ਉੱਤਰੀ ਕੋਰੀਆ ਨੂੰ ਬੰਦ ਕਰਨੇ ਹੋਣਗੇ 40 ਪ੍ਰਮਾਣੂ ਕੇਂਦਰ : ਰਿਪੋਰਟਰ
Friday, Mar 29, 2019 - 11:48 PM (IST)

ਟੋਕੀਓ - ਉੱਤਰੀ ਕੋਰੀਆ ਨੂੰ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਦੇ ਯਤਨਾਂ ਦੇ ਤਹਿਤ ਆਪਣੇ 104 ਪ੍ਰਮਾਣੂ ਸੁਵਿਧਾ ਕੇਂਦਰਾਂ 'ਚੋਂ 40 ਕੇਂਦਰਾਂ ਨੂੰ ਬੰਦ ਕਰਨਾ ਹੋਵੇਗਾ। ਕੇ. ਬੀ. ਐੱਸ. ਮੀਡੀਆ ਰਿਪੋਰਟਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਨੇ 15 ਰਿਸਰਚ ਕੇਂਦਰਾਂ, 8 ਯੂਰੇਨੀਅਮ ਖਦਾਨਾਂ ਅਤੇ 2 ਯੂਰੇਨੀਅਮ ਸਪਲਾਈ ਯੰਤਰਾਂ ਸਮੇਤ ਕੁੱਲ () ਪ੍ਰਮਾਣੂ ਸੁਵਿਧਾ ਕੇਂਦਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਪ੍ਰਮਾਣੂ ਹਥਿਆਰ ਤਬਾਹ ਕਰਨ ਦੀ ਪ੍ਰਕਿਰਿਆ ਲਈ ਬੰਦ ਕੀਤਾ ਜਾਣਾ ਜ਼ਰੂਰੀ ਹੈ।
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਵਿਚਾਲੇ ਪਿਛਲੇ ਸਾਲ ਕਈ ਬੈਠਕਾਂ ਹੋਈਆਂ, ਜਿਸ ਦੇ ਸਿੱਟੇ ਵੱਜੋਂ ਕੋਰੀਆਈ ਪ੍ਰਾਇਦੀਪ ਦੀ ਸਥਿਤੀ 'ਚ ਸੁਧਾਰ ਆਇਆ ਹੈ। ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਈ 2 ਮੁਲਾਕਾਤਾਂ ਨਾਲ ਵੀ ਕੋਰੀਆਈ ਪ੍ਰਾਇਦੀਪ ਦੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਹੁਲਾਰਾ ਮਿਲਿਆ ਹੈ। ਉੱਤਰੀ ਕੋਰੀਆ ਨੇ ਟੋਂਗਚਾਂਗ 'ਚ ਉਪਗ੍ਰਹਿ ਲਾਂਚ ਸੈਂਟਰ ਅਤੇ ਯੋਂਗਬਉਨ ਪ੍ਰਣਾਣੂ ਯੰਤਰਾਂ ਨੂੰ ਬੰਦ ਕਰਨ ਦਾ ਭੋਰਸਾ ਦਿੱਤਾ ਹੈ।