ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਦਿੱਤੀ ਧਮਕੀ

06/08/2020 6:23:07 PM

ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਪਿਛਲੇ ਦਿਨੀਂ ਕਾਫੀ ਸੁਰਖੀਆਂ ਵਿਚ ਰਹੇ। ਉਹਨਾਂ ਦੀ ਸਿਹਤ ਨੂੰ ਲੈ ਕੇ ਅੰਤਰਰਾਸ਼ਟਰੀ ਮੀਡੀਆ ਵਿਚ ਬਹੁਤ ਸਾਰੀਆਂ ਅਫਵਾਹਾਂ ਉੱਡੀਆਂ। ਉਸੇ ਦੌਰਾਨ ਉਹਨਾਂ ਦੀ ਭੈਣ ਵੀ ਚਰਚਾ ਵਿਚ ਆਈ। ਹੁਣ ਇਕ ਵਾਰ ਫਿਰ ਤੋਂ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਚਰਚਾ ਵਿਚ ਹੈ। ਉਸ ਨੇ ਆਪਣੇ ਗੁਆਂਢੀ ਦੇਸ਼ ਦੱਖਣੀ ਕੋਰੀਆ ਨੂੰ ਧਮਕੀ ਦਿੱਤੀ ਹੈ।

ਅਸਲ ਵਿਚ ਹਾਲ ਹੀ ਵਿਚ ਦੋਵੇਂ ਦੇਸ਼ਾਂ ਦੀ ਸੀਮਾ 'ਤੇ ਉੱਤਰੀ ਕੋਰੀਆਈ ਵਿਰੋਧੀ ਪਰਚੇ ਫਹਿਰਾਏ ਗਏ। ਇਸ ਦੌਰਾਨ ਉੱਤਰੀ ਕੋਰੀਆ ਦੇ ਵਿਰੋਧ ਵਿਚ ਗੈਸ ਦੇ ਭਰੇ ਗੁਬਾਰੇ ਵੀ ਉਡਾਏ ਗਏ, ਜਿਹਨਾਂ 'ਤੇ ਕਿਮ ਜੋਂਗ ਦੇ ਬਾਰੇ ਵਿਚ ਟਿੱਪਣੀਆਂ ਕੀਤੀਆਂ ਗਈਆਂ। ਇਸ ਦੇ ਬਾਅਦ ਉੱਤਰੀ ਕੋਰੀਆ ਭੜਕ ਪਿਆ ਅਤੇ ਉਸ ਨੇ ਇਸ ਘਟਨਾ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਦੱਖਣੀ ਕੋਰੀਆ ਨੂੰ ਧਮਕੀ ਦੇ ਦਿੱਤੀ। 'ਦੀ ਗਾਰਡੀਅਨ' ਦੀ ਇਕ ਰਿਪੋਰਟ ਮੁਤਾਬਕ ਕਿਮ ਦੀ ਭੈਣ ਕਿਮ ਯੋ ਜੋਂਗ ਨੇ ਧਮਕੀ ਦਿੱਤੀ,''ਦੱਖਣੀ ਕੋਰੀਆ ਬਾਰ-ਬਾਰ ਬਹਾਨੇ ਬਣਾਉਂਦਾ ਰਹਿੰਦਾ ਹੈ ਅਤੇ ਜੇਕਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਕਾਬੂ ਨਹੀਂ ਕੀਤਾ ਗਿਆ ਤਾਂ ਭਾਰੀ ਕੀਮਤ ਚੁਕਾਉਣੀ ਪਵੇਗੀ।'' 

PunjabKesari

ਇੰਨਾ ਹੀ ਨਹੀਂ ਕਿਮ ਯੋ ਜੋਂਗ ਨੇ ਇਹ ਵੀ ਕਿਹਾ,''2018 ਵਿਚ ਹੋਇਆ ਮਿਲਟਰੀ ਸਮਝੌਤਾ ਰੱਦ ਕਰ ਦਿੱਤਾ ਜਾਵੇਗਾ ਅਤੇ ਸੀਮਾ 'ਤੇ ਸਥਿਤ ਸੰਪਰਕ ਦਫਤਰ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ।'' ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਨੂੰ ਇਸ ਬਾਰੇ ਵਿਚ ਚਿਤਾਵਨੀ ਦਿੱਤੀ ਅਤੇ ਉਹਨਾਂ ਦੇ ਵਿਰੁੱਧ ਕਦਮ ਚੁੱਕਣ ਲਈ ਕਿਹਾ, ਜੋ ਸੀਮਾ 'ਤੇ ਅਜਿਹਾ ਕਰ ਰਹੇ ਹਨ। ਉੱਥੇ ਇਸ ਤੋਂ ਪਹਿਲਾਂ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਵੀ ਇਸ 'ਤੇ ਬਿਆਨ ਦੇ ਚੁੱਕੇ ਹਨ। ਕਿਮ ਯੋ ਜੋਂਗ ਨੇ ਇਹਨਾਂ ਗੁਬਾਰਿਆਂ ਨੂੰ ਉਡਾਉਣ ਵਾਲੇ ਉੱਤਰੀ ਕੋਰੀਆਈ ਬਾਗੀਆਂ ਨੂੰ ਆਪਣੇ ਦੇਸ਼ ਵਿਚ ਧੋਖਾ ਦੇਣ ਵਾਲ 'ਦੋਗਲਾ ਕੁੱਤਾ' ਕਰਾਰ ਦਿੱਤਾ ਸੀ। ਉਹ ਪਹਿਲਾਂ ਤੋਂ ਹੀ ਇਹਨਾਂ ਕਾਰਕੁੰਨਾਂ ਤੋਂ ਨਾਰਾਜ਼ ਹਨ। 

