ਚੁਣੇ ਗਏ ਬ੍ਰਿਟਿਸ਼ MPs ਨੇ ਚੁੱਕੀ ਅਹੁਦੇ ਦੀ ਸਹੁੰ, ਸਟਾਰਮਰ ਕੈਬਨਿਟ ''ਚ ਸਿੱਖ ਭਾਈਚਾਰੇ ਦਾ ਇਕ ਵੀ ਮੰਤਰੀ ਨਹੀਂ

Friday, Jul 12, 2024 - 02:29 AM (IST)

ਚੁਣੇ ਗਏ ਬ੍ਰਿਟਿਸ਼ MPs ਨੇ ਚੁੱਕੀ ਅਹੁਦੇ ਦੀ ਸਹੁੰ, ਸਟਾਰਮਰ ਕੈਬਨਿਟ ''ਚ ਸਿੱਖ ਭਾਈਚਾਰੇ ਦਾ ਇਕ ਵੀ ਮੰਤਰੀ ਨਹੀਂ

ਇੰਟਰਨੈਸ਼ਨਲ ਡੈਸਕ- ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਕਾਮਨਜ਼’ ਲਈ ਨਵੇਂ ਚੁਣੇ ਗਏ ਭਾਰਤੀ ਮੂਲ ਦੇ ਸੰਸਦ ਮੈਂਬਰ ਦੇਸ਼ ਪ੍ਰਤੀ ਵਫ਼ਾਦਾਰੀ ਦੇ ਪ੍ਰਤੀਕ ਵਜੋਂ ਮਹਾਰਾਜਾ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ। ਇਸ ਲਈ ਉਨ੍ਹਾਂ ਨੇ ਧਾਰਮਿਕ ਗ੍ਰੰਥਾਂ ’ਤੇ ਹੱਥ ਰੱਖ ਕੇ ਸਹੁੰ ਚੁੱਕੀ। ਸ਼ੈਲੇਸ਼ ਵਾਰਾ ਵਲੋਂ ਭਗਵਤ ਗੀਤਾ ਦੀ ਨਵੀਂ ਕਾਪੀ ਸਪੀਕਰ ਲਿੰਡਸੇ ਹੋਇਲ ਨੂੰ ਭੇਟ ਕੀਤੀ ਗਈ। ਸ਼ੈਲੇਸ਼ ਵਾਰਾ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਹਨ, ਜੋ ਪਿਛਲੇ ਹਫ਼ਤੇ ਆਮ ਚੋਣਾਂ ਵਿਚ ਆਪਣੀ ਕੈਂਬਰਿਜਸ਼ਾਇਰ ਸੀਟ ਤੋਂ ਹਾਰ ਗਏ ਸਨ।

ਮੰਗਲਵਾਰ ਸਹੁੰ ਚੁੱਕਣ ਵਾਲੇ ਪਹਿਲੇ ਬ੍ਰਿਟਿਸ਼ ਭਾਰਤੀ ਸੰਸਦ ਮੈਂਬਰਾਂ ਵਿਚ ਰਿਸ਼ੀ ਸੁਨਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਸਹੁੰ ਚੁੱਕੀ। ਪਹਿਲੀ ਵਾਰ ਸੰਸਦ ਮੈਂਬਰ ਬਣੇ ਭਾਰਤੀ ਮੂਲ ਦੇ ਕਨਿਸ਼ਕ ਨਾਰਾਇਣ ਨੇ ਸਹੁੰ ਚੁੱਕਣ ਲਈ ਭਾਗਵਤ ਗੀਤਾ ਨੂੰ ਚੁਣਿਆ।

ਲੀਸੈਸਟਰ ਤੋਂ ਚੋਣ ਜਿੱਤਣ ਵਾਲੀ ਭਾਰਤੀ ਮੂਲ ਦੀ ਸ਼ਿਵਾਨੀ ਰਾਜਾ ਨੇ ਵੀ ਭਗਵਤ ਗੀਤਾ ’ਤੇ ਹੱਥ ਰੱਖ ਕੇ ਸਹੁੰ ਚੁੱਕੀ। ਲੰਡਨ ਵਿਚ ਹੈਰੋ ਈਸਟ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਮੁੱਖ ਕੰਜ਼ਰਵੇਟਿਵ ਨੇਤਾ ਅਤੇ ਬ੍ਰਿਟਿਸ਼ ਹਿੰਦੂਆਂ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ (ਏ.ਪੀ.ਪੀ.ਜੀ.) ਦੀ ਪ੍ਰਧਾਨਗੀ ਕਰ ਚੁੱਕੇ ਬੌਬ ਬਲੈਕਮੈਨ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਭਾਗਵਤ ਗੀਤਾ ਅਤੇ ਕਿੰਗ ਜੇਮਜ਼ ਬਾਈਬਲ ਨੂੰ ਨਾਲ ਰੱਖਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਖ਼ਬਰ ਕਾਰਨ ਪੂਰਾ ਪਿੰਡ ਸੋਗ 'ਚ ਡੁੱਬਿਆ, ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

