ਉੱਤਰੀ ਕੋਰੀਆ ਨੇ ਇਕ ਵਾਰ ਫ਼ਿਰ ਦਿਖਾਈ ''ਤਾਕਤ'' ! ਪ੍ਰਮਾਣੂ ਸਮਰੱਥਾ ਵਾਲੇ ਕਰੂਜ਼ ਮਿਜ਼ਾਈਲ ਸਿਸਟਮ ਦਾ ਕੀਤਾ ਪ੍ਰੀਖਣ

Wednesday, May 27, 2026 - 11:34 AM (IST)

ਉੱਤਰੀ ਕੋਰੀਆ ਨੇ ਇਕ ਵਾਰ ਫ਼ਿਰ ਦਿਖਾਈ ''ਤਾਕਤ'' ! ਪ੍ਰਮਾਣੂ ਸਮਰੱਥਾ ਵਾਲੇ ਕਰੂਜ਼ ਮਿਜ਼ਾਈਲ ਸਿਸਟਮ ਦਾ ਕੀਤਾ ਪ੍ਰੀਖਣ

ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਉਸ ਨੇ ਹਾਲ ਹੀ ਵਿੱਚ ਕਈ ਆਧੁਨਿਕ ਹਥਿਆਰ ਪ੍ਰਣਾਲੀਆਂ ਦਾ ਸਫ਼ਲ ਪ੍ਰੀਖਣ ਕੀਤਾ ਹੈ। ਇਨ੍ਹਾਂ 'ਚ ਪ੍ਰਮਾਣੂ ਸਮਰੱਥਾ ਵਾਲੀ ਅਜਿਹੀ ਕਰੂਜ਼ ਮਿਜ਼ਾਈਲ ਵੀ ਸ਼ਾਮਲ ਹੈ, ਜਿਸ ਨੂੰ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੱਖਣੀ ਕੋਰੀਆ ਦੀ ਸਰਹੱਦ 'ਤੇ ਤਾਇਨਾਤ ਫ਼ੌਜੀ ਟੁਕੜੀਆਂ ਨੂੰ ਸੌਂਪਣ ਦੀ ਯੋਜਨਾ ਬਣਾ ਰਹੇ ਹਨ।

ਇਹ ਰਿਪੋਰਟ ਦੱਖਣੀ ਕੋਰੀਆ ਦੀ ਫ਼ੌਜ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਨੇ ਉੱਤਰੀ ਕੋਰੀਆ ਵੱਲੋਂ ਆਪਣੇ ਪੱਛਮੀ ਸਮੁੰਦਰੀ ਖੇਤਰ ਵੱਲ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਸਮੇਤ ਕਈ ਹੋਰ ਹਥਿਆਰ ਦਾਗੇ ਜਾਣ ਦਾ ਦਾਅਵਾ ਕੀਤਾ ਸੀ।

ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ 'ਕੇ.ਸੀ.ਐੱਨ.ਏ.' (KCNA) ਮੁਤਾਬਕ, ਮੰਗਲਵਾਰ ਨੂੰ ਹੋਏ ਇਨ੍ਹਾਂ ਪ੍ਰੀਖਣਾਂ ਦੀ ਨਿਗਰਾਨੀ ਖ਼ੁਦ ਕਿਮ ਜੋਂਗ ਉਨ ਨੇ ਕੀਤੀ। ਇਸ ਟੈਸਟ 'ਚ ਨਵੇਂ ਪ੍ਰਮਾਣੂ ਵਾਰਹੈੱਡ, ਜੋ ਜੰਗ ਦੇ ਮੈਦਾਨ 'ਚ ਤੁਰੰਤ ਵਰਤੋਂ ਲਈ ਤਿਆਰ ਰਹਿਣਗੇ, ਸ਼ਾਮਲ ਸਨ। ਇਸ ਤੋਂ ਇਲਾਵਾ ਏ.ਆਈ. ਕਰੂਜ਼ ਮਿਜ਼ਾਈਲਾਂ, ਅਲਟ੍ਰਾ ਪ੍ਰਿਸਿਜ਼ਨ ਰਾਕੇਟ ਆਰਟੀਲਰੀ ਵੀ ਇਸ ਟੈਸਟਿੰਗ 'ਚ ਸ਼ਾਮਲ ਰਹੀ।

ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼

ਕਿਮ ਜੋਂਗ ਉਨ ਨੇ ਇਨ੍ਹਾਂ ਟੈਸਟਾਂ, ਖ਼ਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਕੀਤੀਆਂ ਜਾਣ ਵਾਲੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਪ੍ਰਦਰਸ਼ਨ 'ਤੇ ਪੂਰੀ ਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਨੇ ਆਪਣੀ ਫ਼ੌਜ ਨੂੰ ਹੋਰ ਆਧੁਨਿਕ ਬਣਾਉਣ ਦਾ ਸੱਦਾ ਦਿੱਤਾ ਤਾਂ ਜੋ ਦੁਨੀਆ ਵਿੱਚ ਕੋਈ ਵੀ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕੇ।

ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਕਿਮ ਜੋਂਗ ਉਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਤੇਜ਼ੀ ਨਾਲ ਵਧਾਇਆ ਹੈ। ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਦੁਬਾਰਾ ਗੱਲਬਾਤ ਸ਼ੁਰੂ ਕਰਨ ਦੀ ਇੱਛਾ ਜਤਾਈ ਹੈ, ਪਰ ਉੱਤਰੀ ਕੋਰੀਆ ਨੇ ਅਮਰੀਕਾ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਇਸ ਦੇ ਉਲਟ, ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਐਲਾਨ ਕੇ ਸਰਹੱਦਾਂ ਨੂੰ ਇੱਕ ਕਿਲ੍ਹੇ 'ਚ ਬਦਲਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਦੇ ਖ਼ਿਲਾਫ਼ ਇੱਕ ਵੱਡਾ ਮੋਰਚਾ ਖੋਲ੍ਹਦਿਆਂ ਉੱਤਰੀ ਕੋਰੀਆ ਨੇ ਹੁਣ ਰੂਸ ਅਤੇ ਚੀਨ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਉੱਤਰੀ ਕੋਰੀਆ ਨੇ ਯੂਕ੍ਰੇਨ ਜੰਗ 'ਚ ਮਦਦ ਲਈ ਰੂਸ ਨੂੰ ਹਜ਼ਾਰਾਂ ਸੈਨਿਕ ਅਤੇ ਹਥਿਆਰਾਂ ਦੀ ਵੱਡੀ ਖੇਪ ਵੀ ਭੇਜੀ ਹੈ।

ਇਹ ਵੀ ਪੜ੍ਹੋ- 'ਬਿਲਕੁਲ ਮਨਜ਼ੂਰ ਨਹੀਂ..!', ਪਾਕਿਸਤਾਨ ਨੇ ਟਰੰਪ ਨੂੰ ਕਰ'ਤੀ ਕੋਰੀ ਨਾਂਹ, ਅਮਰੀਕਾ ਨਾਲ ਲੈ ਲਿਆ 'ਪੰਗਾ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News