ਟਰੰਪ ਦੇ ਕਿਮ ਨੂੰ ''ਰਾਕੇਟਮੈਨ'' ਕਹਿਣ ''ਤੇ ਭੜਕਿਆ ਉੱਤਰੀ ਕੋਰੀਆ, ਦਿੱਤੀ ਚਿਤਾਵਨੀ

Thursday, Dec 05, 2019 - 11:26 PM (IST)

ਟਰੰਪ ਦੇ ਕਿਮ ਨੂੰ ''ਰਾਕੇਟਮੈਨ'' ਕਹਿਣ ''ਤੇ ਭੜਕਿਆ ਉੱਤਰੀ ਕੋਰੀਆ, ਦਿੱਤੀ ਚਿਤਾਵਨੀ

ਸਿਓਲ - ਉੱਤਰੀ ਕੋਰੀਆ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਨੂੰ ਉਕਸਾਉਣ ਵਾਲੀ ਬਿਆਨਬਾਜ਼ੀ ਕਰਦੇ ਰਹਿਣਗੇ ਤਾਂ ਉਨ੍ਹਾਂ ਦਾ ਫਿਰ ਤੋਂ ਅਪਮਾਨ ਕਰਦੇ ਹੋਏ ਉਨ੍ਹਾਂ ਨੂੰ 'ਪਾਗਲ' ਆਖਿਆ ਜਾਂਦਾ ਰਹੇਗਾ। ਉੱਤਰੀ ਕੋਰੀਆ ਦੀ ਪਹਿਲੀ ਉਪ ਵਿਦੇਸ਼ ਮੰਤਰੀ ਚੋਈ ਸੋਨ ਹੁਈ ਨੇ ਉੱਤਰੀ ਕੋਰੀਆ ਖਿਲਾਫ ਸੰਭਾਵਿਤ ਫੌਜੀ ਕਾਰਵਾਈ ਦੇ ਟਰੰਪ ਦੇ ਬਿਆਨ ਅਤੇ ਕਿਮ ਜੋਂਗ ਓਨ ਨੂੰ 'ਰਾਕਟਮੈਨ' ਦੇ ਨਾਂ ਨਾਲ ਬੁਲਾਉਣ ਦੇ ਬਦਲੇ ਇਹ ਚਿਤਾਵਨੀ ਦਿੱਤੀ। ਇਹ ਸਭ ਕੁਝ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦ ਦੋਹਾਂ ਦੇਸ਼ਾਂ ਵਿਚਾਲੇ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਕੂਟਨੀਤਕ ਕੋਸ਼ਿਸ਼ਾਂ ਦੇ ਅੰਜ਼ਾਮ ਤੱਕ ਪਹੁੰਚਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ।

ਹਾਲ ਹੀ ਦੇ ਕੁਝ ਹਫਤਿਆਂ ਦੌਰਾਨ ਉੱਤਰੀ ਕੋਰੀਆ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਟਰੰਪ ਪ੍ਰਸ਼ਾਸਨ ਸਾਲ ਖਤਮ ਹੋਣ ਤੋਂ ਪਹਿਲਾਂ ਪ੍ਰਣਾਣੂ ਪ੍ਰੋਗਰਾਮ ਨੂੰ ਲੈ ਕੇ ਲੋੜੀਂਦੀ ਰਿਆਇਤਾਂ ਦੇਣ 'ਚ ਅਸਫਲ ਰਿਹਾ, ਤਾਂ ਉਹ ਪ੍ਰੋਗਰਾਮ ਅਤੇ ਲੰਬੀ ਦੂਰੀ ਦੇ ਮਿਜ਼ਾਈਲ ਦੇ ਪ੍ਰੀਖਣਾਂ 'ਤੇ ਲੱਗੀ ਰੋਕ ਨੂੰ ਹਟਾ ਲਵੇਗਾ। ਚੋਈ ਨੇ ਆਖਿਆ ਕਿ ਟਰੰਪ ਦੇ ਬਿਆਨ ਸਾਡੇ ਦੇਸ਼ ਦੇ ਲੋਕਾਂ ਵਿਚਾਲੇ ਅਮਰੀਕਾ ਦੇ ਪ੍ਰਤੀ ਨਫਰਤ ਨੂੰ ਵਧਾਉਣ ਲਈ ਉਕਸਾਉਂਦੇ ਹਨ, ਕਿਉਂਕਿ ਉਹ ਉੱਤਰੀ ਕੋਰੀਆ ਦੇ ਸਰਵ ਉੱਚ ਅਗਵਾਈ ਦੇ ਬਾਰੇ 'ਚ ਬੋਲਦੇ ਸਮੇਂ ਸ਼ਾਮ ਦਾ ਬਿਲਕੁਲ ਖਿਆਲ ਨਹੀਂ ਰੱਖਦੇ।

