ਆਪਣੀ ਭੈਣ ਨੂੰ ਮਰਵਾਉਣ ਦੀ ਤਿਆਰੀ ''ਚ ਹੈ ਤਾਨਾਸ਼ਾਹ ਕਿਮ, ਅਟਕਲਾਂ ਹੋਈਆਂ ਤੇਜ਼
Wednesday, Sep 02, 2020 - 06:24 PM (IST)
ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਆਪਣੀ ਭੈਣ ਕਿਮ ਯੋ ਜੋਂਗ ਨੂੰ ਮਰਵਾ ਸਕਦਾ ਹੈ। ਕਿਮ ਦੇ ਗਾਇਬ ਹੋਣ ਦੇ ਦੌਰਾਨ ਉਹਨਾਂ ਦੀ ਭੈਣ ਕਿਮ ਯੋ ਜੋਂਗ ਦੇ ਹੱਥ ਵਿਚ ਸੱਤਾ ਦੀ ਪੂਰੀ ਤਾਕਤ ਆ ਗਈ ਸੀ। ਹੁਣ ਜਦੋਂ ਕਿਮ ਜੋਂਗ ਉਨ ਇਕ ਵਾਰ ਫਿਰ ਸਾਹਮਣੇ ਆ ਗਏ ਹਨ ਤਾਂ ਦੋਹਾਂ ਵਿਚਾਲੇ ਪਾਵਰ ਸ਼ੇਅਰਿੰਗ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਸ਼ੁਰੂਆਤ ਵਿਚ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਕਿਮ ਜੋਂਗ ਉਨ ਦੀ ਕੋਰੋਨਾ ਜਾਂ ਕਿਸੇ ਦੂਜੇ ਬੀਮਾਰੀ ਦੇ ਕਾਰਨ ਮੌਤ ਹੋ ਗਈ ਹੈ ਪਰ ਲੱਗਭਗ ਇਕ ਮਹੀਨੇ ਬਾਅਦ ਉਹ ਫਿਰ ਸਾਹਮਣੇ ਆ ਚੁੱਕੇ ਹਨ।
ਐਕਸਪ੍ਰੈੱਸ.ਕੋ.ਯੂਕੇ ਦੀ ਰਿਪੋਰਟ ਦੇ ਮੁਤਾਬਕ, 27 ਜੁਲਾਈ ਤੋਂ ਕਿਮ ਜੋਂਗ ਦੀ ਭੈਣ ਨੂੰ ਜਨਤਕ ਰੂਪ ਨਾਲ ਕਿਤੇ ਵੀ ਨਹੀਂ ਦੇਖਿਆ ਗਿਆ ਹੈ। ਅਜਿਹੇ ਵਿਚ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈਕਿ ਕਿਮ ਜੋਂਗ ਉਹਨਾਂ ਨੂੰ ਮਰਵਾ ਸਕਦੇ ਹਨ। ਉੱਤਰੀ ਕੋਰੀਆ ਦਾ ਇਹ ਤਾਨਾਸ਼ਾਹ ਪਹਿਲਾਂ ਵੀ ਆਪਣੇ ਵਿਰੋਧੀਆਂ ਤੋਂ ਮੁਕਤੀ ਪਾਉਣ ਲਈ ਅਜਿਹੀਆਂ ਚਾਲਾਂ ਚੱਲ ਚੁੱਕਾ ਹੈ। ਉੱਥੇ ਕਿਮ ਜੋਂਗ ਸਰਕਾਰੀ ਬੈਠਕਾਂ ਵਿਚ ਹਿੱਸਾ ਲੈ ਰਹੇ ਹਨ। ਹਾਲ ਹੀ ਵਿਚ ਉੱਤਰੀ ਕੋਰੀਆ ਦੇ ਤੂਫਾਨ ਪ੍ਰਭਾਵਿਤ ਖੇਤਰਾਂ ਵਿਚ ਘੁੰਮਦੇ ਹੋਏ ਦੀਆਂ ਉਹਨਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।
