ਉੱਤਰੀ ਕੋਰੀਆ ਦਾ ਡੁੱਬ ਗਿਆ 'ਬੇੜਾ' ! ਕਿਮ ਜੋਂਗ ਦੇਵੇਗਾ ਸਜ਼ਾ
Friday, May 23, 2025 - 10:14 AM (IST)

ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਮੌਜੂਦਗੀ ’ਚ ਇਕ ਨਵਾਂ ਜੰਗੀ ਬੇੜਾ ਲਾਂਚ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਸਰਕਾਰੀ ਮੀਡੀਆ ਦੇ ਅਨੁਸਾਰ 5,000 ਟਨ ਭਾਰ ਵਾਲਾ ਜੰਗੀ ਬੇੜਾ ਲਾਂਚਿੰਗ ਦੇ ਸਮੇਂ ਹੀ ਸੰਤੁਲਨ ਗੁਆਉਣ ਕਾਰਨ ਡੁੱਬ ਗਿਆ।
ਇਸ ਦਾ ਹੇਠਲਾ ਹਿੱਸਾ ਨੁਕਸਾਨਿਆ ਗਿਆ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਕਿਮ ਜੋਂਗ ਉਨ ਨੇ ਇਸ ਘਟਨਾ ਨੂੰ ਅਪਰਾਧਿਕ ਦੱਸਿਆ ਅਤੇ ਕਿਹਾ ਕਿ ਇਸ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਇਸ ਹਾਦਸੇ ਲਈ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਉਨ੍ਹਾਂ ਨੂੰ ਸਜ਼ਾ ਦੇਣ ਤੱਕ ਦੀ ਗੱਲ ਕਹਿ ਦਿੱਤੀ ਹੈ। ਇਹ ਜੰਗੀ ਬੇੜਾ 70 ਤੋਂ ਵੱਧ ਮਿਜ਼ਾਈਲਾਂ ਲਿਜਾਣ ਦੇ ਸਮਰੱਥ ਸੀ। ਰਿਪੋਰਟ ਅਨੁਸਾਰ ਹਾਦਸੇ ’ਚ ਕਿਸੇ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ।
ਇਹ ਵੀ ਪੜ੍ਹੋ- ''ਸਿਰਫ਼ ਕੈਮਰੇ ਅੱਗੇ ਗਰਮ ਹੁੰਦੈ ਮੋਦੀ ਦਾ ਖ਼ੂਨ...'' ; ਰਾਹੁਲ ਗਾਂਧੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e