ਉੱਤਰੀ ਕੋਰੀਆ ਨੇ ਕਿਮ ਦੀ ਨਿਗਰਾਨੀ ’ਚ ਫਿਰ ਕੀਤਾ ਗਿਆ ‘ਪ੍ਰਾਜੈਕਟਾਈਲਸ’ ਦਾ ਪ੍ਰੀਖਣ
Friday, Nov 29, 2019 - 08:02 PM (IST)

ਸਿਓਲ (ਏ.ਐੱਫ.ਪੀ.)– ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਨੇ ਵੀਰਵਾਰ ਨੂੰ ਇਕ ‘ਸੁਪਰ-ਲਾਰਜ ਮਲਟੀਪਲ ਲਾਂਚ ਰਾਕੇਟ ਸਿਸਟਮ’ ਦੇ ਪ੍ਰੀਖਣ ਦਾ ਨਿਰੀਖਣ ਕੀਤਾ। ਪਿਓਂਗ ਯਾਂਗ ਦੀ ਸਰਕਾਰੀ ਮੀਡੀਆ ਕੇ.ਸੀ.ਐੱਨ.ਏ. ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਇਹ ਇਸ ਲੜੀ ਦਾ ਆਖਰੀ ਪ੍ਰੀਖਣ ਹੋ ਸਕਦਾ ਹੈ। ਓਧਰ ਦੱਖਣੀ ਕੋਰੀਆਈ ਅਧਿਕਾਰੀਆਂ ਨੇ ਕਿਹਾ ਕਿ ਪਿਓਂਗ ਯਾਂਗ ਨੇ ਵੀਰਵਾਰ ਨੂੰ ਇਕ ‘ਪ੍ਰਾਜੈਕਟਾਈਲਸ’ ਦਾ ਪ੍ਰੀਖਣ ਕੀਤਾ। ਗੌਰਤਲਬ ਹੈ ਕਿ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਪ੍ਰਮਾਣੂ ਨਿਸ਼ਸ਼ਤਰੀਕਰਨ ’ਤੇ ਗੱਲਬਾਤ ਫਿਲਹਾਲ ਠੱਪ ਹੈ।