ਕਿਮ ਜੋਂਗ ਉਨ ਦੀ ਪਤਨੀ ਪਿਛਲੇ 9 ਮਹੀਨਿਆਂ ਤੋਂ ਗਾਇਬ, ਅਫਵਾਹਾਂ ਦਾ ਬਜ਼ਾਰ ਗਰਮ

10/23/2020 5:27:50 PM

ਪਿਓਂਗਯਾਂਗ (ਬਿਊਰੋ):  ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਪਤਨੀ ਪਿਛਲੇ 9 ਮਹੀਨਿਆਂ ਤੋਂ ਜਨਤਕ ਤੌਰ 'ਤੇ ਨਜ਼ਰ ਨਹੀਂ ਆਈ ਹੈ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕਿਮ ਜੋਂਗ ਨੇ ਹੀ ਉਹਨਾਂ ਨੂੰ ਗਾਇਬ ਕਰਵਾ ਦਿੱਤਾ ਹੈ। ਜਦਕਿ ਪੱਛਮੀ ਮੀਡੀਆ ਦੇ ਮੁਤਾਬਕ, ਕਿਮ ਜੋਂਗ ਦੀ ਪਤਨੀ ਰੀ ਸੋਲ ਜੂ ਦੀ ਸਿਹਤ ਕਾਫੀ ਦਿਨਾਂ ਤੋਂ ਠੀਕ ਨਹੀਂ ਹੈ। ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਡਰ ਨਾਲ ਵੀ ਉਹਨਾਂ ਨੇ ਜਨਤਕ ਤੌਰ 'ਤੇ ਕਿਤੇ ਵੀ ਆਉਣਾ-ਜਾਣਾ ਮੁਅੱਤਲ ਕੀਤਾ ਹੋਇਆ ਹੈ। ਕੁਝ ਮਹੀਨੇ ਪਹਿਲਾਂ ਕਿਮ ਜੋਂਗ ਉਨ ਸਬੰਧੀ ਵੀ ਅਜਿਹੀਆਂ ਅਟਕਲਾਂ ਲਗਾਈਆਂ ਗਈਆਂ ਸਨ।

PunjabKesari

25 ਜਨਵਰੀ ਤੋਂ ਹੈ ਗਾਇਬ
ਐਕਸਪ੍ਰੈੱਸ ਡਾਟ ਨੂੰ ਡਾਟ ਯੂਕੇ ਦੀ ਰਿਪੋਰਟ ਮੁਤਾਬਕ, ਕਿਮ ਜੋਂਗ ਉਨ ਦੀ ਪਤਨੀ ਰੀ ਸੋਲ ਜੂ ਨੂੰ ਆਖਰੀ ਵਾਰ 25 ਜਨਵਰੀ, 2020 ਨੂੰ ਦੇਖਿਆ ਗਿਆ ਸੀ। ਇਸ ਤਾਰੀਖ਼ ਨੂੰ ਉਹ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਵਿਚ ਲੂਨਰ ਨਿਊ ਈਅਰ ਪ੍ਰਦਰਸ਼ਨ ਦੌਰਾਨ ਆਪਣੇ ਪਤੀ ਕਿਮ ਜੋਂਗ ਦੇ ਨਾਲ ਬੈਠੀ ਹੋਈ ਸੀ। ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਰਾਸ਼ਟਰੀ ਪ੍ਰੋਗਰਾਮ ਵਿਚ ਨਹੀਂ ਦੇਖਿਆ ਗਿਆ।

PunjabKesari

ਮਿਲਟਰੀ ਪਰੇਡ ਵਿਚ ਵੀ ਨਹੀਂ ਹੋਈ ਸ਼ਾਮਲ
10 ਅਕਤੂਬਰ ਨੂੰ ਹੀ ਪਿਓਂਗਯਾਂਗ ਵਿਚ ਵੱਡੀ ਮਿਲਟਰੀ ਪਰੇਡ ਦਾ ਆਯੋਜਨ ਕੀਤਾ ਗਿਆ ਸੀ।ਹਰੇਕ ਸਾਲ ਰੀ ਸੋਲ ਜੂ ਆਪਣੇ ਪਤੀ ਦੇ ਨਾਲ ਇਸ ਪ੍ਰੋਗਰਾਮ ਵਿਚ ਸ਼ਾਮਲ ਹੁੰਦੀ ਸੀ ਪਰ ਇਸ ਸਾਲ ਉਹ ਨਜ਼ਰ ਨਹੀਂ ਆਈ। ਇਸ ਦੇ ਬਾਅਦ ਉਹਨਾਂ ਦੀ ਸਿਹਤ ਸੰਬੰਧੀ ਕਈ ਅਟਕਲਾਂ ਤੇਜ਼ੀ ਨਾਲ ਵਾਇਰਲ ਹਨ। ਕਈ ਲੋਕ ਖਦਸ਼ਾ ਜ਼ਾਹਰ ਕਰ ਰਹੇ ਹਨ ਕਿ ਕਿਮ ਜੋਂਗ ਨੇ ਉਹਨਾਂ ਨੂੰ ਗਾਇਬ ਕਰਵਾ ਦਿੱਤਾ ਹੋਵੇਗਾ।

PunjabKesari

ਕਿਮ ਦੀ ਪਤਨੀ ਸਬੰਧੀ ਤਿਨ ਤਰ੍ਹਾਂ ਦੀਆਂ ਅਫਵਾਹਾਂ
ਡੇਲੀ ਐੱਨ.ਕੇ. ਦੀ ਰਿਪੋਰਟ ਦੇ ਮੁਤਾਬਕ, ਉੱਤਰੀ ਕੋਰੀਆ ਦੇ ਲੋਕ ਰੀ ਸੋਲ ਜੂ ਸਬੰਧੀ ਤਿੰਨ ਤਰ੍ਹਾਂ ਦੀਆਂ ਅਟਕਲਾਂ ਲਗਾ ਰਹੇ ਹਨ। ਪਹਿਲਾ ਦੇਸ਼ ਦੀ ਪ੍ਰਥਮ ਬੀਬੀ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਦਾ ਸਾਹਮਣ ਕਰ ਰਹੀ ਹੈ। ਦੂਜਾ ਲੋਕਾਂ ਦਾ ਮੰਨਣਾ ਹੈ ਕਿ ਕਿਸ ਜੋਂਗ ਦੀ ਚਾਚੀ ਕਿਮ ਕਿਊਂਗ ਹੁਈ ਦੀ ਤਬੀਅਤ ਬਹੁਤ ਖਰਾਬ ਹੈ ਅਤੇ ਰੀ ਸੋਲ ਉਹਨਾਂ ਦੀ ਦੇਖਭਾਲ ਕਰ ਰਹੀ ਹੈ। ਤੀਜਾ ਰੀ ਆਪਣੀ ਬੇਟੀ ਦੀ ਸਿੱਖਿਆ 'ਤੇ ਫੋਕਸ ਕਰ ਰਹੀ ਹੈ ਕਿਉਂਕਿ ਉਸ ਨੇ ਹਾਲ ਹੀ ਵਿਚ ਸਕੂਲੀ ਪੜ੍ਹਾਈ ਸ਼ੁਰੂ ਕੀਤੀ ਹੈ।


Vandana

Content Editor Vandana