ਅੱਤਵਾਦ ਲਈ ਦੋਸ਼ੀ ਇਰਾਕੀ ਪ੍ਰਚਾਰਕ ਮੁੱਲਾ ਕ੍ਰੇਕਰ ਗ੍ਰਿਫਤਾਰ

Tuesday, Jul 16, 2019 - 05:47 PM (IST)

ਅੱਤਵਾਦ ਲਈ ਦੋਸ਼ੀ ਇਰਾਕੀ ਪ੍ਰਚਾਰਕ ਮੁੱਲਾ ਕ੍ਰੇਕਰ ਗ੍ਰਿਫਤਾਰ

ਓਸਲੋ (ਭਾਸ਼ਾ)— ਨਾਰਵੇ ਨੇ ਇਰਾਕ-ਕੁਰਦ ਮੂਲ ਦੇ ਵਿਵਾਦਮਈ ਕੱਟੜਪੰਥੀ ਪ੍ਰਚਾਰਕ ਮੁੱਲਾ ਕ੍ਰੇਕਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਅੱਤਵਾਦ ਦੀ ਸਾਜਿਸ਼ ਲਈ ਇਟਲੀ ਵਿਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ। ਸਾਲ 1991 ਤੋਂ ਨਾਰਵੇ ਵਿਚ ਸ਼ਰਨਾਰਥੀ ਦੇ ਰੂਪ ਵਿਚ ਰਹਿਣ ਵਾਲੇ 63 ਸਾਲਾ ਕ੍ਰੇਕਰ 'ਤੇ ਇਟਲੀ ਨੇ ਰਾਵਤੀ ਸ਼ਾਕਸ ਸੰਗਠਨ ਚਲਾਉਣ ਦਾ ਦੋਸ਼ ਲਗਾਇਆ। 

ਰਾਵਤੀ ਸ਼ਾਕਸ ਅਜਿਹਾ ਨੈੱਟਵਰਕ ਹੈ ਜਿਸ ਦੇ ਤਾਰ ਕਥਿਤ ਤੌਰ 'ਤੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਹਨ। ਇਸ 'ਤੇ ਪੱਛਮੀ ਦੇਸ਼ਾਂ 'ਤੇ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ ਹੈ। ਕ੍ਰੇਕਰ ਦਾ ਅਸਲੀ ਨਾਮ ਨਜ਼ਾਮੁਦੀਨ ਅਹਿਮਦ ਫਰਾਜ਼ ਹੈ। ਉੱਤਰੀ ਇਟਲੀ ਦੇ ਬੋਲਜਾਨੇ ਵਿਚ ਇਕ ਅਦਾਲਤ ਨੇ ਉਸ ਦੀ ਗੈਰ ਮੌਜੂਦਗੀ ਵਿਚ ਸੋਮਵਾਰ ਨੂੰ ਉਸ ਨੂੰ ਅੱਤਵਾਦ ਦੀ ਸਾਜਿਸ਼ ਲਈ 12 ਸਾਲ ਦੀ ਸਜ਼ਾ ਸੁਣਾਈ। ਇਸ ਦੇ ਇਲਾਵਾ 5 ਹੋਰ ਸਹਿ-ਦੋਸ਼ੀਆਂ ਨੂੰ ਵੀ ਸਜ਼ਾ ਸੁਣਾਈ ਗਈ।


author

Vandana

Content Editor

Related News