PunjabKesari

ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਦੇ ਨਾਲ ਲੱਗਦੀ ਦੱਖਣੀ ਕੋਰੀਆ ਦੀ ਸੀਮਾ ਤੋਂ ਕਈ ਵਾਰ ਗੁਬਾਰੇ ਉਡਾਏ ਜਾਂਦੇ ਹਨ। ਇਹਨਾਂ ਗੁਬਾਰਿਆ ਦੇ ਮਾਧਿਅਮ ਨਾਲ ਤਾਨਾਸ਼ਾਹ ਕਿਮ ਜੋਂਗ ਉਨ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਬਾਰੇ ਵਿਚ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਇਹਨਾਂ ਜ਼ਰੀਏ ਕਈ ਵਾਰ ਕਿਮ ਦੇ ਪਰਮਾਣੂ ਪ੍ਰੋਗਰਾਮਾਂ ਦਾ ਵੀ ਵਿਰੋਧ ਹੋ ਚੁੱਕਾ ਹੈ। ਇੱਥੇ ਦੱਸ ਦਈਏ ਕਿ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਦੀ ਭੈਣ ਨੂੰ ਦੇਸ਼ ਵਿਚ ਦੂਜਾ ਸਭ ਤੋਂ ਮਹੱਤਵਪੂਰਣ ਚਿਹਰਾ ਮੰਨਿਆ ਜਾਂਦਾ ਹੈ। ਕਿਮ ਦੀ ਭੈਣ ਕਈ ਵਾਰ ਦੇਸ਼ ਦੇ ਬਾਹਰ ਵੀ ਉੱਤਰੀ ਕੋਰੀਆ ਦੀ ਨੁਮਾਇੰਦਗੀ ਕਰ ਚੁੱਕੀ ਹੈ। 

ਕਿਮ ਜੋਂਗ ਦਾ ਦੇਸ਼ ਅਤੇ ਦੁਨੀਆ ਵਿਚ ਜਿਹੜਾ ਅਕਸ ਹੈ ਉਸ ਨੂੰ ਤਿਆਰ ਕਰਨ ਵਿਚ ਉਹਨਾਂ ਦੀ ਭੈਣ ਦਾ ਮਹੱਤਵਪੂਰਣ ਯੋਗਦਾਨ ਸਮਝਿਆ ਜਾਂਦਾ ਹੈ। ਦੱਖਣੀ ਕੋਰੀਆ ਵਿਚ 2018 ਵਿਚ ਵਿੰਟਰ ਓਲਪਿੰਕਸ ਦੇ ਦੌਰਾਨ ਕਿਮ ਯੋ ਜੋਂਗ ਨੇ ਉੱਤਰੀ ਕੋਰੀਆ ਦੇ ਦਲ ਦੀ ਨੁਮਾਇੰਦਗੀ ਕੀਤੀ ਸੀ।ਉੱਤਰੀ ਕੋਰੀਆ ਦੀ ਮਿਲਟਰੀ ਐਕਸੇਸਾਈਜ਼ ਦਾ ਜਦੋਂ ਦੱਖਣੀ ਕੋਰੀਆ ਨੇ ਵਿਰੋਧ ਕੀਤਾ ਤਾਂ ਮਾਰਚ ਵਿਚ ਕਿਮ ਯੋ ਜੋਂਗ ਨੇ ਪਹਿਲੀ ਵਾਰ ਜਨਤਕ ਬਿਆਨ ਜਾਰੀ ਕਰ ਕੇ ਕਿਹਾ,''ਦੱਖਣੀ ਕੋਰੀਆ ਡਰੇ ਹੋਏ ਕੁੱਤੇ ਵਾਂਗ ਭੌਂਕ ਰਿਹਾ ਹੈ।''


Vandana

Content Editor

Related News