ਪਾਕਿਸਤਾਨ ਦੇ ਕਬਰਿਸਤਾਨਾਂ ''ਚ ਨਹੀਂ ਮਿਲ ਰਹੀ ਜਗ੍ਹਾ! ਲਾਸ਼ ਨੂੰ ਦਫ਼ਨਾਉਣ ਲਈ ਲੈਣਾ ਪੈ ਰਿਹੈ ''ਮਾਫ਼ੀਆ'' ਦਾ ਸਹਾਰਾ
Thursday, Apr 14, 2022 - 04:02 PM (IST)
ਪੇਸ਼ਾਵਰ — ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਮ੍ਰਿਤਕਾਂ ਨੂੰ ਕਬਰਸਤਾਨਾਂ 'ਚ ਦਫਨਾਉਣ ਲਈ ਹੁਣ ਕਬਰ ਪੁੱਟਣ ਵਾਲਿਆਂ ਨੂੰ ਮਾਫੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਬਰਸਤਾਨਾਂ ਵਿੱਚ ਜਗ੍ਹਾ ਘੱਟ ਹੋਣ ਕਾਰਨ ਕਬਰਸਤਾਨ ਮਾਫੀਆ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਮੋਟਾ ਪੈਸਾ ਇਕੱਠਾ ਕਰ ਰਿਹਾ ਹੈ। ਇਹ ਮਾਫੀਆ ਨਵੀਂ ਕਬਰ ਲਈ ਜਗ੍ਹਾ ਬਣਾਉਣ ਲਈ ਪੁਰਾਣੀ ਕਬਰ ਨੂੰ ਤੋੜ ਕੇ ਉਸ ਦੀ ਥਾਂ ਨਵੀਂ ਕਬਰ ਬਣਾ ਲੈਂਦੇ ਹਨ।
ਪਾਕਿਸਤਾਨ ਇੰਪਲਾਈਜ਼ ਕੋਆਪਰੇਟਿਵ ਹਾਊਸਿੰਗ ਸੋਸਾਇਟੀ (ਪੀਈਸੀਐਚਐਸ) ਦਾ ਕਬਰਸਤਾਨ ਪਿਛਲੇ ਪੰਜ ਸਾਲਾਂ ਤੋਂ ਅਧਿਕਾਰਤ ਤੌਰ 'ਤੇ ਭਰਿਆ ਹੋਇਆ ਹੈ ਪਰ ਫਿਰ ਵੀ ਇੱਥੇ ਹਰ ਵਾਰ ਨਵੀਆਂ ਕਬਰਾਂ ਦੇਖਣ ਨੂੰ ਮਿਲਦੀਆਂ ਹਨ। ਮਾਫੀਆ ਪੁਰਾਣੀ ਕਬਰ ਨੂੰ ਤੋੜ ਕੇ ਜਾਂ ਜਗ੍ਹਾ ਖਾਲੀ ਕਰਕੇ ਵੇਚ ਦਿੰਦਾ ਹੈ।
ਇੱਕ ਰਿਪੋਰਟ ਮੁਤਾਬਕ ਕਰਾਚੀ ਵਿੱਚ ਮ੍ਰਿਤਕ ਦੇਹ ਨੂੰ ਦਫ਼ਨਾਉਣ ਲਈ ਕਿਸੇ ਵੀ ਕਬਰਸਤਾਨ ਵਿੱਚ ਕੋਈ ਥਾਂ ਨਹੀਂ ਹੈ। ਇਸ ਖੇਤਰ ਵਿੱਚ ਦਫ਼ਨਾਉਣ ਲਈ ਸਰਕਾਰੀ ਖਰਚਾ ਲਗਭਗ 7,900 ਰੁਪਏ ($44) ਹੈ, ਪਰ ਦੋ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਸਾਲ ਆਪਣੇ ਅਜ਼ੀਜ਼ਾਂ ਨੂੰ ਦਫ਼ਨਾਉਣ ਲਈ 55,000 ਅਤੇ 175,000 ਦਾ ਭੁਗਤਾਨ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਬੈਂਕ ਧੋਖਾਧੜੀ 'ਚ CBI ਨੂੰ ਵੱਡੀ ਸਫਲਤਾ, ਨੀਰਵ ਮੋਦੀ ਦੇ ਕਰੀਬੀ ਸੁਭਾਸ਼ ਸ਼ੰਕਰ ਨੂੰ ਲਿਆਂਦਾ ਮੁੰਬਈ
