ਉੱਤਰੀ ਕੋਰੀਆ ਨੇ 12 ਦਿਨਾਂ ''ਚ ਕੀਤੇ ਚਾਰ ਪਰੀਖਣ

Tuesday, Aug 06, 2019 - 01:37 PM (IST)

ਉੱਤਰੀ ਕੋਰੀਆ ਨੇ 12 ਦਿਨਾਂ ''ਚ ਕੀਤੇ ਚਾਰ ਪਰੀਖਣ

ਸਿਓਲ (ਭਾਸ਼ਾ)— ਉੱਤਰੀ ਕੋਰੀਆ ਨੇ 12 ਦਿਨਾਂ ਵਿਚ 4 ਪਰੀਖਣ ਕੀਤੇ ਹਨ। ਇਸ ਤਰ੍ਹਾਂ ਉਸ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਦੇ ਸੰਯੁਕਤ ਮਿਲਟਰੀ ਅਭਿਆਸਾਂ ਦਾ ਜਵਾਬ ਹਮਲਾਵਰ ਤਰੀਕੇ ਨਾਲ ਦੇਣ ਦਾ ਸੰਕੇਤ ਦਿੱਤਾ ਹੈ। ਪ੍ਰਾਇਦੀਪ ਵਿਚ ਵੱਧਦੇ ਤਣਾਅ ਨਾਲ ਪਿਓਂਗਯਾਂਗ ਅਤੇ ਵਾਸ਼ਿੰਗਟਨ ਵਿਚ ਵਾਰਤਾ ਪਟਰੀ ਤੋਂ ਉਤਰਨ ਦਾ ਖਦਸ਼ਾ ਬਣ ਗਿਆ ਹੈ। ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਵਿਚ ਸੰਯੁਕਤ ਅਭਿਆਸ ਪ੍ਰਕਿਰਿਆ ਗੱਲਬਾਤ ਦੀ ਪਹਿਲ ਦੀ ਖੁੱਲ੍ਹੀ ਉਲੰਘਣਾ ਹੈ।

ਸਿਓਲ ਦੇ 'ਜੁਆਇੰਟ ਚੀਫਸ ਆਫ ਸਟਾਫ' ਨੇ ਇਕ ਬਿਆਨ ਵਿਚ ਕਿਹਾ ਕਿ ਉੱਤਰੀ ਕੋਰੀਆ ਨੇ ਆਪਣੇ ਪੱਛਮੀ ਤੱਟ 'ਤੇ ਦੱਖਣੀ ਹਵਾਂਗ ਹੋ ਸੂਬੇ ਤੋਂ ਦੋ ਮਿਜ਼ਾਈਲਾਂ ਦਾਗੀਆਂ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਸਨ। ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵਾਂ ਦੇ ਤਹਿਤ ਉੱਤਰੀ ਕੋਰੀਆ 'ਤੇ ਬੈਲਿਸਟਿਕ ਮਿਜ਼ਾਈਲਾਂ ਦੇ ਲਾਂਚ ਕਰਨ 'ਤੇ ਰੋਕ ਲੱਗੀ ਹੈ।


author

Vandana

Content Editor

Related News