ਭਵਿੱਖ ''ਚ ਵੈਨੇਜ਼ੁਏਲਾ ''ਤੇ ਕਿਸੇ ਫੌਜੀ ਕਾਰਵਾਈ ਦੀ ਕੋਈ ਯੋਜਨਾ ਨਹੀਂ : ਅਮਰੀਕਾ

Saturday, Aug 26, 2017 - 12:55 PM (IST)

ਭਵਿੱਖ ''ਚ ਵੈਨੇਜ਼ੁਏਲਾ ''ਤੇ ਕਿਸੇ ਫੌਜੀ ਕਾਰਵਾਈ ਦੀ ਕੋਈ ਯੋਜਨਾ ਨਹੀਂ : ਅਮਰੀਕਾ

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ ਵੈਨੇਜ਼ੁਏਲਾ 'ਤੇ ਭਵਿੱਖ 'ਚ ਕਿਸੇ ਤਰ੍ਹਾਂ ਦੀ ਫੌਜੀ ਕਾਰਵਾਈ ਦੀ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਕਿਉਂਕਿ ਅਮਰੀਕਾ ਨੇ ਲੈਟਿਨ ਅਮਰੀਕੀ ਦੇਸ਼ 'ਚ ਤਾਨਾਸ਼ਾਹੀ 'ਤੇ ਸਖ਼ਤ ਵਿੱਤੀ ਪਾਬੰਦੀ ਲਗਾਈ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ ਐਚ. ਆਰ. ਮੈਕਮਾਸਟਰ ਨੇ ਵ੍ਹਾਈਟ ਹਾਊਸ 'ਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਰਣਨੀਤੀ ਬਣਾਏ ਜਾਣ ਸਬੰਧੀ ਕੋਈ ਵੀ ਫੈਸਲਾ ਖੇਤਰ 'ਚ ਸਾਡੀ ਭਾਈਵਾਲੀ ਦੀ ਸਹਿਮਤੀ 'ਚ ਲਿਆ ਜਾਵੇਗਾ ਅਤੇ ਭਵਿੱਖ 'ਚ ਕੋਈ ਫੌਜੀ ਕਾਰਵਾਈ ਦੀ ਯੋਜਨਾ ਨਹੀਂ ਹੈ। ਰਾਸ਼ਟਰਪਤੀ ਨੇ ਸਾਨੂੰ ਸਿਰਫ ਇਹ ਦੇਖਣ ਨੂੰ ਕਿਹਾ ਹੈ ਕਿ ਭਵਿੱਖ 'ਚ ਕੀ ਹੁੰਦਾ ਹੈ। ਉਨ੍ਹਾਂ ਨੇ ਸਾਨੂੰ ਰਾਸ਼ਟਰਪਤੀ ਲਈ ਵਿਆਪਕ ਸਮੇਕਿਤ ਬਦਲ ਮੁਹੱਈਆ ਕਰਵਾਉਣ ਨੂੰ ਕਿਹਾ ਹੈ। ਜਿਵੇਂ ਕਿ ਅਸੀਂ ਹਮੇਸ਼ਾ ਕਰਦੇ ਹਨ। ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਨੁਚਿਨ ਨੇ ਕਿਹਾ ਕਿ ਟਰੰਪ ਦੇ ਹਸਤਾਖਰ ਵਾਲਾ ਕਾਰਜਕਾਰੀ ਆਦੇਸ਼ ਇਹ ਦਰਸ਼ਾਉਂਦਾ ਹੈ ਕਿ ਅਮਰੀਕਾ ਸਰਕਾਰ ਵੈਨੇਜ਼ੁਏਲਾ 'ਚ ਤਾਨਾਸ਼ਾਹੀ ਦੀ ਨਿੰਦਿਆ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਮਾਦੁਰੋ ਕਾਨੂੰਨ ਦੇ ਸ਼ਾਸਨ ਲੋਕਤੰਤਰਕ ਸੰਸਥਾਵਾਂ ਅਤੇ ਵੈਨੇਜ਼ੁਏਲਾ ਦੇ ਲੋਕਾਂ ਖਿਲਾਫ ਰਹੀ ਹੈ।


Related News