ਉਤਰੀ ਕੋਰੀਆ ਨੇ ਹਮਲਾ ਕੀਤਾ ਤਾਂ ਆਸਟ੍ਰੇਲੀਆ ਦੇਵੇਗਾ ਅਮਰੀਕਾ ਦਾ ਸਾਥ
Friday, Aug 11, 2017 - 04:19 PM (IST)
ਮੈਲਬੋਰਨ (ਜੁਗਿੰਦਰ ਸੰਧੂ)— ਆਸਟ੍ਰੇਲੀਆ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਜੇ ਉਤਰੀ ਕੋਰੀਆ ਨੇ ਅਮਰੀਕਾ 'ਤੇ ਹਮਲਾ ਕੀਤਾ ਤਾਂ ਆਸਟ੍ਰੇਲੀਆ ਉਸ ਹਾਲਤ ਵਿਚ ਅਮਰੀਕਾ ਦਾ ਸਾਥ ਦੇਵੇਗਾ। ਪ੍ਰਧਾਨ ਮੰਤਰੀ ਟਰਨਬੁੱਲ ਨੇ ਕਿਹਾ ਹੈ ਕਿ ਅਮਰੀਕਾ ਅਤੇ ਆਸਟ੍ਰੇਲੀਆ ਦਰਮਿਆਨ ਇਕ ਲਿਖਤੀ ਸੰਧੀ ਹੈ, ਜਿਸ ਅਨੁਸਾਰ ਦੋਵੇਂ ਦੇਸ਼ ਬਾਹਰੀ ਹਮਲੇ ਦੀ ਸਥਿਤੀ ਵਿਚ ਇਕ ਦੂਜੇ ਦੀ ਮਦਦ ਲਈ ਪਾਬੰਦ ਹਨ। ਟਰਨਬੁੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਤਰੀ ਕੋਰੀਆ ਜੰਗ ਵਰਗੇ ਹਾਲਾਤ ਪੈਦਾ ਕਰ ਰਿਹਾ ਹੈ ਅਤੇ ਜੇ ਜੰਗ ਛਿੜੀ ਤਾਂ ਅਸੀਂ ਅਮਰੀਕਾ ਦੇ ਪੱਖ 'ਚ ਨਿੱਤਰਾਂਗੇ ਟਰਨਬੁੱਲ ਨੇ ਕਿਹਾ ਕਿ ਉੱਤਰੀ ਕੋਰੀਆ 'ਤੇ ਕੌਮਾਂਤਰੀ ਦਬਾਅ ਪੈ ਰਿਹਾ ਹੈ ਤਾਂ ਜੋ ਉਸ ਨੂੰ ਸ਼ਾਂਤੀ ਦੇ ਰਸਤੇ 'ਤੇ ਲਿਆਂਦਾ ਜਾ ਸਕੇ।
