ਉੱਤਰੀ ਕੋਰੀਆ ਅਤੇ ਰੂਸ ਆਰਥਿਕ ਸਹਿਯੋਗ ਵਧਾਉਣ ਲਈ ਸਹਿਮਤ
Thursday, Nov 21, 2024 - 02:30 PM (IST)
ਸਿਓਲ (ਏਜੰਸੀ)- ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਵਿੱਚ ਇਸ ਹਫਤੇ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਉੱਤਰੀ ਕੋਰੀਆ ਅਤੇ ਰੂਸ ਆਰਥਿਕ ਸਹਿਯੋਗ ਵਧਾਉਣ ਲਈ ਇੱਕ ਨਵੇਂ ਸਮਝੌਤੇ 'ਤੇ ਪਹੁੰਚ ਗਏ ਹਨ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ 'ਚ ਇਸ ਸਬੰਧ 'ਚ ਪ੍ਰਸਾਰਿਤ ਖਬਰਾਂ ਤੋਂ ਇਹ ਜਾਣਕਾਰੀ ਮਿਲੀ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਸੀਨੀਅਰ ਵਪਾਰਕ ਅਧਿਕਾਰੀਆਂ ਅਤੇ ਰੂਸ ਦੇ ਕੁਦਰਤੀ ਸਰੋਤ ਅਤੇ ਵਾਤਾਵਰਣ ਮੰਤਰੀ ਅਲੈਗਜ਼ੈਂਡਰ ਕੋਜ਼ਲੋਵ ਦੀ ਅਗਵਾਈ ਵਾਲੇ ਇੱਕ ਰੂਸੀ ਪ੍ਰਤੀਨਿਧੀਮੰਡਲ ਵਿਚਕਾਰ ਹਸਤਾਖਰ ਕੀਤੇ ਸਮਝੌਤੇ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ।
ਇਹ ਵੀ ਪੜ੍ਹੋ: ਅਮਰੀਕਾ ਦੀ ਇਸ ਜੇਲ੍ਹ 'ਚ ਬੰਦ ਹੈ ਲਾਰੈਂਸ ਦਾ ਭਰਾ ਅਨਮੋਲ
ਰੂਸੀ ਸਮਾਚਾਰ ਏਜੰਸੀ 'ਟਾਸ' ਨੇ ਮੰਗਲਵਾਰ ਨੂੰ ਕਿਹਾ ਕਿ ਗੱਲਬਾਤ ਦੇ ਪਹਿਲੇ ਦੌਰ ਤੋਂ ਬਾਅਦ ਅਧਿਕਾਰੀ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਦੇਸ਼ਾਂ ਵਿਚਾਲੇ 'ਚਾਰਟਰ' ਉਡਾਣਾਂ ਦੀ ਗਿਣਤੀ ਵਧਾਉਣ 'ਤੇ ਸਹਿਮਤ ਹੋਏ ਹਨ। KCNA ਨੇ ਦੱਸਿਆ ਕਿ ਐਤਵਾਰ ਨੂੰ ਉੱਤਰੀ ਕੋਰੀਆ ਪੁੱਜੇ ਕੋਜ਼ਲੋਵ ਨੇ ਬੁੱਧਵਾਰ ਨੂੰ ਦੇਸ਼ ਪਰਤਣ ਤੋਂ ਪਹਿਲਾਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਉਨ੍ਹਾਂ ਦੇ ਚੋਟੀ ਦੇ ਆਰਥਿਕ ਅਧਿਕਾਰੀ, ਪ੍ਰਧਾਨ ਮੰਤਰੀ ਕਿਮ ਟੋਕ ਹੁਨ ਨਾਲ ਮੁਲਾਕਾਤ ਕੀਤੀ। 'ਟਾਸ' ਮੁਤਾਬਕ, ਕੋਜ਼ਲੋਵ ਦੇ ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉੱਤਰੀ ਕੋਰੀਆ ਦੇ 'ਸੈਂਟਰਲ ਚਿੜੀਆਘਰ' ਨੂੰ ਸ਼ੇਰ, ਰਿੱਛ ਅਤੇ ਪੰਛੀਆਂ ਦੀਆਂ ਕਈ ਕਿਸਮਾਂ ਸਮੇਤ 70 ਤੋਂ ਵੱਧ ਜਾਨਵਰ ਤੋਹਫ਼ੇ ਵਜੋਂ ਦਿੱਤੇ, ਜੋ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਸਬੰਧਾਂ ਦੀ ਇਕ ਹੋਰ ਉਦਾਹਰਣ ਹੈ।
ਇਹ ਵੀ ਪੜ੍ਹੋ: ਇਮਰਾਨ ਦੀ ਰਿਹਾਈ ਦੀ ਸੰਭਾਵਨਾ ਖਤਮ, ਇਕ ਮਾਮਲੇ 'ਚ ਜ਼ਮਾਨਤ ਮਿਲਦੇ ਹੀ ਦੂਜੇ Case 'ਚ ਮੁੜ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8