਅਫਗਾਨਿਸਤਾਨ ਦੇ ਦੱਖਣੀ ਸੂਬੇ ਕੰਧਾਰ ਦਾ ਰਹਿਣ ਵਾਲਾ ਹੈ। ਤਾਲਿਬਾਨ ਦਾ ਸੰਸਥਾਪਕ ਮੁੱਲਾ ਉਮਰ ਅਤੇ ਉਸਦਾ ਸਾਬਕਾ ਕਮਾਂਡਰ ਰਿਹਾ ਅਖਤਰ ਮੰਸੂਰ ਵੀ ਇੱਥੋਂ ਦਾ ਹੀ ਰਹਿਣ ਵਾਲਾ ਸੀ। 2013 ਵਿਚ ਮੁੱਲਾ ਉਮਰ ਦੀ ਮੌਤ ਹੋ ਗਈ ਸੀ ਅਤੇ ਅਖਤਰ ਮੰਸੂਰ ਵੀ ਪਿਛਲੇ ਸ਼ਨੀਵਾਰ ਅਮਰੀਕੀ ਡਰੋਨ ਹਮਲਿਆਂ ਵਿਚ ਮਾਰਿਆ ਗਿਆ। ਅਖੰਦਜਦਾ ਨੇ ਤਾਲਿਬਾਨ ਦੇ ਸ਼ਾਸਨ ਦੌਰਾਨ 5 ਸਾਲ ਤਕ ਉੱਚ ਜੱਜ ਦਾ ਕੰਮ ਕੀਤਾ ਸੀ। ਉਸ ਨੂੰ ਮੁੱਲਾ ਅਖਤਰ ਮੰਸੂਰ ਦਾ ਬਹੁਤ ਹੀ ਨਜ਼ਦੀਕੀ ਮੰਨਿਆ ਜਾਂਦਾ ਹੈ। ਇਸ ਨੂੰ ਲੜਾਈ ਕਾਰਨ ਨਹੀਂ ਸਗੋਂ ਧਾਰਮਿਕ ਅਤੇ ਕਾਨੂੰਨੀ ਅਧਿਐਨ ਕਾਰਨ ਹੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਸ ਨੇ ਕਈ ਵਾਰ ਮੁਸਲਮਾਨਾਂ ਨੂੰ ਇਹ ਸੰਦੇਸ਼ ਜਾਰੀ ਕੀਤਾ ਹੈ ਕਿ ਕਿਵੇਂ ਇਸਲਾਮ ਦੀ ਸੁੱਰਖਿਆ ਲਈ ਜੁੜਨਾ ਚਾਹੀਦਾ ਹੈ। 
ਅਫਗਾਨਿਸਤਾਨ ਵਿਚ ਤਾਲਿਬਾਨ ਮਾਮਲਿਆਂ ਦੇ ਮਾਹਿਰ ਮੁਤਾਬਕ  ਹੈਬਾਤੁੱਲਾ 1979 ਤੋਂ 1989 ਤਕ ਅਫਗਾਨਿਸਤਾਨ ਵਿਚ ਸੋਵੀਅਤ ਦੇ ਸ਼ਾਸਨ ਦੌਰਾਨ ਪਾਕਿਸਤਾਨ ਵਿਚ ਸੀ ਜਦ ਕਿ ਮੁੱਲਾ ਉਮਰ ਅਤੇ ਮੰਸੂਰ ਅਮਰੀਕਾ ਦੀ ਮਦਦ ਨਾਲ ਲੜਾਈ ਵਿਚ ਸਨ। ਇਸ ਲਈ ਉਮੀਦ ਹੈ ਕਿ ਉਹ ਮੰਸੂਰ ਦੀਆਂ ਨੀਤੀਆਂ ਨਾਲ ਹੀ ਤਾਲਿਬਾਨ ਨੂੰ ਅੱਗੇ ਵਧਾਵੇਗਾ। 

Related News