ਚੀਨ ਜਹਾਜ਼ ਹਾਦਸਾ: 20 ਘੰਟੇ ਬਾਅਦ ਵੀ ਕੋਈ ਜ਼ਿੰਦਾ ਨਹੀਂ ਮਿਲਿਆ, ਸਵਾਰ ਸਨ 132 ਯਾਤਰੀ

Tuesday, Mar 22, 2022 - 11:02 AM (IST)

ਪੇਇਚਿੰਗ (ਵਾਰਤਾ)- ਚੀਨ ਦੇ ਪੂਰਬੀ ਖੇਤਰ 'ਚ ਸੋਮਵਾਰ ਨੂੰ ਹਾਦਸਾਗ੍ਰਸਤ ਹੋਏ ਜਹਾਜ਼ ਦੇ ਮਲਬੇ 'ਚੋਂ 20 ਘੰਟੇ ਬਾਅਦ ਵੀ ਕੋਈ ਜ਼ਿੰਦਾ ਨਹੀਂ ਮਿਲਿਆ ਹੈ। ਇਹ ਜਾਣਕਾਰੀ ਬਚਾਅ ਦਲ ਨੇ ਦਿੱਤੀ। ਇਸ ਜਹਾਜ਼ ਵਿਚ 132 ਲੋਕ ਸਵਾਰ ਸਨ। ਦੱਖਣ-ਪੱਛਮੀ ਸੂਬੇ ਦੇ ਕੁਨਮਿੰਗ ਤੋਂ ਪੂਰਬੀ ਤੱਟ ਦੇ ਨਾਲ ਗੁਆਂਗਜ਼ੂ ਦੇ ਉਦਯੋਗਿਕ ਕੇਂਦਰ ਲਈ ਉਡਾਣ ਭਰਦੇ ਸਮੇਂ ਇਕ ਬੋਇੰਗ 737-800 ਜਹਾਜ਼ ਗੁਆਂਗਸ਼ੀ ਖੇਤਰ ਦੇ ਵੁਜ਼ੌ ਸ਼ਹਿਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਫਲਾਈਟ-ਟਰੈਕਿੰਗ ਵੈੱਬਸਾਈਟ flightradar24.com ਦੇ ਅੰਕੜਿਆਂ ਦੇ ਮੁਤਾਬਕ, ਚਾਈਨਾ ਈਸਟਰਨ ਜਹਾਜ਼ 5735 ਕਰੀਬ 29,000 ਫੁੱਟ ਦੀ ਉਚਾਈ 'ਤੇ ਜਾ ਰਿਹਾ ਸੀ, ਉਦੋਂ ਇਹ ਸਥਾਨਕ ਸਮੇਂ ਅਨੁਸਾਰ ਦੁਪਹਿਰ 2:20 'ਤੇ ਹੇਠਾਂ ਡਿੱਗਣ ਲੱਗਾ। ਜਹਾਜ਼ ਡਿੱਗਣ ਤੋਂ 96 ਸਕਿੰਟਾਂ ਬਾਅਦ ਇਸ ਨੇ ਡਾਟਾ ਟਰਾਂਸਮਿਟ ਕਰਨਾ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਨਾਕਾਮ ਰਹਿਣ 'ਤੇ ਮਾਰੀ ਗੋਲੀ

ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਜਹਾਜ਼ 'ਚ 123 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਸਵਾਰ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਈਨਾ ਈਸਟਰਨ ਦੇ ਬੇੜੇ ਦੇ ਸਾਰੇ 737-800 ਜਹਾਜ਼ਾਂ ਨੂੰ ਲੈਂਡ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਹਾਲਾਂਕਿ, ਹਵਾਬਾਜ਼ੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮਾਡਲ ਵਿਚ ਕਿਸੇ ਸਮੱਸਿਆ ਦਾ ਸਬੂਤ ਨਾ ਹੋਵੇ, ਜਹਾਜ਼ਾਂ ਦੇ ਪੂਰੇ ਬੇੜੇ ਲਈ ਰੋਕਣਾ ਅਸਾਧਾਰਨ ਹੈ। ਆਈ.ਬੀ.ਏ. ਦੇ ਹਵਾਬਾਜ਼ੀ ਸਲਾਹਕਾਰ ਨੇ ਕਿਹਾ ਕਿ ਚੀਨ ਕੋਲ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਵਿਚ 737-800 ਹਵਾਈ ਜਹਾਜ਼ ਵਾਧੂ ਹਨ ਅਤੇ ਜੇਕਰ ਹੋਰ ਚੀਨੀ ਏਅਰਲਾਈਨਾਂ ਵਿਚ ਜਹਾਜ਼ਾਂ ਨੂੰ ਰੋਕ ਦਿੱਤਾ ਜਾਂਦਾ ਹੈ ਇਸ ਦਾ ਘਰੇਲੂ ਯਾਤਰਾ 'ਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ।

ਇਹ ਵੀ ਪੜ੍ਹੋ: ਚੀਨ 'ਚ ਯਾਤਰੀਆਂ ਨਾਲ ਭਰਿਆ ਜਹਾਜ਼ ਕਰੈਸ਼, ਮਚੇ ਅੱਗ ਦੇ ਭਾਂਬੜ, ਵੇਖੋ ਖ਼ੌਫਨਾਕ ਵੀਡੀਓ


cherry

Content Editor

Related News