ਉੱਤਰ ਕੋਰੀਆ ਨੇ ਦਾਗੀਆਂ 23 ਮਿਜ਼ਾਈਲਾਂ, ਦੱਖਣੀ ਕੋਰੀਆਈ ਟਾਪੂ ''ਤੇ ਹਵਾਈ ਹਮਲੇ ਦਾ ਅਲਰਟ ਜਾਰੀ

11/02/2022 6:40:43 PM

ਸਿਓਲ- ਉੱਤਰ ਕੋਰੀਆ ਵੱਲੋਂ ਬੁਧਵਾਰ ਨੂੰ 23 ਮਿਜ਼ਾਈਲਾਂ ਦਾਗੇ ਜਾਣ ਤੋਂ ਬਾਅਦ ਇਕ ਦੱਖਣੀ ਕੋਰੀਆਈ ਟਾਪੂ 'ਤੇ ਹਵਾਈ ਹਮਲੇ ਦੇ ਸਾਇਰਨ ਬਜਾਏ ਗਏ ਅਤੇ ਲੋਕ ਭੂਮੀ ਬੰਕਰਾਂ ਵਿੱਚ ਚਲੇ ਗਏ। ਉੱਤਰ ਕੋਰੀਆ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਵਿਚ ਘੱਟ ਤੋਂ ਘੱਟ ਤੋਂ ਇਕ ਦੀ ਦਿਸ਼ਾ ਦੱਖਣੀ ਕੋਰੀਆਈ ਟਾਪੂ ਵੱਲ ਸੀ। ਹਾਲਾਂਕਿ ਉਹ ਮਿਜ਼ਾਈਲਾਂ ਦੋਵੇਂ  ਸਮੁੰਦਰੀ ਸਰਹੱਦ ਦੇ ਡਿੱਗੀਆਂ।

ਦੱਖਣੀ ਕੋਰੀਆ ਨੇ ਵੀ ਜਵਾਬੀ ਕਾਰਵਾਈ ਤਹਿਤ ਇਸੇ ਸਰਹੱਦੀ ਖੇਤਰ ਵਿਚ ਆਪਣੀ ਮਿਜ਼ਾਈਲ ਦਾਗੀ। ਇਸ ਤੋਂ ਘੰਟੇ ਪਹਿਲਾਂ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ-ਅਮਰੀਕਾ ਵਿਚਾਲੇ ਚੱਲ ਰਹੇ ਫ਼ੌਜੀ ਅਭਿਆਸ ਦੇ ਵਿਰੋਧ 'ਚ ਦੋਹਾਂ ਦੇਸ਼ਾਂ ਨੂੰ ਧਮਕੀ ਦਿੱਤੀ ਸੀ ਕਿ ਉਨ੍ਹਾਂ ਨੂੰ ''ਇਤਿਹਾਸ ਦੀ ਸਭ ਤੋਂ ਭਿਆਨਕ ਕੀਮਤ'' ਚੁਕਾਉਣੀ ਪੈ ਸਕਦੀ ਹੈ। ਉੱਤਰੀ ਕੋਰੀਆ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਵੀ ਦਿੱਤੀ ਸੀ। ਹਾਲਾਂਕਿ ਅਮਰੀਕਾ ਨੇ ਕਿਹਾ ਕਿ ਉਸ ਦਾ ਉੱਤਰੀ ਕੋਰੀਆ ਪ੍ਰਤੀ ਕੋਈ ਵਿਰੋਧੀ ਇਰਾਦਾ ਨਹੀਂ ਹੈ ਅਤੇ ਉੱਤਰੀ ਕੋਰੀਆ ਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ ਲਈ ਆਪਣੇ ਸਹਿਯੋਗੀਆਂ ਨਾਲ ਕੰਮ ਕਰਨ 'ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ : 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ‘ਰਿਟਾਇਰਡ’ ਹੋਇਆ ਜਲੰਧਰ ਦਾ ਮਸ਼ਹੂਰ ਟੀ. ਵੀ. ਟਾਵਰ, ਜਾਣੋ ਕੀ ਰਹੀ ਵਜ੍ਹਾ

ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਆਪਣੇ ਪੂਰਬੀ ਅਤੇ ਪੱਛਮੀ ਤੱਟਾਂ ਤੋਂ ਕੁੱਲ 23 ਮਿਜ਼ਾਈਲਾਂ ਦਾਗੀਆਂ ਹਨ। ਦੱਖਣੀ ਕੋਰੀਆ ਦੀ ਫ਼ੌਜ ਨੇ ਕਿਹਾ ਕਿ 17 ਮਿਜ਼ਾਈਲਾਂ ਵਿੱਚੋਂ ਇਕ ਨੇ ਦੱਖਣੀ ਕੋਰੀਆ ਦੇ ਇਕ ਟਾਪੂ ਦੀ ਦਿਸ਼ਾ ਵਿੱਚ ਉਡਾਣ ਭਰੀ ਪਰ ਦੋ ਵਿਰੋਧੀਆਂ ਦੀ ਸਮੁੰਦਰੀ ਸਰਹੱਦ ਦੇ ਨੇੜੇ ਡਿੱਗ ਗਈਆਂ। ਦੱਖਣੀ ਕੋਰੀਆ ਨੇ ਕਿਹਾ ਕਿ ਉਸ ਨੇ ਉਸ ਟਾਪੂ ਲਈ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਹੈ। ਕੁਝ ਘੰਟਿਆਂ ਬਾਅਦ ਦੱਖਣੀ ਕੋਰੀਆ ਦੀ ਫ਼ੌਜ ਨੇ ਕਿਹਾ ਕਿ ਉਸ ਨੇ ਟਾਪੂ 'ਤੇ ਹਵਾਈ ਹਮਲੇ ਦੀ ਚਿਤਾਵਨੀ ਵਾਪਸ ਲੈ ਲਈ ਹੈ। ਦੱਖਣੀ ਕੋਰੀਆ ਦੇ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਉਸ ਨੇ ਉੱਤਰੀ ਕੋਰੀਆ  ਵੱਲੋ ਮਿਜ਼ਾਈਲਾਂ ਦਾਗੇ ਜਾਣ ਦੇ ਮੱਦੇਨਜ਼ਰ ਵੀਰਵਾਰ ਸਵੇਰ ਤੱਕ ਦੇਸ਼ ਦੇ ਪੂਰਬੀ ਜਲ ਖੇਤਰ 'ਤੇ ਕੁਝ ਹਵਾਈ ਮਾਰਗਾਂ ਨੂੰ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਗ਼ਰੀਬ ਮਾਂ ਨੇ ਕਰਜ਼ ਚੁੱਕ ਦੁਬਈ ਭੇਜੀ ਧੀ, ਔਖੇ ਹੋਏ ਸਹੁਰਾ ਪਰਿਵਾਰ ਨੇ ਕੁੱਟ-ਕੁੱਟ ਪਾ ਦਿੱਤੇ ਨੀਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News