ਟਰੰਪ ਨਾਲ ਗੱਲਬਾਤ ਅਸਫਲ ਰਹਿਣ ਦੇ ਦੋਸ਼ 'ਚ ਉੱਤਰ ਕੋਰਿਆ ਨੇ ਅਧਿਕਾਰੀਆਂ ਨੂੰ ਦਿੱਤੀ ਮੌਤ ਦੀ ਸਜ਼ਾ

Friday, May 31, 2019 - 04:45 PM (IST)

ਟਰੰਪ ਨਾਲ ਗੱਲਬਾਤ ਅਸਫਲ ਰਹਿਣ ਦੇ ਦੋਸ਼ 'ਚ ਉੱਤਰ ਕੋਰਿਆ ਨੇ ਅਧਿਕਾਰੀਆਂ ਨੂੰ ਦਿੱਤੀ ਮੌਤ ਦੀ ਸਜ਼ਾ

ਸਿਓਲ(ਏ.ਐੱਫ.ਪੀ.) — ਉੱਤਰ ਕੋਰਿਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੂਜਾ ਸਿਖਰ ਸੰਮੇਲਨ ਅਸਫਲ ਰਹਿਣ ਦੇ ਬਾਅਦ ਉੱਤਰ ਕੋਰਿਆ ਨੇ ਆਪਣੇ ਖਾਸ ਦੂਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦੱਖਣੀ ਕੋਰਿਆ ਦੀ ਅਖਬਾਰ 'ਦ ਚੋਸੁਨ ਇਲਬੋ' ਦੀ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ ਅਮਰੀਕਾ ਤੋਂ ਪਰਤੇ ਆਪਣੇ 'ਚੋਟੀ ਦੇ ਨੇਤਾ'  ਦੇ ਨਾਲ ਵਿਸ਼ਵਾਸਘਾਤ ਕਰਨ ਦੇ ਦੋਸ਼ 'ਚ ਕਿਮ ਹਯੋਕ ਚੋਲ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਚੋਲ ਨੇ ਹਨੋਈ ਬੈਠਕ ਦਾ ਜ਼ਮੀਨੀ ਕੰਮ ਦੇਖਿਆ ਸੀ ਅਤੇ ਕਿਮ ਦੀ ਨਿੱਜੀ ਟ੍ਰੇਨ ਵਿਚ ਉਨ੍ਹਾਂ ਦੇ ਨਾਲ ਵੀ ਰਹੇ ਸਨ। 

ਅਖਬਾਰ ਨੇ ਅਣਜਾਣ ਸੂਤਰਾਂ ਦੇ ਹਵਾਲੇ ਨਾਲ ਲਿਖਿਆ, ' ਜਾਂਚ ਦੇ ਬਾਅਦ ਮਾਰਚ ਵਿਚ ਕਿਮ ਹਯੋਕ ਚੋਲ ਨੂੰ ਵਿਦੇਸ਼ ਮੰਤਰਾਲੇ ਦੇ 4 ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਰਿਮ ਹਵਾਈ ਅੱਡੇ 'ਤੇ ਗੋਲੀਆਂ ਨਾਲ ਮਰਵਾ ਦਿੱਤਾ ਗਿਆ।' ਖਬਰ ਵਿਚ ਹੋਰ ਅਧਿਕਾਰੀਆਂ ਦੇ ਨਾਮ ਨਹੀਂ ਦਿੱਤੇ ਗਏ ਹਨ। 

ਕਿਮ ਹਯੋਕ ਚੋਲ ਫਰਵਰੀ 'ਚ ਆਯੋਜਿਤ ਹਨੋਈ ਸਿਖਰ ਸੰਮੇਲਨ 'ਚ ਅਮਰੀਕਾ ਦੇ ਖਾਸ ਪ੍ਰਤੀਨਿਧੀ ਸਟੀਫਨ ਬੀਗਨ ਦੇ ਉੱਤਰ ਕੋਰੀਆਈ ਬਰਾਬਰ ਸਨ। ਹਾਲਾਂਕਿ ਉੱਤਰ ਕੋਰਿਆਈ ਸੰਬੰਧਾਂ ਦੇ ਮਾਮਲਿਆਂ ਨੂੰ ਦੇਖਣ ਵਾਲੇ ਦੱਖਣੀ ਕੋਰਿਆਈ ਦੇ ਏਕੀਕਰਣ ਮੰਤਰਾਲੇ ਨੇ ਇਸ ਸੰਬੰਧ ਵਿਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