ਉਨ੍ਹਾਂ ਅੱਗੇ ਆਖਿਆ ਕਿ ਜੇਕਰ ਟਰੰਪ ਫਿਰ ਤੋਂ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਹ ਦਿਖਾਉਂਦੇ ਹਨ ਕਿ ਉਹ ਜਾਣ-ਬੁਝ ਕੇ ਉੱਤਰੀ ਕੋਰੀਆ ਨੂੰ ਉਕਸਾ ਰਹੇ ਹਨ ਤਾਂ ਉੱਤਰੀ ਕੋਰੀਆ ਵੀ ਇਸ ਦਾ ਤਿੱਖੇ ਅੰਦਾਜ਼ 'ਚ ਜਵਾਬ ਦੇਵੇਗਾ। ਚੋਈ ਨੇ ਆਖਿਆ ਕਿ ਜੇਕਰ ਦੁਬਾਰਾ ਕਿਸੇ ਖਾਸ ਉਦੇਸ਼ ਨਾਲ ਟਕਰਾਅ ਦੇ ਮਾਹੌਲ ਨੂੰ ਭੜਕਾਉਣ ਵਾਲੀ ਕਿਸੇ ਭਾਸ਼ਾ ਅਤੇ ਸਮੀਕਰਨ ਦਾ ਇਸਤੇਮਾਲ ਕੀਤਾ ਗਿਆ ਤਾਂ ਇਸ ਨੂੰ ਕਿਸੇ ਪਾਗਲ ਹੋਏ ਵਿਅਕਤੀ ਦਾ 'ਪਾਲਨਪਨ' ਕਿਹਾ ਜਾਵੇਗਾ। ਜ਼ਿਕਰਯੋਗ ਹੈ ਕਿ ਟਰੰਪ ਨੇ ਲੰਡਨ ਦੀ ਯਾਤਰਾ ਦੌਰਾਨ ਆਖਿਆ ਸੀ ਕਿ ਸਾਡੇ ਕੋਲ ਹੁਣ ਤੱਕ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ ਅਤੇ ਅਸੀਂ ਦੁਨੀਆ ਦਾ ਸਭ ਤੋਂ ਤਾਕਤਵਾਰ ਦੇਸ਼ ਹਾਂ, ਅਸੀਂ ਇਸ ਦਾ ਇਸਤੇਮਾਲ ਨਾ ਕਰਨ ਦੀ ਉਮੀਦ ਕਰਦੇ ਹਾਂ ਪਰ ਜੇਕਰ ਅਸੀਂ ਮੰਨ ਲਿਆ ਤਾਂ ਅਜਿਹਾ ਕਰਕੇ ਹੀ ਰਹਾਂਗੇ। ਟਰੰਪ ਨੇ ਆਖਿਆ ਸੀ ਕਿ ਕਿਮ ਰਾਕੇਟ ਭੇਜਣਾ ਪਸੰਦ ਕਰਦੇ ਹਨ ਇਸ ਲਈ ਉਨ੍ਹਾਂ ਨੇ 2017 'ਚ ਉਨ੍ਹਾਂ ਨੂੰ ਰਾਕੇਟਮੈਨ ਆਖਿਆ ਸੀ।


author

Khushdeep Jassi

Content Editor

Related News