ਉੱਤਰੀ ਕੋਰੀਆ ਨੇ ਦੋ ਕਰੂਜ਼ ਮਿਜ਼ਾਈਲਾਂ ਦਾ ਕੀਤਾ ਪ੍ਰੀਖਣ
Wednesday, Aug 17, 2022 - 01:32 PM (IST)
ਸਿਓਲ (ਵਾਰਤਾ): ਉੱਤਰੀ ਕੋਰੀਆ ਨੇ ਪਾਬੰਦੀਆਂ ਦੇ ਬਾਵਜੂਦ ਬੁੱਧਵਾਰ ਨੂੰ ਪੀਲੇ ਸਾਗਰ ਵਿੱਚ ਦੋ ਕਰੂਜ਼ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸਿਓਕ ਯੋਲ ਦੇ ਸਹੁੰ ਚੁੱਕ ਸਮਾਗਮ ਦੇ 100 ਦਿਨ ਪੂਰੇ ਹੋਣ 'ਤੇ ਆਯੋਜਿਤ ਪੱਤਰਕਾਰ ਸੰਮੇਲਨ 'ਚ ਇਕ ਫ਼ੌਜੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 'ਯੋਨਹਾਪ' ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਦੋ ਦਿਨ ਪਹਿਲਾਂ ਦੱਖਣੀ ਕੋਰੀਆ ਨੇ ਪਰਮਾਣੂ ਹਥਿਆਰ ਨਿਸ਼ਸਤਰੀਕਰਨ ਦੇ ਬਦਲੇ ਉੱਤਰੀ ਕੋਰੀਆ ਨੂੰ ਆਰਥਿਕ ਮਦਦ ਦੀ ਪੇਸ਼ਕਸ਼ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 60 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਹੇਠ
ਉੱਤਰੀ ਕੋਰੀਆ ਨੇ ਇਸ ਤੋਂ ਪਹਿਲਾਂ ਜਨਵਰੀ 'ਚ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਉੱਤਰੀ ਕੋਰੀਆ ਨੇ ਇਹ ਪ੍ਰੀਖਣ ਦੱਖਣੀ ਕੋਰੀਆ ਅਤੇ ਅਮਰੀਕੀ ਫ਼ੌਜਾਂ ਵਿਚਾਲੇ ਸਾਲਾਨਾ ਅਭਿਆਸ ਸ਼ੁਰੂ ਹੋਣ ਦੇ ਇਕ ਦਿਨ ਬਾਅਦ ਕੀਤਾ। ਜਦੋਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਉੱਤਰੀ ਕੋਰੀਆ 'ਤੇ ਬੈਲਿਸਟਿਕ ਮਿਜ਼ਾਈਲ ਤਕਨੀਕ ਦੀ ਵਰਤੋਂ ਕਰਨ ਅਤੇ ਲਾਂਚ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ।