ਉੱਤਰੀ ਕੋਰੀਆ ਨੇ ਅੰਡਰਵਾਟਰ ਪ੍ਰਮਾਣੂ ਹਮਲੇ ਵਾਲੇ ਡਰੋਨ ਦਾ ਕੀਤਾ ਪ੍ਰੀਖਣ

Friday, Jan 19, 2024 - 03:00 PM (IST)

ਸਿਓਲ (ਭਾਸ਼ਾ)- ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਇਸ ਹਫ਼ਤੇ ਦੱਖਣੀ ਕੋਰੀਆ, ਅਮਰੀਕਾ ਅਤੇ ਜਾਪਾਨ ਦੇ ਸੰਯੁਕਤ ਜਲ ਸੈਨਾ ਅਭਿਆਸ ਦੇ ਜਵਾਬ ਵਿੱਚ ਇੱਕ ਅੰਡਰਵਾਟਰ ਪ੍ਰਮਾਣੂ ਡਰੋਨ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਨੇ ਆਪਣੇ ਦੁਸ਼ਮਣ ਦੇਸ਼ਾਂ 'ਤੇ ਖੇਤਰ 'ਚ ਤਣਾਅ ਵਧਾਉਣ ਦਾ ਦੋਸ਼ ਲਗਾਇਆ ਹੈ। ਇਹ ਕਥਿਤ ਡਰੋਨ ਪ੍ਰੀਖਣ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਹੁਣ ਦੱਖਣੀ ਕੋਰੀਆ ਨਾਲ ਸੁਲ੍ਹਾ-ਸਫਾਈ ਦੀ ਕੋਸ਼ਿਸ਼ ਨਹੀਂ ਕਰੇਗਾ।

ਇਹ ਵੀ ਪੜ੍ਹੋ: ਭਾਰਤ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਮੋਦੀ 'ਸਰਬੋਤਮ ਨੇਤਾ' ਹਨ: ਅਮਰੀਕੀ ਗਾਇਕਾ ਮੈਰੀ ਮਿਲਬੇਨ

ਨਾਲ ਹੀ ਉਨ੍ਹਾਂ ਨੇ ਯੁੱਧ ਵਿਚ ਵੰਡੇ ਦੇਸ਼ਾਂ ਦਰਮਿਆਨ ਸਾਂਝੇ ਰਾਸ਼ਟਰ ਦੇ ਵਿਚਾਰ ਨੂੰ ਖ਼ਤਮ ਕਰਨ ਲਈ ਉੱਤਰੀ ਕੋਰੀਆ ਦੇ ਸੰਵਿਧਾਨ ਨੂੰ ਮੁੜ ਲਿਖਣ ਦੀ ਮੰਗ ਵੀ ਕੀਤੀ। ਦੇਸ਼ ਦੀ ਫੌਜ ਨੇ ਕਿਹਾ ਕਿ ਉਸ ਨੇ ਇਹ ਪ੍ਰੀਖਣ ਦੇਸ਼ ਦੇ ਪੂਰਬੀ ਜਲ ਖੇਤਰ 'ਚ 3 ਦੇਸ਼ਾਂ ਦੇ ਸਾਂਝੇ ਜਲ ਸੈਨਾ ਅਭਿਆਸ ਦੇ ਜਵਾਬ 'ਚ ਕੀਤਾ। ਉੱਤਰੀ ਕੋਰੀਆ ਦੇ ਰੱਖਿਆ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, "ਸਾਡੀ ਫ਼ੌਜ ਦੀ ਅੰਡਰਵਾਟਰ ਪਰਮਾਣੂ-ਅਧਾਰਿਤ ਜਵਾਬੀ ਕਾਰਵਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਇਸ ਦੀਆਂ ਅੰਡਰਵਾਟਰ ਅਤੇ ਸਮੁੰਦਰੀ ਕਾਰਵਾਈਆਂ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੀਆਂ ਜਲ ਸੈਨਾਵਾਂ ਦੀਆਂ ਦੁਸ਼ਮਣੀਪੂਰਨ ਫੌਜੀ ਅਭਿਆਸ ਨੂੰ ਰੋਕਣਾ ਜਾਰੀ ਰੱਖਣਗੀਆਂ।" 

ਇਹ ਵੀ ਪੜ੍ਹੋ: ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

 


cherry

Content Editor

Related News