ਈਰਾਨ ਜੰਗਬੰਦੀ ਮਗਰੋਂ ਹੁਣ ਉੱਤਰੀ ਕੋਰੀਆ ਨੇ ਦਾਗ''ਤੀਆਂ ਮਿਜ਼ਾਈਲਾਂ ! ਜਾਪਾਨ ''ਚ ਅਲਰਟ
Wednesday, Apr 08, 2026 - 12:53 PM (IST)
ਟੋਕੀਓ/ਸਿਓਲ (ਏ.ਐੱਨ.ਆਈ.): ਪੱਛਮੀ ਏਸ਼ੀਆ ਵਿੱਚ ਈਰਾਨ ਜੰਗ ਦੇ ਹਾਲਾਤ ਥੋੜ੍ਹੇ ਸ਼ਾਂਤ ਹੁੰਦੇ ਹੀ ਹੁਣ ਪੂਰਬੀ ਏਸ਼ੀਆ ਵਿੱਚ ਤਣਾਅ ਵਧ ਗਿਆ ਹੈ। ਬੁੱਧਵਾਰ, 8 ਅਪ੍ਰੈਲ,2026 ਨੂੰ ਉੱਤਰੀ ਕੋਰੀਆ ਨੇ ਇੱਕ ਸ਼ੱਕੀ ਬੈਲਿਸਟਿਕ ਮਿਜ਼ਾਈਲ ਦਾਗੀ, ਜਿਸ ਤੋਂ ਬਾਅਦ ਪੂਰੇ ਜਾਪਾਨ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉੱਤਰੀ ਕੋਰੀਆ ਨੇ ਆਪਣੀਆਂ ਭੜਕਾਊ ਗਤੀਵਿਧੀਆਂ ਤੇਜ਼ ਕਰਦਿਆਂ ਇੱਕ ਸ਼ੱਕੀ ਬੈਲਿਸਟਿਕ ਮਿਜ਼ਾਈਲ ਦਾਗੀ , ਜਿਸ ਕਾਰਨ ਪੂਰੇ ਖੇਤਰ ਵਿੱਚ ਤਣਾਅ ਵਧ ਗਿਆ ਹੈ। ਇਸ ਘਟਨਾ ਤੋਂ ਤੁਰੰਤ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਸੋਸ਼ਲ ਮੀਡੀਆ ਰਾਹੀਂ ਪੂਰੇ ਦੇਸ਼ ਵਿੱਚ ਐਮਰਜੈਂਸੀ ਅਲਰਟ ਜਾਰੀ ਕਰ ਦਿੱਤਾ ਅਤੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਦਫਤਰ ਵੱਲੋਂ ਹਾਈ ਅਲਰਟ
ਜਾਪਾਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਬੁੱਧਵਾਰ ਸਵੇਰੇ ਅਚਾਨਕ ਐਮਰਜੈਂਸੀ ਅਲਰਟ ਜਾਰੀ ਕਰਦਿਆਂ ਸਾਰੇ ਸਬੰਧਤ ਵਿਭਾਗਾਂ ਨੂੰ ਸਰਗਰਮ ਕਰ ਦਿੱਤਾ ਹੈ। ਸਰਕਾਰ ਦੀ ਕ੍ਰਾਈਸਿਸ ਮੈਨੇਜਮੈਂਟ ਟੀਮ ਇਸ ਸਮੇਂ ਪੂਰੀ ਤਰ੍ਹਾਂ ਅਲਰਟ 'ਤੇ ਹੈ ਅਤੇ ਸੁਰੱਖਿਆ ਏਜੰਸੀਆਂ ਮਿਜ਼ਾਈਲ ਦੀ ਗਤੀਵਿਧੀ 'ਤੇ ਨਜ਼ਰ ਰੱਖ ਰਹੀਆਂ ਹਨ। ਜਾਪਾਨੀ ਸਰਕਾਰ ਨੇ ਦੱਸਿਆ ਕਿ ਮਿਜ਼ਾਈਲ ਜਾਪਾਨ ਦੇ ਖੇਤਰ ਵਿੱਚ ਨਹੀਂ ਡਿੱਗੀ, ਪਰ ਫਿਰ ਵੀ ਪੂਰੇ ਦੇਸ਼ ਵਿੱਚ ਸੁਰੱਖਿਆ ਅਤੇ ਚੌਕਸੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਅਤੇ ਹੋਰ ਸੰਪਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।
[Emergency alert]
— PM's Office of Japan (@JPN_PMO) April 8, 2026
North Korea has launched a suspected ballistic missile. More updates to follow.
ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਸ ਮਿਜ਼ਾਈਲ ਹਮਲੇ ਨਾਲ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਜਾਪਾਨੀ ਅਧਿਕਾਰੀ ਇਸ ਸਮੇਂ ਮਿਜ਼ਾਈਲ ਦੀ ਦਿਸ਼ਾ, ਉਚਾਈ ਅਤੇ ਉਸ ਦੁਆਰਾ ਤੈਅ ਕੀਤੀ ਗਈ ਦੂਰੀ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਨਤਾ ਤੱਕ ਸਹੀ ਅਤੇ ਸਮੇਂ ਸਿਰ ਜਾਣਕਾਰੀ ਪਹੁੰਚਾਉਣ। ਜਾਪਾਨੀ ਸਵੈ-ਰੱਖਿਆ ਬਲ ਮਿਜ਼ਾਈਲ ਦੇ ਰਸਤੇ ਅਤੇ ਸੰਭਾਵਿਤ ਪ੍ਰਭਾਵ ਵਾਲੇ ਖੇਤਰਾਂ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਰਤ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ।
Instructions by the Prime Minister in Response to the Missile Launch by North Korea (14:25) pic.twitter.com/oyrt4Mv11I
— PM's Office of Japan (@JPN_PMO) April 8, 2026
ਪੜ੍ਹੋ ਇਹ ਅਹਿਮ ਖ਼ਬਰ- 'ਤੁਰੰਤ ਛੱਡ ਦਿਓ ਈਰਾਨ' ; ਭਾਰਤੀ ਦੂਤਾਵਾਸ ਨੇ ਜਾਰੀ ਕੀਤਾ ਹਾਈ ਅਲਰਟ
ਕਿਮ ਜੋਂਗ ਉਨ ਦੀ ਸ਼ਕਤੀ ਦਾ ਪ੍ਰਦਰਸ਼ਨ
ਮਾਹਰਾਂ ਅਨੁਸਾਰ ਉੱਤਰੀ ਕੋਰੀਆ ਦਾ ਨੇਤਾ ਕਿਮ ਜੋਂਗ ਉਨ ਆਪਣੀ ਫੌਜੀ ਤਾਕਤ ਦਿਖਾਉਣ ਅਤੇ ਗੁਆਂਢੀ ਦੇਸ਼ਾਂ ਨੂੰ ਚੇਤਾਵਨੀ ਦੇਣ ਲਈ ਅਕਸਰ ਮਿਜ਼ਾਈਲ ਪ੍ਰੀਖਣ ਕਰਦਾ ਰਹਿੰਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਉੱਤਰ ਕੋਰੀਆ ਲਗਾਤਾਰ ਬੈਲਿਸਟਿਕ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਦੇ ਪ੍ਰੀਖਣ ਕਰ ਰਿਹਾ ਹੈ। ਦੱਖਣੀ ਕੋਰੀਆ ਅਤੇ ਅਮਰੀਕਾ ਵੀ ਇਸ ਤਾਜ਼ਾ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਇਹ ਤਾਜ਼ਾ ਮਿਜ਼ਾਈਲ ਗਤੀਵਿਧੀ ਕੋਰੀਆਈ ਪ੍ਰਾਇਦੀਪ ਵਿੱਚ ਵਧੇ ਹੋਏ ਤਣਾਅ ਦਰਮਿਆਨ ਸਾਹਮਣੇ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