ਮਹਿਲਾ ਅਧਿਕਾਰੀ ਨੂੰ ਭੇਜਿਆ ਜੇਲ

ਅਖਬਾਰ ਨੇ ਇਹ ਵੀ ਕਿਹਾ ਕਿ ਕਿਮ ਜੋਂਗ ਉਨ੍ਹਾਂ ਦੀ ਦੁਭਾਸ਼ੀਆ(ਇੰਟਰਪਰੀਟਰ) ਰਹੀ ਸ਼ਿਨ ਹਵੋ ਯੋਂਗ ਨੂੰ ਸਿਖਰ ਸੰਮੇਲਨ 'ਚ ਗਲਤੀ ਕਰਨ ਦੇ ਦੋਸ਼ 'ਚ ਜੇਲ ਭੇਜ ਦਿੱਤਾ ਗਿਆ ਹੈ। ਹੋਰ ਰਾਜਨੀਤਕ ਸੂਤਰਾਂ ਦੇ ਹਵਾਲੇ ਨਾਲ 'ਚੋਸੁਨ' ਦੀ ਖਬਰ ਅਨੁਸਾਰ ਜਦੋਂ ਟਰੰਪ 'ਕੋਈ ਸਮਝੌਤਾ ਨਹੀਂ' ਕਹਿ ਕੇ ਬੈਠਕ ਤੋਂ ਬਾਹਰ ਜਾਣ ਲੱਗੇ, ਤਾਂ ਉਹ(ਮਹਿਲਾ ਟਰਾਂਸਲੇਟਰ) ਕਿਮ ਦੇ ਨਵੇਂ ਪ੍ਰਸਤਾਵ ਨੂੰ ਟਰਾਂਸਲੇਟ(ਅਨੁਵਾਦ) ਕਰਕੇ ਅਮਰੀਕੀ ਰਾਸ਼ਟਰਪਤੀ ਨੂੰ ਦੱਸਣ 'ਚ ਨਾਕਾਮਯਾਬ ਰਹੀਂ ਸੀ। ਉੱਤਰ ਕੋਰਿਆ ਨੂੰ ਪਾਬੰਦੀਆਂ 'ਚ ਰਾਹਤ ਦੇ ਬਦਲੇ ਪਰਮਾਣੂ ਪ੍ਰੋਗਰਾਮ 'ਤੇ ਰੋਕ ਨਾਲ ਸੰਬੰਧਿਤ ਸਮਝੌਤੇ 'ਤੇ ਪਹੁੰਚਣ ਤੋਂ ਨਾਕਾਮ ਰਹਿਣ ਤੋਂ ਬਾਅਦ ਕਿਮ ਜੋਂਗ ਉਨ ਅਤੇ ਟਰੰਪ ਵਿਯਤਨਾਮ ਦੀ ਰਾਜਧਾਨੀ 'ਚੋਂ ਬਿਨਾਂ ਕਿਸੇ ਸਮਝੌਤੇ ਦੇ ਵਾਪਸ ਪਰਤ ਆਏ ਸਨ। ਉੱਤਰ ਕੋਰਿਆ ਨੇ ਇਸ ਤੋਂ ਬਾਅਦ ਦਬਾਅ ਵਧਾ ਦਿੱਤਾ ਹੈ ਅਤੇ ਮਈ 'ਚ ਉਸਨੇ 2 ਘੱਟ ਦੂਰੀ ਵਾਲੀਆਂ ਮਿਸਾਇਲਾਂ ਦਾ ਵੀ ਪ੍ਰੋਜੈਕਸ਼ਨ ਕੀਤਾ। ਅਖਬਾਰ ਦੇ ਅਨੁਸਾਰ ਪਾਰਟੀ ਦੇ ਸੀਨੀਅਰ ਅਧਿਕਾਰੀ ਅਤੇ ਪਰਮਾਣੂ ਸੰਮੇਲਨ 'ਚ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਮਪਿਓ ਦੇ ਬਰਾਬਰ ਰਹੇ ਕਿਮ ਯੋਂਗ ਚੋਲ ਨੂੰ ਵੀ ਲੇਬਰ ਕੈਂਪ ਭੇਜ ਦਿੱਤਾ ਗਿਆ ਹੈ। 


Related News