ਉੱਤਰੀ ਕੋਰੀਆ ''ਚ ਬਦਤਰ ਹਾਲਾਤ, 5100 ਰੁਪਏ ਹੋਈ ਇਕ ਕੱਪ ਚਾਹ ਦੀ ਕੀਮਤ

Sunday, Jun 20, 2021 - 02:44 PM (IST)

ਉੱਤਰੀ ਕੋਰੀਆ ''ਚ ਬਦਤਰ ਹਾਲਾਤ, 5100 ਰੁਪਏ ਹੋਈ ਇਕ ਕੱਪ ਚਾਹ ਦੀ ਕੀਮਤ

ਪਿਓਂਗਯਾਂਗ (ਬਿਊਰੋ): ਕੋਰੋਨਾ ਸੰਕਟ ਵਿਚਕਾਰ ਉੱਤਰੀ ਕੋਰੀਆ ਦੋਹਰੀ ਮਾਲ ਝੱਲ ਰਿਹਾ ਹੈ। ਉੱਤਰੀ ਕੋਰੀਆ ਵਿਚ ਭੁੱਖਮਰੀ ਵੱਧਦੀ ਜਾ ਰਹੀ ਹੈ। ਉੱਤਰੀ ਕੋਰੀਆ ਵਿਚ ਹੁਣ ਸਰਫ ਦੋ ਮਹੀਨੇ ਦਾ ਖਾਣਾ ਬਚਿਆ ਹੈ। ਇਸ ਦੌਰਾਨ ਤਾਨਾਸ਼ਾਹ ਕਿਮ ਜੋਂਗ ਉਨ ਨੇ ਚਿਤਾਵਨੀ ਦਿੱਤੀ ਹੈ ਕਿ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਉੱਤਰੀ ਕੋਰੀਆ ਵਿਚ ਖਾਣੇ ਦੇ ਸਮਾਨ ਦੀ ਕਮੀ ਦਾ ਆਲਮ ਇਹ ਹੈ ਕਿ ਦੇਸ਼ ਵਿਚ ਇਕ ਕੱਪ ਦੀ ਚਾਹ 5100 ਰੁਪਏ ਦੀ ਵਿਕ ਰਹੀ ਹੈ। ਉੱਥੇ ਇਕ ਕੌਫੀ ਦੀ ਕੀਮਤ 7300 ਰੁਪਏ ਤੱਕ ਪਹੁੰਚ ਗਈ ਹੈ। ਇਕ ਕਿਲੋ ਕੇਲਾ 3336 ਰੁਪਏ ਵਿਚ ਵਿਕ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਪ੍ਰਸ਼ਾਸਨ ਦੇ 150 ਦਿਨਾਂ ਦੌਰਾਨ ਕੋਰੋਨਾ ਵੈਕਸੀਨ ਦੀਆਂ ਲੱਗੀਆਂ 300 ਮਿਲੀਅਨ ਖੁਰਾਕਾਂ

ਉੱਤਰੀ ਕੋਰੀਆ ਨੇ ਮਹਾਮਾਰੀ ਤੋਂ ਬਚਣ ਲਈ ਚੀਨ ਨਾਲ ਲੱਗਦੀ ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ। ਇਸ ਕਾਰਨ ਜ਼ਰੂਰੀ ਸਾਮਾਨਾਂ ਦੀ ਸਪਲਾਈ ਰੁੱਕ ਗਈ ਹੈ। ਉੱਥੇ ਇਸ ਸਾਲ ਆਏ ਕਈ ਸਮੁੰਦਰੀ ਤੂਫਾਨਾਂ ਨੇ ਦੇਸ਼ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ। ਇਸ ਨਾਲ ਉੱਤਰੀ ਕੋਰੀਆ ਦਾ ਖੇਤੀ ਉਤਪਾਦਨ ਠੱਪ ਹੋ ਗਿਆ ਹੈ। ਇਸ ਦੋਹਰੇ ਸੰਕਟ ਕਾਰਨ ਦੇਸ਼ ਵਿਚ ਸਿਰਫ ਦੋ ਮਹੀਨੇ ਦਾ ਹੀ ਖਾਣਾ ਬਚਿਆ ਹੈ।

ਪੜ੍ਹੋ ਇਹ ਅਹਿਮ ਖਬਰ - ਨੇਪਾਲ : ਸਟੀਲ ਫੈਕਟਰੀ 'ਚ ਲੱਗੀ ਅੱਗ, ਦੋ ਭਾਰਤੀ ਮਜ਼ਦੂਰਾਂ ਦੀ ਮੌਤ

ਖਾਣੇ ਦੇ ਸਮਾਨਾਂ ਦੀ ਕਮੀ ਕਾਰਨ ਕੀਮਤਾਂ ਕਾਫੀ ਵੱਧ ਗਈਆਂ ਹਨ। ਇਸ ਸੰਕਟ ਦੌਰਾਨ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਹਾਲਾਤ ਸਾਲ 1990 ਦੇ ਦਹਾਕੇ ਦੇ ਭੁੱਖਮਰੀ ਵਾਂਗ ਨਾ ਹੋ ਜਾਣ। ਉਸ ਭੁੱਖਮਰੀ ਵਿਚ ਉੱਤਰੀ ਕੋਰੀਆ ਦੇ 30 ਲੱਖ ਲੋਕ ਮਾਰੇ ਗਏ ਸਨ। ਉੱਤਰੀ ਕੋਰੀਆ ਵਿਚ ਇਨੀਂ ਦਿਨੀਂ ਖੰਡ, ਤੇਲ ਅਤੇ ਆਟੇ ਦੀ ਕਮੀ ਹੋ ਗਈ ਹੈ। ਇਸ ਦੇ ਇਲਾਵਾ ਚੋਲ ਅਤੇ ਬਾਲਣ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਕਿਮ ਨੇ ਮੰਨਿਆ ਹੈ ਕਿ ਸਰਕਾਰ ਆਪਣੇ ਨਾਗਰਿਕਾਂ ਦਾ ਢਿੱਡ ਨਹੀਂ ਭਰ ਸਕਦੀ। ਉੱਧਰ ਸੰਯੁਕਤ ਰਾਸ਼ਟਰ ਦੀ ਏਜੰਸੀ ਐੱਫ.ਏ.ਓ. ਨੇ ਕਿਹਾ ਹੈ ਕਿ ਉੱਤਰੀ ਕੋਰੀਆ ਵਿਚ ਸਿਰਫ ਦੋ ਮਹੀਨੇ ਦਾ ਰਾਸ਼ਨ ਬਚਿਆ ਹੈ। ਕਿਮ ਜੋਂਗ ਉਨ ਨੇ ਸੰਕਟ ਬਾਰੇ ਪੂਰਾ ਵੇਰਵਾ ਨਹੀਂ ਦਿੱਤਾ ਪਰ ਇੰਨਾ ਕਿਹਾ ਕਿ ਜਨਤਾ ਭੁੱਖਮਰੀ ਜਿਹੇ ਹਾਲਾਤ ਲਈ ਤਿਆਰ ਰਹੇ। ਕਿਮ ਜੋਂਗ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਸੰਕਟ ਤੋਂ ਜਨਤਾ ਨੂੰ ਬਚਾਉਣ ਲਈ ਕੰਮ ਕਰਨ।


author

Vandana

Content Editor

Related News