ਤਾਨਾਸ਼ਾਹ ਕਿਮ ਨੇ ਛੋਟੀ ਭੈਣ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

08/21/2020 6:30:31 PM

ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇਤਾ ਕਿਮ ਜੋਂਗ ਉਨ ਨੇ ਪਾਰਟੀ ਮੈਂਬਰਾਂ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਨਾਲ ਹੀ ਆਪਣੀ ਭੈਣ ਕਿਮ ਯੋ ਜੋਂਗ ਨੂੰ ਵੀ ਕੁਝ ਤਾਕਤਾਂ ਸੌਂਪੀਆਂ ਹਨ। ਪਿਛਲੇ ਦਿਨੀਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਹੁਣ ਕਿਮ ਦੀ ਭੈਣ ਦੇਸ਼ ਦੇ ਮਹੱਤਵਪੂਰਨ ਫੈਸਲੇ ਲੈਣ ਲੱਗੀ ਹੈ। ਕਿਮ ਦੀ ਭੈਣ 'ਤੇ ਅਮਰੀਕਾ ਅਤੇ ਦੱਖਣੀ ਕੋਰੀਆ ਦੇ ਨਾਲ ਰਿਸ਼ਤਿਆਂ ਦੀ ਜ਼ਿੰਮੇਵਾਰੀ ਹੈ। ਕਿਮ ਨੇ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਹੈਕਿ ਉਹਨਾਂ ਦਾ ਦੇਸ਼ ਹੁਣ ਚੁਣੌਤੀਆਂ ਵੱਲ ਵੱਧ ਰਿਹਾ ਹੈ ਜਿਸ ਦੇ ਬਾਰੇ ਵਿਚ ਕਦੇ ਸੋਚਿਆ ਨਹੀਂ ਗਿਆ ਸੀ।

ਕਿਮ ਦੇ ਮੁਤਾਬਕ ਵਿਕਾਸ ਦੇ ਜਿਹੜੇ ਟੀਚੇ ਤੈਅ ਕੀਤੇ ਸਨ, ਉਹਨਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਦੇਸ਼ ਦੀ ਮੀਡੀਆ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਕਿਮ ਦੀ ਮੀਟਿੰਗ ਦੇ ਬਾਅਦ ਦੱਖਣੀ ਕੋਰੀਆ ਦੇ ਸਾਂਸਦਾਂ ਨੇ ਰਿਪੋਰਟਰਾਂ ਨੂੰ ਦੱਸਿਆ ਕਿ ਦੇਸ਼ ਦੀ ਇੰਟੈਂਲੀਜੈਂਸ ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਕਿਮ ਨੇ ਆਪਣੀ ਭੈਣ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਪਿਛਲੇ ਕੁਝ ਦਿਨਾਂ ਤੋਂ ਕਿਮ ਦੀ ਭੈਣ ਲਗਾਤਾਰ ਡਿਪਲੋਮੈਟਿਕ ਫੈਸਲੇ ਲੈ ਰਹੀ ਸੀ। ਉਹਨਾਂ ਵੱਲੋ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚਿੱਠੀ ਦਾ ਜਵਾਬ ਦਿੱਤਾ ਗਿਆ ਸੀ।

ਇਸ ਚਿੱਠੀ ਵਿਚ ਕਿਮ ਦੀ ਭੈਣ ਨੇ ਕਿਹਾ ਸੀ ਕਿ ਹੁਣ ਅਮਰੀਕਾ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹ ਚੋਣਾਂ ਦੇ ਲਈ ਉੱਤਰੀ ਕੋਰੀਆ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿਮ ਹੁਣ ਚੀਨ ਦੀ ਕਮਿਊਨਿਸਟ ਪਾਰਟੀ ਦੀ ਤਰ੍ਹਾਂ ਸਿਸਟਮ ਨੂੰ ਫਾਲੋ ਕਰ ਰਿਹਾ ਹੈ। ਕਿਮ ਦੀਆਂ ਤਾਕਤਾਂ ਨੂੰ ਸਾਂਝਾ ਕੀਤਾ ਜਾਣ ਲੱਗਾ ਹੈ। ਦੂਜੇ ਪਾਸੇ, ਉੱਤਰੀ ਕੋਰੀਆ ਵਿਚ ਇਸ ਸਮੇਂ ਖਾਧ ਸਮੱਗਰੀ ਦਾ ਵੱਡਾ ਸੰਕਟ ਚੱਲ ਰਿਹਾ ਹੈ। ਦੇਸ਼ ਦਾ 90 ਫੀਸਦੀ ਵਪਾਰ ਚੀਨ ਦੇ ਨਾਲ ਹੁੰਦਾ ਹੈ ਅਤੇ ਇਸ ਕਾਰਨ ਹਾਲਾਤ ਬਦਤਰ ਹੋ ਗਏ ਹਨ। ਕੁਝ ਹਫਤੇ ਪਹਿਲਾਂ ਯੂਨਾਈਟਿਡ ਨੇਸ਼ਨਜ਼ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਦੇ ਜ਼ਿਆਦਾਤਰ ਪਰਿਵਾਰ ਸਿਰਫ ਇਕ ਸਮੇਂ ਦਾ ਖਾਣਾ ਖਾ ਕੇ ਗੁਜਾਰਾ ਕਰ ਰਹੇ ਹਨ।


Vandana

Content Editor

Related News