ਹਾਲਾਤ ਗੰਭੀਰ, ਕਦੇ ਵੀ ਸ਼ੁਰੂ ਹੋ ਸਕਦੈ ਪ੍ਰਮਾਣੂ ਯੁੱਧ : ਉੱਤਰ ਕੋਰੀਆ

Tuesday, Oct 17, 2017 - 08:02 PM (IST)

ਹਾਲਾਤ ਗੰਭੀਰ, ਕਦੇ ਵੀ ਸ਼ੁਰੂ ਹੋ ਸਕਦੈ ਪ੍ਰਮਾਣੂ ਯੁੱਧ : ਉੱਤਰ ਕੋਰੀਆ

ਪਿਓਂਗਯੋਂਗ— ਸੰਯੁਕਤ ਰਾਸ਼ਟਰ 'ਚ ਉੱਤਰ ਕੋਰੀਆ ਦੇ ਡਿਪਟੀ ਐਂਬੇਸੇਡਰ ਨੇ ਕੋਰੀਆਈ ਟਾਪੂ 'ਚ ਹਾਲਾਤਾਂ ਨੂੰ ਬਹੁਤ ਗੰਭੀਰ ਦੱਸਦੇ ਹੋਏ ਕਿਹਾ ਕਿ ਪ੍ਰਮਾਣੂ ਯੁੱਧ ਕਦੀ ਵੀ ਸ਼ੁਰੂ ਹੋ ਸਕਦਾ ਹੈ। ਕਿਮ ਇਨ ਰੇਯਾਂਗ ਨੇ ਸੰਯੁਕਤ ਰਾਸ਼ਟਰ ਸਭਾ ਦੀ ਹਥਿਆਰਬੰਦੀਕਰਨ ਕਮੇਟੀ 'ਚ ਸੋਮਵਾਰ ਨੂੰ ਕਿਹਾ ਕਿ 1970 ਤੋਂ ਬਾਅਦ ਉੱਤਰ ਕੋਰੀਆ ਇਕਲੌਤਾ ਅਜਿਹਾ ਦੇਸ਼ ਹੈ, ਜਿਸ ਨੂੰ ਅਮਰੀਕਾ ਵਲੋਂ ਸਾਰਿਆਂ ਦੇ ਸਾਹਮਣੇ ਪ੍ਰਮਾਣੂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਕੋਰੀਆ ਨੂੰ ਪੂਰਾ ਅਧਿਕਾਰੀ ਹੈ ਕਿ ਉਹ ਆਤਮਰੱਖਿਆ ਦੇ ਲਈ ਪ੍ਰਮਾਣੂ ਹਥਿਆਰ ਰੱਖੇ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਵੱਡੇ ਪੈਮਾਨੇ 'ਤੇ ਫੌਜੀ ਅਭਿਆਸ ਹੁੰਦੇ ਹਨ, ਜਿਨ੍ਹਾਂ 'ਚ ਨਿਊਕਲੀਅਰ ਅਸੈਟਸ ਦੀ ਵਰਤੋਂ ਹੁੰਦੀ ਹੈ। ਸਭ ਤੋਂ ਜ਼ਿਆਦਾ ਖਤਰਨਾਕ ਗੱਲ ਇਹ ਹੈ ਕਿ ਅਮਰੀਕਾ ਦੀ ਯੋਜਨਾ ਸੀਕ੍ਰੇਟ ਆਪਰੇਸ਼ਨ ਰਾਹੀਂ ਸਾਡੇ ਸੁਪਰੀਮ ਲੀਡਰਸ਼ਿਪ ਨੂੰ ਹਟਾਉਣਾ ਹੈ।
ਕਿਮ ਨੇ ਕਿਹਾ ਕਿ ਇਸ ਸਾਲ ਨਾਰਥ ਕੋਰੀਆ ਨੇ ਆਪਣੇ ਸਟੇਟ ਨਿਊਕਲੀਅਰ ਫੋਰਸ ਨੂੰ ਪੂਰਾ ਕੀਤਾ ਹੈ ਤੇ ਹੁਣ ਉਹ ਪੂਰੀ ਤਰ੍ਹਾਂ ਪ੍ਰਮਾਣੂ ਸੰਪੰਨ ਦੇਸ਼ ਹੈ। ਸਾਡੇ ਕੋਲ ਵੱਖ-ਵੱਖ ਰੇਂਜ ਦੇ ਹਥਿਆਰ ਹਨ, ਜਿਨ੍ਹਾਂ 'ਚ ਪ੍ਰਮਾਣੂ ਬੰਬ, ਹਾਈਡ੍ਰੋਜਨ ਬੰਬ ਤੇ ਬੈਲਾਸਟਿਕ ਮਿਜ਼ਾਇਲ ਵੀ ਸ਼ਾਮਲ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਮਰੀਕਾ ਦੀ ਸਾਰੀ ਸਰਜ਼ਮੀਂ ਸਾਡੀ ਫਾਇਰਿੰਗ ਰੇਂਜ 'ਚ ਹੈ ਤੇ ਜੇਕਰ ਅਮਰੀਕਾ ਸਾਡੀ ਪਵਿੱਤਰ ਧਰਤੀ 'ਤੇ ਹਮਲੇ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਗੰਭੀਰ ਸਜ਼ਾ ਦਿੱਤੀ ਜਾਵੇਗੀ।


Related News