ਕੋਰੀਆ ਯੂਨੀਵਰਸਿਟੀ ਦੇ ਉੱਤਰੀ ਕੋਰੀਆ ਦੇ ਮਾਹਰ ਪ੍ਰੋਫੈਸਰ ਨੇਮ ਸੁੰਗ-ਵੂ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਮ ਜੋਂਗ ਦੇ ਆਉਣ ਦੇ ਬਾਅਦ ਉਹਨਾਂ ਦੀ ਭੈਣ ਨੇ ਸੱਤਾ ਤੋਂ ਆਪਣੇ ਕਦਮ ਵਾਪਸ ਖਿੱਚ ਲਏ ਹੋਣ। ਉਹ ਵੀ ਕਿਮ ਪਰਿਵਾਰ ਦੀ ਹੀ ਮੈਂਬਰ ਹੈ। ਅਜਿਹੇ ਵਿਚ ਕਿਮ ਜੋਂਗ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਆਖਰੀ ਵਿਕਲਪ ਦੇ ਤੌਰ 'ਤੇ ਹੀ ਕਰਨਗੇ। ਓਰਗੇਨਾਈਜੇਸ਼ਨ ਐਂਡ ਗਾਈਡੈਂਸ ਡਿਪਾਰਟਮੈਂਟ ਵਿਚ ਕਿਮ ਯੋ ਜੋਂਗ ਦੇ ਵੱਧਦੇ ਕੱਦ ਨੇ ਉਹਨਾਂ ਨੂੰ ਵਰਕਰਜ਼ ਪਾਰਟੀ ਦੇ ਬਿਊਰੋਕ੍ਰੈਟਸ ਦੀਆਂ ਨਜ਼ਰਾਂ ਵਿਚ ਉੱਤਰੀ ਕੋਰੀਆ ਦਾ ਨੰਬਰ 2 ਬਣਾ ਦਿੱਤਾ ਹੈ।
ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਜਿਯੋਂਗ ਕਿਓਂਗ-ਡੂ ਨੇ ਦਾਅਵਾ ਕੀਤਾ ਹੈ ਕਿ ਕਿਮ ਯੋ ਜੋਂਗ ਨੇ ਸੱਤਾਧਾਰੀ ਵਰਕਰਜ਼ ਪਾਰਟੀ ਦੀ ਸੈਂਟਰਲ ਕਮੇਟੀ ਵਿਚ ਤਾਕਤਵਰ ਵਿਭਾਗ ਦੀ ਜ਼ਿੰਮੇਵਾਰੀ ਲਈ ਹੈ। ਜਿਓਂਗ ਨੇ ਕਿਹਾ ਕਿ ਕਿਮ ਦਾ ਅਧਿਕਾਰਤ ਟਾਈਟਲ 'ਫਸਟ ਵਾਈਸ ਡਾਇਰੈਕਟਰ ਆਫ ਦੀ ਓਰਗੇਨਾਈਜੇਸ਼ਨ ਐਂਡ ਗਾਈਡੈਂਸ ਡਿਪਾਰਟਮੈਂਟ' ਹੈ। ਉਹਨਾਂ ਨੇ ਅੱਗੇ ਕਿਹਾ ਕਿ ਕਿਮ ਅਮਰੀਕਾ ਅਤੇ ਦੱਖਣੀ ਕੋਰੀਆ ਨੂੰ ਲੈ ਕੇ ਉੱਤਰੀ ਕੋਰੀਆ ਦੀਆਂ ਰਣਨੀਤੀਆਂ ਨੂੰ ਵੀ ਦੇਖਦੀ ਹੈ।
ਕਿਮ ਯੋ ਜੋਂਗ ਪਹਿਲੀ ਵਾਰ 2018 ਵਿਚ ਚਰਚਾ ਵਿਚ ਆਈ ਸੀ ਜਦੋਂ ਉਹਨਾਂ ਨੇ ਦੱਖਣੀ ਕੋਰੀਆ ਦਾ ਦੌਰਾ ਕੀਤਾ। ਉਹ ਕਿਮ ਵੰਸ਼ ਦੀ ਪਹਿਲੀ ਅਜਿਹੀ ਮੈਂਬਰ ਸੀ ਜਿਹਨਾਂ ਨੇ ਪਹਿਲੀ ਵਾਰ ਦੱਖਣੀ ਕੋਰੀਆ ਦੀ ਧਰਤੀ 'ਤੇ ਕਦਮ ਰੱਖਿਆ ਸੀ। ਇੱਥੋਂ ਉਹ ਸਰਦੀਆਂ ਦੇ ਓਲੰਪਿਕ ਵਿਚ ਆਪਣੀ ਟੀਮ ਦੇ ਨਾਲ ਆਈ ਸੀ। ਇਸੇ ਸਾਲ ਉਹਨਾਂ ਨੂੰ ਕਈ ਵਾਰ ਕਿਮ ਜੋਂਗ ਉਨ ਦੇ ਨਾਲ ਮਿਲ ਕੇ ਰਣਨੀਤੀ ਬਣਾਉਂਦੇ ਦੇਖਿਆ ਗਿਆ।