ਉੱਤਰੀ ਕੋਰੀਆ ਨੇ ਮੈਨੂੰ ਫਾਂਸੀ ਦੇਣ ਦੀ ਦਿੱਤੀ ਸੀ ਧਮਕੀ : ਆਸਟ੍ਰੇਲੀਆਈ ਵਿਦਿਆਰਥੀ

04/02/2020 2:44:31 PM

ਸਿਡਨੀ/ਸਿਓਲ (ਬਿਊਰੋ): ਉੱਤਰੀ ਕੋਰੀਆ ਵਿਚ ਇਕ ਆਸਟ੍ਰੇਲੀਆਈ ਵਿਦਿਆਰਥੀ ਨੂੰ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ ਉੱਤਰੀ ਕੋਰੀਆ ਵਿਚੋਂ ਕੱਢੇ ਗਏ ਇਸ ਆਸਟ੍ਰੇਲੀਆਈ ਵਿਦਿਆਰਥੀ ਨੇ ਕਿਹਾ ਹੈ ਕਿ ਉਸ ਨੂੰ ਫਾਂਸੀ 'ਤੇ ਚੜ੍ਹਾਏ ਜਾਣ ਦੀ ਧਮਕੀ ਦਿੱਤੀ ਗਈ ਸੀ। 30 ਸਾਲਾ ਅਲੇਕ ਸਿਗਲੇ 'ਤੇ ਦੋਸ਼ ਲਗਾਏ ਸਨ ਕਿ ਉਸ ਨੇ ਇੰਸਟਾਗ੍ਰਾਮ 'ਤੇ ਇਕ ਖਿਡੌਣਾ ਟੈਂਕ ਦੀ ਤਸਵੀਰ ਪੋਸਟ ਕੀਤੀ ਸੀ ਅਤੇ ਇਸ ਨੂੰ ਲੈਕੇ ਜਾਂਚ ਕਰਤਾਵਾਂ ਨੇ ਕਿਹਾ ਸੀ ਕਿ ਉਹ ਮਿਲਟਰੀ ਦੀ ਜਾਸੂਸੀ ਕਰ ਰਿਹਾ ਸੀ। ਸਿਗਲੇ ਪਿਓਂਗਯਾਂਗ ਵਿਚ ਕਿਮ ਇਲ ਸੁੰਗ ਯੂਨੀਵਰਸਿਟੀ ਵਿਚ ਆਧੁਨਿਕ ਕੋਰੀਆ ਦੇ ਸਾਹਿਤ ਦਾ ਅਧਿਐਨ ਕਰ ਰਿਹਾ ਸੀ। ਜਦੋਂ ਉਹ ਜੂਨ ਵਿਚ ਲਾਪਤਾ ਹੋ ਗਿਆ ਤਾਂ ਇਹ ਗੱਲ ਅੰਤਰਰਾਸ਼ਟਰੀ ਸੁਰਖੀਆਂ ਵਿਚ ਆ ਗਈ ਸੀ।

