ਅਮਰੀਕਾ ਦੇ ਰਵੱਈਆ ਸੁਧਾਰਨ ''ਤੇ ਸ਼ੁਰੂ ਹੋਵੇਗੀ ਪਰਮਾਣੂ ਵਾਰਤਾ : ਉੱਤਰੀ ਕੋਰੀਆ

05/24/2019 4:50:07 PM

ਸਿਓਲ (ਬਿਊਰੋ)— ਅਮਰੀਕਾ ਨਾਲ ਚੱਲ ਰਹੇ ਤਣਾਅ ਵਿਚਾਲੇ ਉੱਤਰੀ ਕੋਰੀਆ ਨੇ ਪਰਮਾਣੂ ਵਾਰਤਾ ਸ਼ੁਰੂ ਕਰਨ ਸਬੰਧੀ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਨਾਲ ਪਰਮਾਣੂ ਵਾਰਤਾ ਉਦੋਂ ਤੱਕ ਦੁਬਾਰਾ ਸ਼ੁਰੂ ਨਹੀਂ ਹੋਵੇਗੀ ਜਦੋਂ ਤੱਕ ਕਿ ਉਹ ਆਪਣੀ ਸਥਿਤੀ ਨਹੀਂ ਬਦਲਦਾ। 

ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਆਪਣੇ ਨੇਤਾ ਕਿਮ ਜੋਂਗ ਉਨ ਦੀ ਆਲੋਚਨਾ ਕਰਨ 'ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਸੀ। ਦੇਸ਼ ਦੀ ਨਿਊਜ਼ ਏਜੰਸੀ ਨੇ ਬੁੱਧਵਾਰ ਨੂੰ ਇਕ ਲੇਖ ਜ਼ਰੀਏ ਉਨ੍ਹਾਂ 'ਤੇ ਹਮਲਾ ਬੋਲਿਆ ਸੀ। ਲੇਖ ਵਿਚ ਲਿਖਿਆ ਗਿਆ,''ਉਹ ਘੱਟ ਸਮਝ ਵਾਲੇ ਹਨ। ਨੇਤੀ ਦੀ ਤਾਂ ਗੱਲ ਛੱਡੋ ਉਨਾਂ ਵਿਚ ਤਾਂ ਸਧਾਰਨ ਇਨਸਾਨ ਦੇ ਲਾਇਕ ਕੋਈ ਯੋਗਤਾ ਨਹੀਂ।'' 

ਇੱਥੇ ਦੱਸ ਦਈਏ ਕਿ ਬਿਡੇਨ ਨੇ ਕਿਮ ਨੂੰ ਤਾਨਾਸ਼ਾਹ ਕਹਿ ਕੇ ਸੰਬੋਧਿਤ ਕੀਤਾ ਸੀ। ਬੀਤੇ ਹਫਤੇ ਹੀ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਸੀ ਕਿ ਟਰੰਪ ਪੁਤਿਨ ਅਤੇ ਕਿਮ ਜਿਹੇ ਦੁਸ਼ਮਣਾਂ ਨਾਲ ਗਲੇ ਮਿਲ ਰਹੇ ਹਨ ਅਤੇ ਦੋਸਤ ਦੇਸ਼ਾਂ ਤੋਂ ਦੂਰੀ ਬਣਾ ਰਹੇ ਹਨ। ਡੈਮੋਕ੍ਰੇਟ ਉਮੀਦਵਾਰ ਦੇ ਤੌਰ 'ਤੇ 2020 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀ ਅਗਲੀਆਂ ਚੋਣਾਂ ਲੜਨ ਦੀ ਤਿਆਰੀ ਵਿਚ ਜੁਟੇ ਬਿਡੇਨ ਨੇ ਕਿਮ ਨੂੰ ਠੱਗ ਵੀ ਕਿਹਾ ਸੀ।


Vandana

Content Editor

Related News