ਨਾਰਵੇ ਦੇ ਰਾਜਦੂਤ ਹਾਂਸ ਜੈਕਬ ਸਤਿੰਦਰ ਸਰਤਾਜ ਦੀ ਗਾਇਕੀ ਤੋਂ ਹੋਏ ਪ੍ਰਭਾਵਿਤ, ਟਵੀਟ ਕਰ ਕੀਤੀ ਤਾਰੀਫ

Thursday, May 19, 2022 - 01:59 AM (IST)

ਨਾਰਵੇ ਦੇ ਰਾਜਦੂਤ ਹਾਂਸ ਜੈਕਬ ਸਤਿੰਦਰ ਸਰਤਾਜ ਦੀ ਗਾਇਕੀ ਤੋਂ ਹੋਏ ਪ੍ਰਭਾਵਿਤ, ਟਵੀਟ ਕਰ ਕੀਤੀ ਤਾਰੀਫ

ਇੰਟਰਨੈਸ਼ਨਲ ਡੈਸਕ : ਨਾਰਵੇ ਦੇ ਰਾਜਦੂਤ ਹਾਂਸ ਜੈਕਬ ਫਰਾਈਡਨਲੰਡ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਨਾਲ ਇਕ ਸ਼ਾਨਦਾਰ ਸੰਗੀਤਮਈ ਦੁਪਹਿਰ ਬਿਤਾਈ। ਸਤਿੰਦਰ ਸਰਤਾਜ ਦੀ ਗਾਇਕੀ ਤੋਂ ਪ੍ਰਭਾਵਿਤ ਹੋਏ ਨਾਰਵੇ ਦੇ ਰਾਜਦੂਤ ਹਾਂਸ ਜੈਕਬ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਦਿਆਂ ਕਿਹਾ ਕਿ ਉਹ ਸਰਤਾਜ ਦੇ ਸੰਗੀਤ ਬਾਰੇ ਗਿਆਨ ਅਤੇ ਬੁੱਧੀ ਦੀ ਡੂੰਘਾਈ ਤੋਂ ਸੱਚਮੁੱਚ ਪ੍ਰਭਾਵਿਤ ਹੋਏ ਹਨ। ਅਸੀਂ ਉਸ ਨੂੰ ਇਸ ਹਫਤੇ ਪ੍ਰਦਰਸ਼ਨ ਕਰਦੇ ਦੇਖ ਕੇ ਬਹੁਤ ਖੁਸ਼ ਹੋਏ ਹਾਂ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

PunjabKesari


author

Mukesh

Content Editor

Related News