ਸੋਸ਼ਲ ਮੀਡੀਆ ''ਤੇ ਤੁਹਾਡੀਆਂ ਘੁੰਮਣ-ਫਿਰਨ ਦੀਆਂ ਤਸਵੀਰਾਂ ਦੇਖ ਕੇ ਜਲਣ ਕਰਦੇ ਨੇ ਦੋਸਤ, ਰਿਸ਼ਤੇਦਾਰ

Friday, Jun 30, 2017 - 07:12 PM (IST)

ਸੋਸ਼ਲ ਮੀਡੀਆ ''ਤੇ ਤੁਹਾਡੀਆਂ ਘੁੰਮਣ-ਫਿਰਨ ਦੀਆਂ ਤਸਵੀਰਾਂ ਦੇਖ ਕੇ ਜਲਣ ਕਰਦੇ ਨੇ ਦੋਸਤ, ਰਿਸ਼ਤੇਦਾਰ

ਲੰਡਨ— ਗਰਮੀਆਂ ਦੇ ਦਿਨ ਹਨ ਅਤੇ ਜੇਕਰ ਕੋਈ ਛੁੱਟੀਆਂ ਮਨਾਉਣ ਕਿਤੇ ਘੁੰਮਣ ਜਾਂਦਾ ਹੈ ਤਾਂ ਸੋਸ਼ਲ ਮੀਡੀਆ 'ਤੇ ਆਪਣੀਆਂ ਮਸਤੀ ਭਰੀਆਂ ਤਸਵੀਰਾਂ ਜ਼ਰੂਰ ਸ਼ੇਅਰ ਕਰਦਾ ਹੈ। ਪਰ ਤੁਹਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਤੁਹਾਡੀਆਂ ਇਨ੍ਹਾਂ ਤਸਵੀਰਾਂ 'ਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਹੈ। ਇਹ ਗੱਲ ਹਾਲ ਹੀ 'ਚ ਇਕ ਅਧਿਐਨ 'ਚ ਸਾਹਮਣੇ ਆਈ ਹੈ।
ਅਧਿਐਨ ਦੌਰਾਨ ਦੇਖਿਆ ਗਿਆ ਕਿ ਸੋਸ਼ਲ ਮੀਡੀਆ 'ਤੇ 73 ਫੀਸਦੀ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀਆਂ ਘੁੰਮਣ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ਨੂੰ ਦੇਖਣਾ ਜ਼ਰਾ ਵੀ ਪਸੰਦ ਨਹੀਂ ਕਰਦੇ। ਇਹ ਵੀ ਖੁਲਾਸਾ ਹੋਇਆ ਹੈ ਕਿ 77 ਫੀਸਦੀ ਲੋਕ ਆਪਣੀ ਯਾਤਰਾ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਹਨ ਪਰ ਜ਼ਿਆਦਾਤਰ ਉਨ੍ਹਾਂ ਦੇ ਦੋਸਤ ਜਲਣ ਕਾਰਨ ਇਨ੍ਹਾਂ ਤਸਵੀਰਾਂ ਨੂੰ ਪਸੰਦ ਨਹੀਂ ਕਰਦੇ। 
ਅਧਿਐਨ 'ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੋਸ਼ਲ ਮੀਡੀਆ 'ਤੇ ਪੋਸਟ ਹੋਈਆਂ ਤਸਵੀਰਾਂ 'ਚ ਸਭ ਤੋਂ ਵਧ ਨਫਰਤ ਸਮੁੰਦਰ ਦੇ ਕਿਨਾਰੇ ਲਈਆਂ ਤਸਵੀਰਾਂ ਨੂੰ ਦੇਖ ਕੇ ਕਰਦੇ ਹਨ। ਸੋਸ਼ਲ ਮੀਡੀਆ 'ਤੇ ਤਸਵੀਰਾਂ ਨੂੰ ਸ਼ੇਅਰ ਕਰਨਾ ਆਮ ਹੋ ਗਿਆ ਪਰ ਇਹ ਤਸਵੀਰਾਂ ਹੀ ਦੋਸਤਾਂ, ਰਿਸ਼ਤੇਦਾਰਾਂ ਵਿਚਾਲੇ ਜਲਣ ਪੈਦਾ ਕਰਦੀਆਂ ਹਨ।


Related News