ਉੱਤਰੀ ਕੋਰੀਆ 'ਚ ਕੋਵਿਡ ਮਾਮਲਿਆਂ 'ਚ ਕਮੀ, ਪਾਬੰਦੀਆਂ 'ਚ ਢਿੱਲ ਦੇਣ 'ਤੇ ਚਰਚਾ

05/29/2022 11:40:38 AM

ਸਿਓਲ (ਭਾਸ਼ਾ)- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਹੋਰ ਉੱਚ ਅਧਿਕਾਰੀਆਂ ਨੇ ਐਤਵਾਰ ਨੂੰ ਇੱਕ ਬੈਠਕ ਦੌਰਾਨ ਸਖ਼ਤ ਮਹਾਮਾਰੀ ਰੋਕੂ ਪਾਬੰਦੀਆਂ ਵਿੱਚ ਸੋਧਾਂ ਬਾਰੇ ਚਰਚਾ ਕੀਤੀ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਉਸਨੇ ਇਸ ਦਾਅਵੇ ਨੂੰ ਦੁਹਰਾਇਆ ਕਿ ਦੇਸ਼ ਵਿੱਚ ਪਹਿਲੀ ਵਾਰ ਆਈ ਕੋਵਿਡ-19 ਲਹਿਰ ਦਾ ਪ੍ਰਕੋਪ ਘੱਟ ਰਿਹਾ ਹੈ। ਉੱਤਰੀ ਕੋਰੀਆ ਦੀ ਪੋਲਿਤ ਬਿਊਰੋ ਦੀ ਮੀਟਿੰਗ ਵਿਚ ਸੁਝਾਅ ਦਿੱਤਾ ਗਿਆ ਕਿ ਭੋਜਨ ਅਤੇ ਆਰਥਿਕ ਸਥਿਤੀਆਂ ਨਾਲ ਨਜਿੱਠਣ ਲਈ ਇਸ ਮਹੀਨੇ ਓਮੀਕਰੋਨ ਦੇ ਪ੍ਰਕੋਪ ਤੋਂ ਬਾਅਦ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਨੂੰ ਜਲਦੀ ਹੀ ਸੌਖਾ ਕੀਤਾ ਜਾਵੇ। ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐਨ.ਏ.) ਨੇ ਕਿਹਾ ਕਿ ਮੀਟਿੰਗ ਦੌਰਾਨ ਕਿਮ ਅਤੇ ਬਿਊਰੋ ਦੇ ਹੋਰ ਮੈਂਬਰਾਂ ਨੇ "ਦੇਸ਼ ਭਰ ਵਿੱਚ ਮਹਾਮਾਰੀ ਦੀ ਸਥਿਤੀ ਨੂੰ ਨਿਯੰਤਰਿਤ ਕਰਨ ਅਤੇ ਇਸ ਵਿੱਚ ਸੁਧਾਰ ਕਰਨ ਲਈ ਇੱਕ ਸਕਾਰਾਤਮਕ ਮੁਲਾਂਕਣ ਕੀਤਾ"। 

ਪੜ੍ਹੋ ਇਹ ਅਹਿਮ ਖ਼ਬਰ- 'ਮਹਾਮਾਰੀ' ਦੌਰਾਨ ਭਾਰਤ ਅਤੇ ਅਮਰੀਕਾ ਨੇ ਇਕ ਦੂਜੇ ਨੂੰ ਦਿੱਤਾ ਮਹੱਤਵਪੂਰਨ ਸਮਰਥਨ : ਸੰਧੂ

ਕੇ.ਸੀ.ਐੱਨ.ਏ. ਨੇ ਕਿਹਾ ਕਿ ਬਿਊਰੋ ਨੇ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋ, ਮਹਾਮਾਰੀ ਵਿਰੋਧੀ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਦਾ ਪ੍ਰਭਾਵੀ ਢੰਗ ਨਾਲ ਅਤੇ ਜਲਤੀ ਤਾਲਮੇਲ ਕਰਦਿਆਂ ਇਹਨਾਂ ਨੂੰ ਲਾਗੂ ਕਰਨ ਦੇ ਮੁੱਦੇ ਦਾ ਅਧਿਐਨ ਕੀਤਾ। ਉੱਤਰੀ ਕੋਰੀਆ ਵਿਚ ਐਤਵਾਰ ਨੂੰ ਬੁਖਾਰ ਦੇ ਲਛਣਾਂ ਵਾਲੇ 89,500 ਨਵੇਂ ਮਰੀਜ਼ਾਂ ਦੀ ਸੂਚਨਾ ਮਿਲੀ, ਜਿਸ ਨਾਲ ਦੇਸ਼ ਵਿਚ ਅਜਿਹੇ ਰੋਗੀਆਂ ਦੀ ਕੁੱਲ ਗਿਣਤੀ 34 ਲੱਖ ਹੋ ਗਈ ਹੈ। ਹਾਲਾਂਕਿ ਇਸ ਵਿਚ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋਈ। ਦੇਸ਼ ਵਿਚ ਸ਼ੁੱਕਰਵਾਰ ਨੂੰ ਇਨਫੈਕਸ਼ਨ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 69 ਸੀ ਅਤੇ ਮੌਤ ਦਰ 0.002 ਫੀਸਦੀ ਸੀ। ਬਹੁਤ ਸਾਰੇ ਬਾਹਰੀ ਮਾਹਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਕਿਮ ਨੂੰ ਸਿਆਸੀ ਸੰਕਟ ਤੋਂ ਬਚਾਉਣ ਲਈ ਸਪੱਸ਼ਟ ਤੌਰ 'ਤੇ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੂੰ ਘਟਾ ਰਿਹਾ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News