ਉੱਤਰੀ ਕੋਰੀਆ ਨੇ ਬਣਾਈ ਨਵੀਂ ਪ੍ਰਮਾਣੂ ਪਣਡੁੱਬੀ
Sunday, Jan 10, 2021 - 12:41 AM (IST)
ਸਿਓਲ - ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੇ 8ਵੀਂ ਸੱਤਾਧਾਰੀ ਪਾਰਟੀ ਕਾਂਗਰਸ ਦੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਦੇਸ਼ ਨੇ ਇਕ ਨਵੀਂ ਪ੍ਰਮਾਣੂ ਪਣਡੁੱਬੀ ਦਾ ਨਿਰਮਾਣ ਕੀਤਾ ਹੈ। ਕੋਰੀਅਨ ਸੈਂਟ੍ਰਲ ਨਿਊਜ਼ ਏਜੰਸੀ ਮੁਤਾਬਕ ਕਿਮ ਨੇ ਕਿਹਾ ਕਿ ਇਕ ਨਵੀਂ ਪ੍ਰਮਾਣੂ ਪਣਡੁੱਬੀ ਬਣ ਕੇ ਤਿਆਰ ਹੈ, ਜੋ ਆਧੁਨਿਕੀਕਰਨ ਦੀ ਇਕ ਉਦਾਹਰਣ ਹੈ। ਇਸ ਨਾਲ ਸਮੁੰਦਰੀ ਫੌਜ ਦੀ ਪਾਣੀ ਅੰਦਰ ਫੌਜੀ ਮੁਹਿੰਮ ਦੀ ਮੌਜੂਦਾ ਸਮਰੱਥਾ ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਮਰੀਕਾ - ਕਿਮ ਜੋਂਗ
ਮਾਸਕੋ - ਕਿਮ ਜੋਂਗ ਓਨ ਨੇ ਕਿਹਾ ਹੈ ਕਿ ਅਮਰੀਕਾ ਉਨ੍ਹਾਂ ਦੇ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਉੱਤਰੀ ਕੋਰੀਆ ਪ੍ਰਤੀ ਅਮਰੀਕਾ ਦੀ ਨੀਤੀ ਵਿਚ ਤਬਦੀਲੀ ਨਹੀਂ ਆਵੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਅਮਰੀਕਾ ਜਦੋਂ ਆਪਣੀਆਂ ਦੁਸ਼ਮਣੀ ਭਰੀਆਂ ਨੀਤੀਆਂ ਨੂੰ ਖਾਰਿਜ ਕਰੇਗਾ, ਉਦੋਂ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਸੁਧਾਰ ਹੋਵੇਗਾ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।