ਗੈਰ ਗੋਰੇ ਮੂਲ ਦੀ ਮਹਿਲਾ ਨੇ ਨਿਊਯਾਰਕ ਪੁਲਸ ਵਿਭਾਗ ਦੀ ਪਹਿਲੀ ਮਹਿਲਾ ਪੁਲਸ ਸਰਜਨ ਵਜੋਂ ਚੁੱਕੀ ਸਹੁੰ
Tuesday, Sep 26, 2023 - 01:43 PM (IST)
ਨਿਊਯਾਰਕ (ਰਾਜ ਗੋਗਨਾ)- ਡਾਕਟਰ ਲਿਨ ਓ'ਕੌਨਰ ਨਿਊਯਾਰਕ ਪੁਲਸ ਵਿਭਾਗ ਦੇ ਪੁਲਸ ਸਰਜਨ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਗੈਰ ਗੋਰੇ ਮੂਲ ਦੀ ਔਰਤ ਬਣ ਗਈ ਹੈ। ਡਾ. ਲਿਨ ਓ'ਕੌਨਰ ਹੁਣ ਨਿਊਯਾਰਕ ਪੁਲਸ ਵਿਭਾਗ (NYPD) ਲਈ ਪਹਿਲੀ ਗੈਰ ਗੋਰੇ ਮੂਲ ਦੀ ਮਹਿਲਾ ਪੁਲਸ ਸਰਜਨ ਹੈ। ਓ'ਕੋਨਰ ਮਰਸੀ ਮੈਡੀਕਲ ਸੈਂਟਰ ਅਤੇ ਸੇਂਟ ਜੋਸੇਫ ਹਸਪਤਾਲ ਵਿੱਚ ਕੋਲਨ ਅਤੇ ਗੁਰਦੇ ਦੀ ਸਰਜਰੀ ਦੇ ਮੁਖੀ ਵਜੋਂ ਵੀ ਕੰਮ ਕਰਦੀ ਹੈ।
ਐਨ.ਵਾਈ.ਪੀ.ਡੀ ਵਿੱਚ ਆਪਣੀ ਨਵੀਂ ਭੂਮਿਕਾ ਵਿੱਚ ਉਹ ਡਿਊਟੀ ਲਈ ਅਫਸਰਾਂ ਦੀ ਫਿਟਨੈਸ ਨਿਰਧਾਰਤ ਕਰੇਗੀ, ਜ਼ਖਮੀ ਮੈਂਬਰਾਂ ਦਾ ਇਲਾਜ ਵੀ ਕਰੇਗੀ ਅਤੇ ਉਨ੍ਹਾਂ ਨੂੰ ਸਲਾਹ-ਮਸ਼ਵਰੇ ਵੀ ਪ੍ਰਦਾਨ ਕਰੇਗੀ। ਪੁਲਸ ਅਧਿਕਾਰੀਆਂ ਨਾਲ ਕੰਮ ਕਰਨ ਵਾਲੇ ਡਾਕਟਰ ਵਜੋਂ ਆਪਣੇ ਤਜ਼ਰਬੇ ਦੀ ਗੱਲ ਕਰਦਿਆਂ ਓ'ਕੌਨਰ ਨੇ ਕਿਹਾ ਕਿ ਅਧਿਕਾਰੀ ਦੂਜਿਆਂ ਦੀ ਦੇਖਭਾਲ ਕਰਨ ਵਿੱਚ ਇੰਨਾ ਸਮਾਂ ਬਿਤਾਉਂਦੇ ਹਨ ਕਿ ਉਨ੍ਹਾਂ ਕੋਲ ਆਪਣੀ ਦੇਖਭਾਲ ਕਰਨ ਲਈ ਇੰਨਾ ਸਮਾਂ ਨਹੀਂ ਹੁੰਦਾ।" ਉਸਨੇ ਕਿਹਾ ਕਿ ਇਸ ਅਹੁਦੇ 'ਤੇ ਮੇਰੇ ਪਿਛੋਕੜ ਨਾਲ ਮੈਂ ਕੋਲੋਰੇਕਟਲ ਕੈਂਸਰ ਜਾਗਰੂਕਤਾ ਪ੍ਰੋਗਰਾਮਾਂ, ਸਕ੍ਰੀਨਿੰਗ ਪ੍ਰੋਗਰਾਮਾਂ ਅਤੇ ਹੋਰ ਕਈ ਪਹਿਲਕਦਮੀਆਂ ਨੂੰ ਵਿਕਸਤ ਕਰਨ ਲਈ ਵਿਲੱਖਣ ਸਥਿਤੀ ਵਿੱਚ ਹਾਂ, ਜੋ ਸਾਡੇ ਅਫਸਰਾਂ ਨੂੰ ਸੁਰੱਖਿਅਤ ਤੇ ਸਿਹਤਮੰਦ ਰੱਖਣ ਅਤੇ ਉਨ੍ਹਾਂ ਨੂੰ ਸੇਵਾ ਲਈ ਫਿੱਟ ਰੱਖਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- ਤਾਈਵਾਨ ਦੌਰੇ 'ਤੇ ਆਸਟ੍ਰੇਲੀਆਈ ਸੰਸਦ ਮੈਂਬਰ, ਨਿੱਘੇ ਸਬੰਧ ਬਣਾਉਣ ਸਮੇਤ ਕਈ ਮੁੱਦਿਆਂ 'ਤੇ ਚਰਚਾ
ਐਨ.ਵਾਈ.ਪੀ.ਡੀ ਦੇ ਚੀਫ਼ ਆਫ਼ ਪਰਸੋਨਲ ਜੌਨ ਬੇਨੋਇਟ ਨੇ ਇੱਕ ਬਿਆਨ ਵਿੱਚ ਕਿਹਾ ਕਿ "ਅਸੀਂ ਵਿਭਾਗ ਦੇ 178 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਗੈਰ ਗੋਰੀ ਮਹਿਲਾ ਪੁਲਸ ਸਰਜਨ ਦੀ ਇਸ ਇਤਿਹਾਸਕ ਨਿਯੁਕਤੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ।" ਡਾ. ਓ'ਕੌਨਰ ਸਾਰੇ ਕਰਮਚਾਰੀਆਂ ਲਈ ਇੱਕ ਪ੍ਰੇਰਣਾ ਹੈ ਅਤੇ ਉਸਦੀ ਮੁਹਾਰਤ ਸਾਡੇ ਮੈਂਬਰਾਂ ਲਈ ਕੀਮਤੀ ਸਾਬਤ ਹੋਵੇਗੀ। ਖ਼ਾਸ ਤੌਰ 'ਤੇ ਉਹਨਾਂ ਲਈ ਜੋ ਕੋਲੋਰੈਕਟਲ ਕੈਂਸਰ ਤੋਂ ਪ੍ਰਭਾਵਿਤ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।