ਇਕ ਕੋਰੀਆਈ ਭਾਸ਼ਾ ਬੋਲਣ ਵਾਲੇ ਬੁਲਾਰੇ ਨੇ ਕਿਹਾ ਕਿ ਉਸ ਨੇ ਕਈ ਪ੍ਰਕਾਸ਼ਨਾਂ ਲਈ ਲੇਖ ਲਿਖੇ ਸਨ। ਦੁਨੀਆ ਦੇ ਸਭ ਤੋਂ ਗੁਪਤ ਦੇਸ਼ਾਂ ਵਿਚੋਂ ਇਕ ਦੀ ਰੋਜ਼ਾਨਾ ਦੀ ਜ਼ਿੰਦਗੀ ਦੇ ਬਾਰੇ ਵਿਚ ਸੋਸ਼ਲ ਮੀਡੀਆ 'ਤੇ ਰਾਜਨੀਤਕ ਸਮੱਗਰੀ ਪੋਸਟ ਕੀਤੀ ਸੀ। ਬੁਲਾਰੇ ਮੁਤਾਬਕ ਸਿਗਲੇ ਨੂੰ ਯੂਨੀਵਰਸਿਟੀ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਮਰਸੀਡੀਜ਼ ਬੈਂਕ ਵਿਚ ਪੁੱਛਗਿੱਛ ਲਈ ਲਿਜਾਇਆ ਗਿਆ ਸੀ। ਪੁੱਛਗਿੱਛ ਵਿਚ ਇਕ ਕਾਲਾ ਪਲਾਸਟਿਕ ਬੈਗ ਵੀ ਸੀ, ਜਿਸ ਵਿਚ ਉਹਨਾਂ ਦੀ ਲਾਈਸੈਂਸ ਪਲੇਟ ਸੀ। ਸਿਗਲੇ ਤੋਂ ਬਾਹਰੀ ਦੁਨੀਆ ਤੋਂ ਕਟੇ ਇਕ ਕਮਰੇ ਵਿਚ ਪੁੱਛਗਿੱਛ ਕੀਤੀ ਗਈ। ਸਮੇਂ ਦੀ ਕੋਈ ਪਾਬੰਦੀ ਨਹੀਂ ਸੀ ਕਿਉਂਕਿ ਰੋਸ਼ਨੀ ਸਥਾਈ ਰੂਪ ਨਾਲ ਰੱਖੀ ਗਈ ਸੀ ਅਤੇ ਕੋਈ ਘੜੀ ਨਹੀ ਸੀ।

ਇਕ ਲੇਖ ਵਿਚ ਸਿਗਲੇ ਨੇ ਲਿਖਿਆ,''ਰੋਜ਼ਾਨਾ ਮੈਨੂੰ ਅਪਰਾਧਾਂ ਨੂੰ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।'' ਉਸ ਨੇ ਲਿਖਿਆ,''ਮੈਨੂੰ ਰਿਹਾਅ ਕੀਤੇ ਜਾਣ ਤੋਂ ਪਹਿਲਾਂ ਅਪਰਾਧੀਆਂ ਲਈ ਨਿਰਧਾਰਿਤ ਇਕ ਵੀਡੀਓ 'ਮੁਆਫੀ ਦਾ ਪੱਤਰ' ਪੜ੍ਹਨ ਲਈ ਮਜਬੂਰ ਕੀਤਾ ਗਿਆ।'' ਪੁੱਛਗਿੱਛ ਦੌਰਾਨ ਜੇਕਰ ਸਿਗਲੇ ਦੋਸ਼ਾਂ ਤੋਂ ਇਨਕਾਰ ਕਰਦਾ ਤਾਂ ਉਹ ਸਾਰੇ ਉਸ 'ਤੇ ਚੀਕਣਾ ਸ਼ੁਰੂ ਕਰ ਦਿੰਦੇ। ਪਿਓਂਗਯਾਂਗ ਵਿਚ ਆਸਟ੍ਰੇਲੀਆ ਦਾ ਕੋਈ ਰਾਜਨੀਤਕ ਨੁਮਾਇੰਦਾ ਨਹੀਂ ਹੈ ਅਤੇ ਜਦੋ ਸਿਗਲੇ ਨੂੰ ਹਿਰਾਸਤ ਵਿਚ ਲਿਆ ਗਿਆ ਤਾਂ ਕੈਨਬਰਾ ਸਵੀਡਨ ਵਿਚ ਚਲਾ ਗਿਆ ਸੀ, ਜਿਸ ਦਾ ਉੱਤਰੀ ਕੋਰੀਆ ਵਿਚ ਇਕ ਦੂਤਾਵਾਸ ਹੈ ਅਤੇ ਉਸ ਦਾ ਡਿਪਲੋਮੈਟਿਕ ਵਿਚੋਲੇ ਦੇ ਰੂਪ ਵਿਚ ਕੰਮ ਕਰਨ ਦਾ ਇਤਿਹਾਸ ਹੈ। ਇਸ ਮਗਰੋਂ ਸਟਾਕਹੋਲਮ ਨੇ ਇਕ ਦੂਤ ਭੇਜਿਆ ਅਤੇ 9 ਦਿਨਾਂ ਦੀ ਹਿਰਾਸਤ ਦੇ ਬਾਅਦ ਸਿਗਲੇ ਨੂੰ ਰਿਹਾਅ ਕਰ ਦਿੱਤਾ ਗਿਆ। 


Vandana

Content Editor

Related News