ਪਾਕਿਸਤਾਨ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਜਿਸ ਵਿੱਚ 220 ਮਿਲੀਅਨ ਲੋਕ ਰਹਿੰਦੇ ਹਨ ਅਤੇ ਹਰ ਸਾਲ 4 ਮਿਲੀਅਨ ਹੋਰ ਸ਼ਾਮਲ ਹੁੰਦੇ ਹਨ।
ਵਧਦੀ ਆਬਾਦੀ ਦੇ ਨਾਲ, ਬਹੁਤ ਸਾਰੇ ਲੋਕ ਪਾਕਿਸਤਾਨ ਦੇ ਪਿੰਡਾਂ ਤੋਂ ਪਾਕਿਸਤਾਨ ਦੇ ਸ਼ਹਿਰਾਂ ਵੱਲ ਪਰਵਾਸ ਕਰਦੇ ਹਨ। ਇੱਕ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ 1953 ਵਿੱਚ ਇੱਥੇ ਆਇਆ ਸੀ ਤਾਂ ਪੀ.ਈ.ਸੀ.ਐਚ.ਐਸ. ਦਾ ਕਬਰਸਤਾਨ ਖਾਲੀ ਪਿਆ ਹੁੰਦਾ ਸੀ ਪਰ ਜਲਦੀ ਹੀ ਜਗ੍ਹਾ ਦੀ ਘਾਟ ਹੋ ਗਈ ਸੀ।
ਅਸਲਮ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਦੇ ਦਾਦੇ ਨੂੰ ਦਫ਼ਨਾਉਣ ਲਈ 50 ਰੁਪਏ ਦਿੱਤੇ ਸਨ ਪਰ 2020 ਵਿੱਚ ਇੱਕ ਰਿਸ਼ਤੇਦਾਰ ਨੂੰ ਦਫ਼ਨਾਉਣ ਲਈ 33,000 ਰੁਪਏ ਦੇਣੇ ਪਏ।
ਇਹੀ ਹਾਲ ਪਾਕਿਸਤਾਨ ਦੇ ਰਾਵਲਪਿੰਡੀ, ਪੇਸ਼ਾਵਰ ਅਤੇ ਲਾਹੌਰ ਦਾ ਹੈ ਜਿੱਥੇ ਕਬਰ-ਖੋਦਣ ਵਾਲੇ ਮਾਫੀਆ ਵੱਧ ਰਹੇ ਹਨ। ਕਬਰ ਖੋਦਣ ਵਾਲੇ ਮਾਫੀਆ ਦੇ ਇੱਕ ਮੈਂਬਰ ਨੇ ਦੱਸਿਆ ਕਿ ਬਹੁਤ ਸਾਰੇ ਪਰਿਵਾਰ ਆਪਣੀ ਪਿਛਲੀ ਪੀੜ੍ਹੀ ਦੇ ਨਾਲ ਹੀ ਪੂਰੀ ਲੰਬਾਈ ਵਾਲੀ ਕਬਰ ਦੀ ਮੰਗ ਕਰਦੇ ਹਨ, ਅਤੇ ਇਸਦੀ ਕੀਮਤ ਚੁਕਾਉਣ ਲਈ ਤਿਆਰ ਹਨ। ਤਾਂ ਇੱਕ ਨੇ ਕਿਹਾ ਕਿ ਉਹ ਜ਼ਿਆਦਾਤਰ ਅਜਿਹੀਆਂ ਕਬਰਾਂ ਦੀ ਚੋਣ ਕਰਦੇ ਹਨ ਜਿੱਥੇ ਕੋਈ ਵੀ ਨਿਯਮਿਤ ਤੌਰ 'ਤੇ ਨਾ ਜਾਂਦਾ ਹੋਵੇ।
ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ’ਤੇ, Elon Musk ਬਣਾ ਰਹੇ ਇਹ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।