ਫਰਾਂਸ: ਯੂਨੀਅਨਾਂ ਨੇ ਦਿੱਤੀ ਚਿਤਾਵਨੀ, ਅਗਲੇ ਹਫਤੇ ਵੀ ਜਾਰੀ ਰਹੇਗਾ ਅੰਦੋਲਨ
Saturday, Dec 07, 2019 - 03:01 PM (IST)

ਪੈਰਿਸ- ਫਰਾਂਸ ਵਿਚ ਪੈਨਸ਼ਨ ਸੁਧਾਰਾਂ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਸਭ ਤੋਂ ਭਿਆਨਕ ਰਾਸ਼ਟਰਵਿਆਪੀ ਹੜ੍ਹਤਾਲ ਦਾ ਖਦਸ਼ਾ ਹੈ ਕਿਉਂਕਿ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਅੰਦੋਲਨ ਅਗਲੇ ਹਫਤੇ ਵੀ ਜਾਰੀ ਰਹੇਗਾ। ਹਫਤੇ ਦੇ ਅਖੀਰ ਵਿਚ ਹੋਈ ਹੜ੍ਹਤਾਲ ਦੇ ਕਾਰਨ ਪੂਰੇ ਦੇਸ਼ ਵਿਚ ਰੇਲ, ਮੈਟਰੋ ਰੇਲ ਸੇਵਾਵਾਂ ਠੱਪ ਪੈ ਗਈਆਂ ਸਨ। ਹਵਾਈ ਸੇਵਾਵਾਂ 'ਤੇ ਵੀ ਇਸ ਦਾ ਅਸਰ ਪਿਆ ਸੀ। ਵੀਰਵਾਰ ਦੇ ਪ੍ਰਦਰਸ਼ਨ ਵਿਚ ਕਰੀਬ 8 ਲੱਖ ਲੋਕ ਸੜਕਾਂ 'ਤੇ ਉਤਰੇ ਤੇ ਅਹਿਮ ਪਰਿਵਾਹਨ ਸੇਵਾਵਾਂ ਠੱਪ ਰਹੀਆਂ। ਹੜ੍ਹਤਾਲ ਦੀ ਸ਼ੁਰੂਆਤ ਵੀਰਵਾਰ ਨੂੰ ਹੋਈ ਸੀ।
ਹੜ੍ਹਤਾਲ ਦਾ ਪ੍ਰਭਾਵ ਇੰਨਾਂ ਜ਼ਿਆਦਾ ਸੀ ਕਿ ਇਸ ਨੇ 1995 ਦੀ ਸਰਦੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਜਦੋਂ ਤਿੰਨ ਹਫਤੇ ਦੇ ਭਾਰੀ ਵਿਰੋਧ ਨਾਲ ਤੱਤਕਾਲੀ ਸਰਕਾਰ ਨੂੰ ਆਪਣੀ ਸਮਾਜਿਕ ਨੀਤੀ ਵਾਪਸ ਲੈਣੀ ਪਈ ਸੀ। ਯੂਨੀਅਨਾਂ ਨੇ ਵੀਰਵਾਰ ਨੂੰ ਵੱਡੀਆਂ-ਵੱਡੀਆਂ ਰੈਲੀਆਂ ਕੱਢਣ ਤੋਂ ਬਾਅਦ ਹੁਣ ਮੰਗਲਵਾਰ ਨੂੰ ਵੀ ਵਿਅਪਕ ਰਾਸ਼ਟਰਵਿਆਪੀ ਪ੍ਰਦਰਸ਼ਨ ਕਰਨ ਦਾ ਸੰਕਲਪ ਜਤਾਇਆ ਹੈ, ਹਾਲਾਂਕਿ ਆਉਣ ਵਾਲੇ ਦਿਨਾਂ ਵਿਚ ਠੱਪ ਪਏ ਪਰਿਵਾਹਨ ਵਿਚ ਥੋੜਾ ਸੁਧਾਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਵੀ ਮੈਕਰੋਨ ਯੈਲੋ ਵੇਸਟ ਅੰਦੋਲਨ ਦੀ ਚੁਣੌਤੀ ਝੱਲ ਚੁੱਕੇ ਹਨ। ਫਰਾਂਸ ਵਿਚ ਅਸਮਾਨਤਾ ਦੇ ਖਿਲਾਫ ਪਿਛਲੇ ਸਾਲ ਹੋਏ ਇਸ ਅੰਦੋਲਨ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ।