ਉੱਤਰ ਕੋਰੀਆ 'ਤੇ ਸਖ਼ਤ ਹੋਇਆ ਯੂ. ਐਨ., ਵਪਾਰ ਲਈ ਜਹਾਜ਼ਾਂ ਦੀ ਐਂਟਰੀ 'ਤੇ ਲਗਾਈ ਰੋਕ

10/10/2017 3:18:00 PM

ਸੰਯੁਕਤ ਰਾਸ਼ਟਰ (ਏ.ਪੀ.)— ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਉੱਤਰ ਕੋਰੀਆ 'ਚ ਪਾਬੰਦੀਸ਼ੁਦਾ ਸਾਮਾਨ ਲਿਜਾਣ ਤੇ ਲਿਆਉਣ ਵਾਲੇ ਚਾਰ ਜਹਾਜ਼ਾਂ ਨੂੰ ਹੋਰ ਦੇਸ਼ਾਂ ਵਲੋਂ ਆਪਣੇ ਬੰਦਰਗਾਹਾਂ 'ਤੇ ਐਂਟਰੀ ਦੇਣ ਦੀ ਇਜਾਜ਼ਤ 'ਤੇ ਰੋਕ ਲਗਾ ਦਿੱਤੀ ਹੈ। ਉੱਤਰ ਕੋਰੀਆ 'ਤੇ ਪਾਬੰਦੀ ਲਾਗ ਹੋ, ਇਸ ਨੂੰ ਦੇਖ ਰਹੇ ਪੈਨਲ ਦੇ ਮੁਖਈ ਹਿਊ ਗ੍ਰਿਫਿਥਸ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਬੰਦਰਗਾਹ ਪਾਬੰਦੀ ਦੀ ਜਾਣਕਾਰੀ ਦਿੱਤੀ। ਚਾਰ ਘੰਟੇ ਤੱਕ ਚੱਲੇ ਇਸ ਸੈਸ਼ਨ 'ਚ ਉੱਤਰ ਕੋਰੀਆ ਦੇ ਡਿਪਲੋਮੈਟ ਵੀ ਮੌਜੂਦ ਸਨ।
ਗ੍ਰਿਫਿਥਸ ਨੇ ਬਾਅਦ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਪਿਓਂਗਯਾਂਗ 'ਤੇ ਪਾਬੰਦੀਆਂ 'ਤੇ ਨਜ਼ਰ ਰੱਖਣ ਵਾਲੀ ਸੁਰੱਖਿਆ ਕੌਂਸਲ ਕਮੇਟੀ ਨੇ ਇਨ੍ਹਾਂ ਜਹਾਜ਼ਾਂ ਦੇ ਸਾਰੇ ਬੰਦਰਗਾਹਾਂ 'ਤੇ ਦਾਖਲੇ 'ਤੇ ਰੋਕ ਲਗਾਈ ਹੈ। ਉਨ੍ਹਾਂ ਨੇ ਚਾਰ ਮਾਲ ਢੋਣ ਵਾਲੇ ਜਹਾਜ਼ਾਂ ਦੀ ਪਛਾਣ ਪੈਟਰੋਲ 8, ਹਾਵ ਫਾਨ 6, ਤੋਂਗ ਸਾਨ 2 ਅਤੇ ਜੀ ਸ਼ੁਨ ਦੇ ਰੂਪ 'ਚ ਕੀਤੀ ਹੈ। ਚਾਰਾਂ ਜਹਾਜ਼ਾਂ ਨੂੰ ਪੰਜ ਅਕਤੂਬਰ ਨੂੰ ਪਾਬੰਦੀ ਸ਼ੁਦਾ ਸਾਮਾਨ ਲਿਜਾਣ ਵਾਲੇ ਜਹਾਜ਼ਾਂ ਦੇ ਰੂਪ 'ਚ ਸੂਚੀਬੱਧ ਕੀਤਾ ਗਿਆ ਸੀ। ਸਮੁੰਦਰੀ ਜਹਾਜ਼ਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੀ ਇਕ ਸਮੁੰਦਰੀ ਡੇਟਾਬੇਸ ਮੈਰਿਨ ਟ੍ਰੈਫਿਕ ਮੁਤਾਬਕ ਪੈਟਰੋਲ 8 ਕੋਮੋਰੋਸ 'ਚ ਰਜਿਸਟਰਡ ਹੈ। ਹਾਵ ਫਾਨ 6 ਸੇਂਟ ਕੀਟਸ ਅਤੇ ਨੇਵੀਸ 'ਚ ਅਤੇ ਤੋਂਗ ਸਾਨ 2 ਉੱਤਰੀ ਕੋਰੀਆ 'ਚ ਰਜਿਸਟਰਡ ਹੈ। 


Related News