ਕੁਝ ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਜਿਵੇਂ ਕਿ ਤਨਮਨਜੀਤ ਸਿੰਘ ਢੇਸੀ ਅਤੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਗੁਰਿੰਦਰ ਸਿੰਘ ਜੋਸਨ, ਹਰਪ੍ਰੀਤ ਉੱਪਲ, ਸਤਵੀਰ ਕੌਰ ਅਤੇ ਵਰਿੰਦਰ ਸਿੰਘ ਜਸ ਨੇ ਸਿੱਖ ਧਰਮ ਦੇ ਗ੍ਰੰਥਾਂ ਦੀ ਸਹੁੰ ਚੁੱਕੀ। ਪ੍ਰੀਤ ਕੌਰ ਗਿੱਲ ਨੇ ਸਹੁੰ ਚੁੱਕਣ ਦੌਰਾਨ ਹੱਥ ਵਿਚ ਕੱਪੜੇ ਵਿਚ ਲਪੇਟਿਆ ਸੁੰਦਰ ਗੁਟਕਾ ਸਾਹਿਬ ਫੜਿਆ ਹੋਇਆ ਸੀ।

ਮੰਤਰੀ ਮੰਡਲ ’ਚ 25 ਮੈਂਬਰ
ਜ਼ਿਕਰਯੋਗ ਹੈ ਕਿ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਕੈਬਨਿਟ ਵਿਚ ਉਨ੍ਹਾਂ ਸਮੇਤ 25 ਮੈਂਬਰ ਹਨ ਅਤੇ ਇਨ੍ਹਾਂ ਵਿਚੋਂ 11 ਔਰਤਾਂ ਹਨ। ਇਸ ਕੈਬਨਿਟ ਵਿਚ ਐਂਜੇਲਾ ਰੇਨਰ ਨੂੰ ਡਿਪਟੀ ਪ੍ਰਧਾਨ ਮੰਤਰੀ ਅਤੇ ਰੇਚਲ ਰੀਵਸ ਨੂੰ ਦੇਸ਼ ਦੀ ਪਹਿਲੀ ਮਹਿਲਾ ਚਾਂਸਲਰ ਆਫ ਦਿ ਐਕਸਚੈਕਰ ਬਣਾਇਆ ਗਿਆ ਹੈ।

ਨਵੀਂ ਕੈਬਨਿਟ ਵਿਚ ਯਵੇਟ ਕੂਪਰ ਨੂੰ ਗ੍ਰਹਿ ਮੰਤਰੀ, ਡੇਵਿਡ ਲੈਮੀ ਨੂੰ ਵਿਦੇਸ਼ ਮੰਤਰੀ ਅਤੇ ਜੌਹਨ ਹੀਲੀ ਨੂੰ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਮੰਤਰੀ ਮੰਡਲ ਦੇ 40 ਫੀਸਦੀ ਮੈਂਬਰਾਂ ਨੇ ਆਕਸਫੋਰਡ ਜਾਂ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।

ਇਹ ਵੀ ਪੜ੍ਹੋ- ਇਟਲੀ ਤੋਂ ਆਈ ਮੰਦਭਾਗੀ ਖ਼ਬਰ, 27 ਸਾਲ ਤੋਂ ਉੱਥੇ ਰਹਿ ਰਹੇ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਯੂ. ਕੇ. ਮੰਤਰੀ ਮੰਡਲ ’ਚ ਸਿੱਖ ਭਾਈਚਾਰੇ ਦਾ ਇਕ ਵੀ ਮੰਤਰੀ ਨਹੀਂ
ਯੂ.ਕੇ. ਵਿਚ ਸਿੱਖ ਭਾਈਚਾਰੇ ਦੇ ਚੁਣੇ ਗਏ 11 ਸੰਸਦ ਮੈਂਬਰਾਂ ਵਿਚੋਂ ਇਕ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਕਾਰਨ ਭਾਈਚਾਰੇ ਦੇ ਲੋਕਾਂ ਨੇ ਰੋਸ ਜਤਾਇਆ ਹੈ। ਸਿੱਖ ਕੌਮ ਨੇ ਇਸ ਨੁਕਸਾਨ ਲਈ ਖਾਲਿਸਤਾਨੀ ਉਗਰਵਾਦ ਨੂੰ ਦੋਸ਼ੀ ਠਹਿਰਾਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਮੰਤਰੀ ਮੰਡਲ ਵਿਚ ਸਿੱਖਾਂ ਨੂੰ ਥਾਂ ਦਿੱਤੀ ਜਾਵੇ।

ਭਾਈਚਾਰੇ ਦੇ ਲੋਕਾਂ ਨੇ ਕਿਹਾ ਹੈ ਕਿ ਖਾਲਿਸਤਾਨੀ ਗੁੰਡਿਆਂ ਤੇ ਕੱਟੜਪੰਥੀਆਂ ਨੇ ਵਿਸ਼ਵ ਪੱਧਰ ’ਤੇ ਸਿੱਖ ਕੌਮ ਦਾ ਅਕਸ ਖ਼ਰਾਬ ਕੀਤਾ ਹੈ। ਕੋਈ ਵੀ ਸਰਕਾਰ ਹਰਜੀਤ ਸੱਜਣ ਵਰਗੇ ਕੱਟੜ ਅਤੇ ਫਿਰਕੂ ਕੱਟੜਪੰਥੀ ਨੂੰ ਨਿਯੁਕਤ ਕਰ ਕੇ ਵਿਵਾਦ ਪੈਦਾ ਨਹੀਂ ਕਰਨਾ ਚਾਹੁੰਦੀ, ਜੋ ਆਪਣੇ ਫਿਰਕੂ ਏਜੰਡੇ ਨੂੰ ਕੌਮੀ ਹਿੱਤਾਂ ਨਾਲੋਂ ਪਹਿਲ ਦੇਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News